ਮਾਸਕੋ (ਏਪੀ) : ਰੂਸ ਦੀ ਚੋਟੀ ਦੀ ਸੁਰੱਖਿਆ ਏਜੰਸੀ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਸੀਨੀਅਰ ਫੌਜੀ ਅਧਿਕਾਰੀਆਂ ਦੀ ਹੱਤਿਆ ਦੀ ਕਥਿਤ ਯੂਕਰੇਨੀ ਸਾਜ਼ਿਸ਼ 'ਚ ਸ਼ਾਮਲ ਹੋਣ ਦੇ ਦੋਸ਼ 'ਚ ਚਾਰ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪਿਛਲੇ ਹਫ਼ਤੇ ਇੱਕ ਚੋਟੀ ਦੇ ਰੂਸੀ ਜਨਰਲ ਦੀ ਹੱਤਿਆ ਕਰ ਦਿੱਤੀ ਗਈ ਸੀ।
ਸੰਘੀ ਸੁਰੱਖਿਆ ਸੇਵਾ (ਐੱਫਐੱਸਬੀ) ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਚਾਰ ਰੂਸੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਐੱਫਐੱਸਬੀ ਨੇ ਕਿਹਾ ਕਿ ਹਮਲਿਆਂ ਦੇ ਦੋਸ਼ੀ ਇੱਕ ਸੀਨੀਅਰ ਅਧਿਕਾਰੀ ਨੂੰ ਰਿਮੋਟ-ਕੰਟਰੋਲ ਕਾਰ ਬੰਬ ਨਾਲ ਮਾਰਨ ਦੀ ਸਾਜ਼ਿਸ਼ ਰਚ ਰਹੇ ਸਨ। ਇਸ ਵਿਚ ਕਿਹਾ ਗਿਆ ਹੈ ਕਿ ਇਕ ਹੋਰ ਚੋਟੀ ਦੇ ਫੌਜੀ ਅਧਿਕਾਰੀ ਦੀ ਹੱਤਿਆ ਇਕ ਲਿਫਾਫੇ ਵਿਚ ਛੁਪੇ ਹੋਏ ਵਿਸਫੋਟਕ ਯੰਤਰ ਨਾਲ ਕੀਤੀ ਜਾਣੀ ਸੀ। ਏਜੰਸੀ ਨੇ ਕਥਿਤ ਸਾਜ਼ਿਸ਼ ਵਿਚ ਨਿਸ਼ਾਨਾ ਬਣਾਏ ਗਏ ਫੌਜੀ ਅਧਿਕਾਰੀਆਂ ਦਾ ਨਾਂ ਨਹੀਂ ਲਿਆ।
ਐੱਫਐੱਸਬੀ ਨੇ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ 'ਚ ਸ਼ੱਕੀਆਂ ਦੀ ਗ੍ਰਿਫ਼ਤਾਰੀ ਅਤੇ ਪੁੱਛ-ਪੜਤਾਲ ਹੁੰਦੀ ਹੈ। ਹਾਲਾਂਕਿ ਉਨ੍ਹਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਲੈਫਟੀਨੈਂਟ ਜਨਰਲ ਇਗੋਰ ਕਿਰੀਲੋਵ ਦੀ 17 ਦਸੰਬਰ ਨੂੰ ਉਸਦੇ ਅਪਾਰਟਮੈਂਟ ਦੇ ਬਾਹਰ ਖੜ੍ਹੇ ਇਲੈਕਟ੍ਰਿਕ ਸਕੂਟਰ 'ਤੇ ਰੱਖੇ ਬੰਬ ਦੇ ਧਮਾਕੇ ਨਾਲ ਹੱਤਿਆ ਕਰ ਦਿੱਤੀ ਗਈ ਸੀ। ਹਮਲੇ ਵਿੱਚ ਕਿਰਿਲੋਵ ਦਾ ਸਹਿਯੋਗੀ ਵੀ ਮਾਰਿਆ ਗਿਆ ਸੀ, ਜਿਸ ਦੀ ਯੂਕਰੇਨ ਨੇ ਜ਼ਿੰਮੇਵਾਰੀ ਲਈ ਸੀ। ਐੱਫਐੱਸਬੀ ਨੇ ਮੱਧ ਏਸ਼ੀਆਈ ਦੇਸ਼ ਉਜ਼ਬੇਕਿਸਤਾਨ ਦੇ ਇੱਕ ਨਾਗਰਿਕ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਏਜੰਸੀ ਦਾ ਦਾਅਵਾ ਹੈ ਕਿ ਉਸਨੂੰ ਯੂਕਰੇਨੀ ਵਿਸ਼ੇਸ਼ ਸੇਵਾਵਾਂ ਦੁਆਰਾ ਭਰਤੀ ਕੀਤਾ ਗਿਆ ਸੀ।
ਕੀ ਭਾਰਤੀ ਸਰਹੱਦ ਨੇੜੇ ਬਣੇਗਾ ਹੁਣ ਤੱਕ ਦਾ ਸਭ ਤੋਂ ਵੱਡਾ ਡੈਮ? ਚੀਨ ਨੇ ਪ੍ਰਾਜੈਕਟ ਨੂੰ ਦੇ ਦਿੱਤੀ ਮਨਜ਼ੂਰੀ
NEXT STORY