ਦੁਬਈ— ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਆਬੂ ਧਾਬੀ 'ਚ ਸ਼ਨੀਵਾਰ ਨੂੰ ਪਹਿਲੇ ਹਿੰਦੂ ਮੰਦਰ ਦੇ ਨੀਂਹ ਪੱਥਰ ਪ੍ਰੋਗਰਾਮ 'ਚ ਹਜ਼ਾਰਾਂ ਲੋਕ ਸ਼ਾਮਲ ਹੋਏ ਹਨ। ਇਸ ਦਾ ਨਿਰਮਾਣ ਬੋਚਾਸੰਵਾਸੀ ਸ਼੍ਰੀ ਅਕਸ਼ਰਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ ਕਰ ਰਹੀ ਹੈ। ਇਸ ਸੰਸਥਾ ਦੇ ਅਧਿਆਤਮਕ ਮੁਖੀ ਮਹੰਤ ਸਵਾਮੀ ਮਹਾਰਾਜ ਨੇ ਕਰੀਬ ਚਾਰ ਘੰਟੇ ਦੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਇਸ ਤੋਂ ਬਾਅਦ ਮੁੱਖ ਪੂਜਾ ਸਥਾਨ 'ਤੇ ਪਵਿੱਤਰ ਇੱਟਾਂ ਰੱਖੀਆਂ ਗਈਆਂ।
ਯੂ.ਏ.ਈ. 'ਚ ਭਾਰਤੀ ਰਾਜਦੂਤ ਨਵਦੀਪ ਸੂਰੀ ਨੇ ਇਸ ਮੌਕੇ 'ਤੇ ਖਾੜੀ ਦੇਸ਼ ਨੂੰ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਕ ਬਿਆਨ ਪੜਿਆ। ਸੂਰੀ ਨੇ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਕਿਹਾ ਕਿ 130 ਕਰੋੜ ਭਾਰਤੀਆਂ ਵਲੋਂ ਪਿਆਰੇ ਮਿੱਤਰ ਤੇ ਆਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨੂੰ ਸ਼ੁੱਭਕਾਮਨਾਵਾਂ ਦੇਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਨਿਰਮਾਣ ਕਾਰਜ ਪੂਰਾ ਹੋ ਜਾਣ ਤੋਂ ਬਾਅਦ ਇਹ ਮੰਦਰ ਯੂਨੀਵਰਸਲ ਮਨੁੱਖੀ ਮੁੱਲਾਂ ਤੇ ਅਧਿਆਤਮਕ ਨੈਤਿਕਤਾ ਦਾ ਪ੍ਰਤੀਕ ਹੋਵੇਗਾ, ਜੋ ਭਾਰਤ ਤੇ ਯੂ.ਏ.ਈ. ਦੋਵਾਂ ਦੀ ਸਾਂਝੀ ਵਿਰਾਸਤ ਹੈ। ਸੂਰੀ ਨੇ ਕਿਹਾ ਕਿ ਮੰਦਰ ਵਸੂਧੈਵ ਕੁਟੁੰਬਕਮ ਮਤਲਬ ਪੂਰੀ ਦੁਨੀਆ ਇਕ ਪਰਿਵਾਰ ਹੈ। ਸੂਰੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਹਵਾਲੇ ਨਾਲ ਕਿਹਾ ਕਿ ਮੈਨੂੰ ਯਕੀਨ ਹੈ ਕਿ ਇਹ ਮੰਦਰ ਯੂ.ਏ.ਈ. 'ਚ ਰਹਿਣ ਵਾਲੇ 33 ਲੱਖ ਭਾਰਤੀਆਂ ਤੇ ਹੋਰ ਸਾਰੀਆਂ ਸੰਸਕ੍ਰਿਤੀਆਂ ਦੇ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਹੋਵੇਗਾ। ਆਬੂ ਧਾਬੀ 'ਚ ਮੰਦਰ ਬਣਾਉਣ ਦੀ ਯੋਜਨਾ ਨੂੰ 2015 'ਚ ਮੋਦੀ ਦੀ ਦੇਸ਼ ਦੀ ਪਹਿਲੀ ਯਾਤਰਾ ਦੌਰਾਨ ਸਥਾਨਕ ਸਰਕਾਰ ਨੇ ਮਨਜ਼ੂਰੀ ਦਿੱਤੀ ਸੀ।
ਸਿੱਖ ਗੇਮਜ਼ ਆਸਟ੍ਰੇਲੀਆ ਨੂੰ ਮਿਲਿਆ ਨਵਾਂ ਪ੍ਰਧਾਨ
NEXT STORY