ਪੈਰਿਸ (ਬਿਊਰੋ)— ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਜੀ-7 ਸੰਮੇਲਨ ਵਿਚ ਹਿੱਸਾ ਲੈਣ ਵਾਲੇ ਨੇਤਾਵਾਂ ਅਤੇ ਮਹਿਮਾਨ ਰਾਸ਼ਟਰਾਂ ਦੇ ਨੇਤਾਵਾਂ ਨੂੰ ਸੋਮਵਾਰ ਨੂੰ ਇਕ ਘੜੀ ਤੋਹਫੇ ਵਜੋਂ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਖਾਸ ਗੱਲ ਇਹ ਹੈ ਕਿ ਇਸ ਘੜੀ ਨੂੰ ਬਣਾਉਣ ਲਈ ਦੱਖਣੀ-ਪੱਛਮੀ ਫਰਾਂਸ ਦੇ ਮਹਾਸਾਗਰਾਂ ਵਿਚੋਂ ਇਕੱਠੀ ਕੀਤੀ ਗਈ ੇਪਲਾਸਟਿਕ ਨੂੰ ਰੀਸਾਈਕਲ ਕੀਤਾ ਗਿਆ ਸੀ। ਇਹ ਘੜੀਆਂ ਸੌਰ ਊਰਜਾ ਨਾਲ ਚੱਲਦੀਆਂ ਹਨ। ਲਿਹਾਜਾ ਇਨ੍ਹਾਂ ਵਿਚ ਬੈਟਰੀ ਦੀ ਲੋੜ ਨਹੀਂ ਪੈਂਦੀ।
ਫਰਾਂਸ ਦੇ ਬੀ.ਐੱਫ.ਐੱਮ. ਟੀਵੀ ਚੈਨਲ ਮੁਤਾਬਕ ਘੜੀਆਂ ਨੂੰ ਬਾਸਕ ਖੇਤਰ ਵਿਚ ਰੀਸਾਈਕਲਡ ਓਸ਼ਨ ਪਲਾਸਟਿਕ ਨਾਲ ਬਣਾਇਆ ਗਿਆ ਸੀ। ਅਸਲ ਵਿਚ ਇਨ੍ਹਾਂ ਘੜੀਆਂ ਨੂੰ ਦੇਣ ਦਾ ਉਦੇਸ਼ ਵਿਸ਼ਵ ਨੇਤਾਵਾਂ ਨੂੰ ਇਹ ਦੱਸਣਾ ਸੀ ਕਿ ਸਮੁੰਦਰੀ ਪ੍ਰਦੂਸ਼ਣ ਨਾਲ ਨਜਿੱਠਣਾ ਕਿੰਨ੍ਹਾ ਜ਼ਰੂਰੀ ਹੈ। ਇਕ ਅਨੁਮਾਨ ਮੁਤਾਬਕ ਰੋਜ਼ਾਨਾ ਕਰੀਬ 22 ਹਜ਼ਾਰ ਟਨ ਪਲਾਸਟਿਕ ਸਮੁੰਦਰਾਂ ਅਤੇ ਮਹਾਸਾਗਰਾਂ ਵਿਚ ਪਹੁੰਚ ਰਿਹਾ ਹੈ। ਫਰਾਂਸ ਦੀ ਫਰਮ ਅਵੇਕ ਮੁਤਾਬਕ ਉਨ੍ਹਾਂ ਨੇ ਘੜੀਆਂ ਨੂੰ ਰੀਸਾਈਕਲ ਕੀਤੇ ਗਏ ਪਲਾਸਟਿਕ ਨੈੱਟ ਨਾਲ ਬਣਾਇਆ ਹੈ। ਕਈ ਛੱਡ ਦਿੱਤੇ ਗਏ ਨੈੱਟ ਵਿਚ ਫੱਸਣ ਕਾਰਨ ਹਰੇਕ ਸਾਲ ਕਰੀਬ 6.50 ਲੱਖ ਸਮੁੰਦਰੀ ਜੀਵਾਂ ਦੀ ਮੌਤ ਹੋ ਜਾਂਦੀ ਹੈ।
ਇੱਥੇ ਦੱਸ ਦਈਏ ਕਿ ਜੀ-7 ਸਿਖਰ ਸੰਮੇਲਨ ਦੇ ਮੇਜ਼ਬਾਨ ਦੇ ਰੂਪ ਵਿਚ ਮੈਕਰੋਂ ਨੇ ਜਲਵਾਯੂ ਨੂੰ ਸਾਲਾਨਾ ਸਭਾ ਦੇ ਕੇਂਦਰੀ ਵਿਸ਼ਿਆਂ ਵਿਚੋਂ ਇਕ ਦੇ ਰੂਪ ਵਿਚ ਚੁਣਿਆ ਸੀ। ਵ੍ਹਾਈਟ ਹਾਊਸ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਜਰਮਨੀ ਦੇ ਨੇਤਾਵਾਂ ਨਾਲ ਪਹਿਲਾਂ ਤੋਂ ਨਿਰਧਾਰਿਤ ਬੈਠਕਾਂ ਕਾਰਨ ਇਸ ਸੈਸ਼ਨ ਵਿਚ ਸ਼ਾਮਲ ਨਹੀਂ ਹੋਏ। ਉਨ੍ਹਾਂ ਦੀ ਜਗ੍ਹਾ ਟਰੰਪ ਪ੍ਰਸ਼ਾਸਨ ਦੇ ਇਕ ਸੀਨੀਅਕ ਮੈਂਬਰ ਨੂੰ ਸਦਨ ਵਿਚ ਭੇਜਿਆ ਗਿਆ ਸੀ।
ਚੀਨ ਨੇ ਭਾਰਤ ਦੀ ‘ਨਮਾਮਿ ਗੰਗੇ’ ਯੋਜਨਾ ਦੀ ਪ੍ਰਸ਼ੰਸਾ ਕੀਤੀ
NEXT STORY