ਗਾਜ਼ਾ (ਏਜੰਸੀ)- ਇਜ਼ਰਾਇਲ ਦੀ ਸਰਹੱਦ ਨੇੜੇ ਪੂਰਬੀ ਗਾਜ਼ਾ ਪੱਟੀ ਵਿਚ ਸ਼ਨੀਵਾਰ ਰਾਤ ਵਿਰੋਧ-ਪ੍ਰਦਰਸ਼ਨਾਂ ਅਤੇ ਇਜ਼ਰਾਇਲੀ ਫੌਜੀਆਂ ਦੇ ਨਾਲ ਝੜਪਾਂ ਦੌਰਾਨ ਘੱਟੋ-ਘੱਟ ਚਾਰ ਫਲਸਤੀਨੀ ਜ਼ਖਮੀ ਹੋ ਗਏ। ਗਾਜ਼ਾ ਵਿਚ ਸਿਹਤ ਮੰਤਰਾਲੇ ਦੇ ਬੁਲਾਰੇ ਅਸ਼ਰਫ ਅਲ ਕਦਰ ਨੇ ਦੱਸਿਆ ਕਿ ਪੂਰਬੀ ਗਾਜ਼ਾ ਪੱਟੀ ਵਿਚ ਇਜ਼ਰਾਇਲੀ ਫੌਜੀਆਂ ਦੀ ਗੋਲੀਬਾਰੀ ਵਿਚ ਚਾਰ ਫਲਸਤੀਨੀ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਸਥਾਨਕ ਮੀਡੀਆ ਮੁਤਾਬਕ ਗ੍ਰੇਟ ਮਾਰਚ ਆਫ ਰਿਟਰਨ ਰੈਲੀਆਂ ਤਹਿਤ ਪੂਰਬੀ ਗਾਜ਼ਾ ਪੱਟੀ ਅਤੇ ਇਜ਼ਰਾਇਲ ਵਿਚਾਲੇ ਸ਼ਨੀਵਾਰ ਦੀ ਰਾਤ ਸਰਹੱਦ 'ਤੇ ਪ੍ਰਦਰਸ਼ਨ ਸ਼ੁਰੂ ਕੀਤਾ।
ਪ੍ਰਦਰਸ਼ਨਕਾਰੀਆਂ ਨੇ ਟਾਇਰ ਸਾੜੇ, ਕਈ ਸਾਉਂਡ ਬੰਬ ਧਮਾਕੇ ਕੀਤੇ ਅਤੇ ਸਰਹੱਦ ਨਾਲ ਲੱਗਦੇ ਇਜ਼ਰਾਇਲ ਦੇ ਛੋਟੇ ਸ਼ਹਿਰਾਂ ਦੇ ਵਾਸੀਆਂ ਨੂੰ ਪ੍ਰੇਸ਼ਾਨ ਕੀਤਾ। ਇਜ਼ਰਾਇਲੀ ਮੀਡੀਆ ਨੇ ਦੱਸਿਆ ਕਿ ਰਾਤ ਵਿਚ ਝੜਪ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਇਜ਼ਰਾਇਲੀ ਫੌਜ 'ਤੇ ਤਿੰਨ ਘੰਟੇ ਵਿਚ ਲੱਗਭਗ 300 ਸਾਉਂਡ ਬੰਬ ਸੁੱਟੇ। ਇਸ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਅਲ-ਕਦਰ ਨੇ ਦੱਸਿਆ ਕਿ ਰੈਲੀਆਂ ਸ਼ੁਰੂ ਹੋਣ ਤੋਂ ਬਾਅਦ ਤੋਂ ਹੁਣ ਤੱਕ ਇਜ਼ਰਾਇਲੀ ਫੌਜ ਨੇ ਘੱਟੋ-ਘੱਟ 261 ਪ੍ਰਦਰਸ਼ਨਕਾਰੀਆਂ ਨੂੰ ਮਾਰ ਦਿੱਤਾ ਹੈ ਅਤੇ 29000 ਤੋਂ ਜ਼ਿਆਦਾ ਹੋਰ ਜ਼ਖਮੀ ਹੋਏ ਹਨ।
ਸੂਡਾਨ 'ਚ ਧਮਾਕਾ, 8 ਬੱਚਿਆਂ ਦੀ ਮੌਤ
NEXT STORY