ਜੌਹਾਨਸਬਰਗ- ਦੱਖਣੀ ਅਫਰੀਕਾ ਦੇ ਹਿੰਦੂ ਰਾਜਨੀਤਕ ਦਲ ਦੇ ਰਾਸ਼ਟਰੀ ਨੇਤਾ ਤੇ ਪਾਰਟੀ ਦੇ ਸੰਸਥਾਪਕ ਜੈਰਾਜ ਬਾਚੂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। ਉਹ 75 ਸਾਲ ਦੇ ਸਨ। ਡਰਬਨ ਦੇ ਰਹਿਣ ਵਾਲੇ ਬਾਚੂ ਦਾ ਸ਼ਨੀਵਾਰ ਨੂੰ ਅੰਤਿਮ ਸੰਸਕਾਰ ਕੀਤਾ ਗਿਆ।
ਉਨ੍ਹਾਂ ਦੇ ਪੁੱਤਰ ਉਮੇਸ਼ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਐਂਟੀਬਾਇਓਟਿਕ ਦਵਾਈਆਂ ਨਾਲ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਨਹੀਂ ਆਇਆ ਸੀ। ਹਸਪਤਾਲ ਵਿਚ ਭਰਤੀ ਕਰਵਾਏ ਜਾਣ ਦੇ ਤਕਰੀਬਨ ਇਕ ਹਫਤੇ ਦੇ ਅੰਦਰ ਉਨ੍ਹਾਂ ਦੀ ਮੌਤ ਹੋ ਗਈ। ਉਮੇਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਹਫਤੇ ਉਨ੍ਹਾਂ ਦੀ ਖਰਾਬ ਸਿਹਤ ਸਬੰਧੀ ਫੋਨ ਕਰਕੇ ਦੱਸਿਆ ਗਿਆ। ਉਨ੍ਹਾਂ ਦੱਸਿਆ ਕਿ ਪਰਿਵਾਰ ਵਾਲੇ ਉਨ੍ਹਾਂ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਮੇਰੇ, ਮੇਰੀ ਮਾਂ ਅਤੇ ਮੇਰੇ ਭਰਾ-ਭੈਣਾਂ ਲਈ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਅਸੀਂ ਅੰਤਿਮ ਸੰਸਕਾਰ ਸਮੇਂ ਵੀ ਉਨ੍ਹਾਂ ਨੂੰ ਆਖਰੀ ਵਾਰ ਨਹੀਂ ਦੇਖ ਸਕੇ।
ਬਾਚੂ ਨੇ ਪੰਜ ਦਹਾਕਿਆਂ ਤਕ ਭਾਈਚਾਰਕ ਅਤੇ ਰਾਜਨੀਤਕ ਸੰਗਠਨਾਂ ਵਿਚ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਪਿਛਲੇ ਸਾਲ ਉਨ੍ਹਾਂ ਕੁਝ ਲੋਕਾਂ ਨਾਲ ਮਿਲ ਕੇ ਇਕ ਹਿੰਦੂ ਪਾਰਟੀ 'ਹਿੰਦੂ ਯੂਨਿਟੀ ਮੂਵਮੈਂਟ' ਦਾ ਗਠਨ ਕੀਤਾ ਅਤੇ ਇਸ ਨੂੰ ਇੰਡੀਪੈਂਡਟ ਇਲੈਕਟਰੋਲ ਕਮਿਸ਼ਨ ਵਿਚ ਰਜਿਸਟਰ ਵੀ ਕਰਾਇਆ ਸੀ।
ਜਾਪਾਨ 'ਚ ਹੜ੍ਹ ਨਾਲ 34 ਲੋਕਾਂ ਦੇ ਮਰਨ ਦਾ ਖਦਸ਼ਾ
NEXT STORY