ਸਿਡਨੀ (ਆਸਟ੍ਰੇਲੀਆ) : ਆਸਟ੍ਰੇਲੀਆ ਦੀ ਨਿਊ ਸਾਊਥ ਵੇਲਜ਼ (NSW) ਪੁਲਸ ਨੇ ਸਿਡਨੀ 'ਚ ਇੱਕ ਕਥਿਤ ਅੰਤਰਰਾਸ਼ਟਰੀ ਬਾਲ ਜਿਨਸੀ ਸ਼ੋਸ਼ਣ ਸਮੱਗਰੀ (Child Sex Abuse Material - CSAM) ਰਿੰਗ ਦਾ ਪਰਦਾਫਾਸ਼ ਕਰਦੇ ਹੋਏ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ 'ਤੇ ਦੋਸ਼ ਆਇਦ ਕੀਤੇ ਹਨ।
ਇਹ ਗ੍ਰਿਫ਼ਤਾਰੀਆਂ ਸੋਮਵਾਰ, 1 ਦਸੰਬਰ 2025 ਨੂੰ ਹੋਈਆਂ ਹਨ। ਪੁਲਸ ਨੇ ਜਾਂਚ ਤੋਂ ਬਾਅਦ ਦੱਸਿਆ ਕਿ ਇਹ ਗਰੁੱਪ ਕਥਿਤ ਤੌਰ 'ਤੇ ਸਿਡਨੀ-ਅਧਾਰਿਤ ਸੀ ਅਤੇ ਰਸਮੀ ਜਾਂ ਸ਼ੈਤਾਨੀ (ritualistic or satanic) ਵਿਸ਼ਿਆਂ ਨਾਲ ਜੁੜੀ ਬਾਲ ਜਿਨਸੀ ਸ਼ੋਸ਼ਣ ਸਮੱਗਰੀ ਨੂੰ ਰੱਖਣ, ਵੰਡਣ ਅਤੇ ਉਤਸ਼ਾਹਿਤ ਕਰਨ ਵਿੱਚ ਸ਼ਾਮਲ ਸੀ।
ਪੁਲਸ ਅਨੁਸਾਰ, ਇਹ ਨੈੱਟਵਰਕ ਇੱਕ ਕਥਿਤ ਪੀਡੋਫਾਈਲ ਨੈੱਟਵਰਕ ਸੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਇੱਕ, ਵਾਟਰਲੂ, ਸਿਡਨੀ ਵਿੱਚ ਰਹਿਣ ਵਾਲਾ 26 ਸਾਲਾ ਵਿਅਕਤੀ, ਕਥਿਤ ਤੌਰ 'ਤੇ ਇਸ ਸਮੂਹ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਸੀ। ਚਾਰਾਂ ਵਿਅਕਤੀਆਂ 'ਤੇ ਅੰਤਰਰਾਸ਼ਟਰੀ ਪੱਧਰ 'ਤੇ ਇਸ ਤਰ੍ਹਾਂ ਦੀ ਗੈਰ-ਕਾਨੂੰਨੀ ਸਮੱਗਰੀ ਨੂੰ ਵਧਾਉਣ ਅਤੇ ਇਸ ਵਿੱਚ ਸ਼ਾਮਲ ਹੋਣ ਦੇ ਦੋਸ਼ ਲੱਗੇ ਹਨ।
ਵੱਡੀ ਖ਼ਬਰ ; ਇਮਰਾਨ ਖ਼ਾਨ ਦੀਆਂ ਭੈਣਾਂ ਨੂੰ ਮਿਲੀ ਮੁਲਾਕਾਤ ਦੀ ਇਜਾਜ਼ਤ ! ਵੱਡੇ ਪ੍ਰਦਰਸ਼ਨਾਂ ਮਗਰੋਂ ਝੁਕਿਆ ਪ੍ਰਸ਼ਾਸਨ
NEXT STORY