ਵਾਲੇਂਸ/ਫਰਾਂਸ (ਭਾਸ਼ਾ) : ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਥੱਪੜ ਮਾਰਨ ਦੇ ਅਪਰਾਧ ਵਿਚ ਇਕ ਅਦਾਲਤ ਨੇ 28 ਸਾਲਾ ਵਿਅਕਤੀ ਨੂੰ ਵੀਰਵਾਰ ਨੂੰ 4 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ। ਉਹ ਖੁਦ ਨੂੰ ਸੱਜੇ-ਪੱਖੀ ‘ਦੇਸ਼ਭਗਤ’ ਦੱਸਦਾ ਹੈ। ਅਦਾਲਤ ਨੇ ਡੈਮੀਅਨ ਤਰੇਲ ’ਤੇ ਫਰਾਂਸ ਵਿਚ ਕਦੇ ਵੀ ਜਨਤਕ ਅਹੁਦਾ ਸੰਭਾਲਣ ਅਤੇ 5 ਸਾਲ ਤੱਕ ਹਥਿਆਰ ਰੱਖਣ ’ਤੇ ਵੀ ਰੋਕ ਲਗਾ ਦਿੱਤੀ ਹੈ। ਉਸ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਦੇ ਮੂੰਹ ’ਤੇ ਉਸ ਸਮੇਂ ਥੱਪੜ ਮਾਰਿਆ ਸੀ, ਜਦੋਂ ਉਹ ਲੋਕਾਂ ਨੂੰ ਮਿਲ ਰਹੇ ਸਨ। ਵੀਰਵਾਰ ਨੂੰ ਹੋਈ ਸੁਣਵਾਈ ਦੌਰਾਨ ਤਰੇਲ ਨੇ ਕਿਹਾ ਕਿ ਹਮਲਾ ਪ੍ਰਭਾਵ ’ਚ ਆ ਕੀਤਾ ਗਿਆ ਸੀ ਅਤੇ ਪਹਿਲਾਂ ਤੋਂ ਇਸ ਦੀ ਕੋਈ ਯੋਜਨਾ ਨਹੀਂ ਬਣਾਈ ਗਈ ਸੀ।
ਇਹ ਵੀ ਪੜ੍ਹੋ: ਚੀਨੀ ਯੂਨੀਵਰਿਸਟੀ ਨੇ ਵਿਦਿਆਰਥੀਆਂ ਨੂੰ ਲੁਭਾਉਣ ਲਈ ਦਿੱਤਾ ਸਰੀਰਕ ਸਬੰਧ ਬਣਾਉਣ ਦਾ ਆਫ਼ਰ
ਸੁਣਵਾਈ ਦੌਰਾਨ ਉਹ ਦੱਖਣੀ ਸ਼ਹਿਰ ਵਾਲੇਂਸ ਦੀ ਅਦਾਲਤ ਵਿਚ ਸਿੱਧਾ ਬੈਠਾ ਰਿਹਾ ਅਤੇ ਉਸ ਨੇ ਕੋਈ ਭਾਵ ਪ੍ਰਦਰਸ਼ਿਤ ਨਹੀਂ ਕੀਤੇ। ਅਦਾਲਤ ਨੇ ਉਸ ਨੂੰ ਜਨਤਕ ਅਹੁਦਾ ਸੰਭਾਲਣ ਵਾਲੇ ਵਿਅਕਤੀ ਖ਼ਿਲਾਫ਼ ਹਿੰਸਾ ਕਰਨ ਦਾ ਦੋਸ਼ੀ ਠਹਿਰਾਇਆ ਹੈ। ਉਸ ਨੂੰ 4 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਅਤੇ 14 ਮਹੀਨੇ ਦੀ ਮੁਅੱਤਲ ਸਜ਼ਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ: 14.4 ਖਰਬ ਡਾਲਰ ਦੀ ਅਰਥਵਿਵਸਥਾ ਨਾ ਡੁੱਬ ਜਾਵੇ, ਇਸ ਲਈ ਕੋਰੋਨਾ ਦੇ ਅੰਕੜੇ ਲੁਕੋ ਰਿਹੈ ਚੀਨ!
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਬ੍ਰਿਟੇਨ ਦਾ ਐਲਾਨ, ਸਾਲ 2022 ਤੱਕ ਜੀ-7 ਦੇਸ਼ ਕੋਵਿਡ-19 ਦੇ 100 ਕਰੋੜ ਟੀਕੇ ਕਰਨਗੇ ਦਾਨ
NEXT STORY