ਪੈਰਿਸ (ਬਿਊਰੋ) ਫਰਾਂਸ ਵਿਚ ਇਕ ਰਿਟਾਇਰਡ ਸਰਜਨ ਦੇ ਵਿਰੁੱਧ ਚਾਰ ਨਾਬਾਲਗਾਂ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਉਸ ਨੇ 200 ਤੋਂ ਵੱਧ ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਬਾਲ ਯੌਨ ਸ਼ੋਸ਼ਣ ਦੇ ਇਸ ਮਾਮਲੇ ਦੀ ਜਾਂਚ ਕਰ ਰਹੇ ਜਾਂਚ ਕਰਤਾਵਾਂ ਨੇ ਦਿੱਤੀ ਹੈ। ਜਾਣਕਾਰੀ ਮੁਤਾਬਕ 68 ਸਾਲ ਦੇ ਇਸ ਦੋਸ਼ੀ ਦਾ ਨਾਮ ਜੋਇਲ ਲੀ ਸਕਾਰਨੇਕ (Joel Le Scouarnec) ਹੈ। ਸਕਾਰਨੇਕ ਆਪਣੇ ਗੁਆਂਢੀ ਦੀ ਧੀ ਦੇ ਜਿਨਸੀ ਸ਼ੋਸਣ ਕਰਨ ਦੇ ਦੋਸ਼ ਵਿਚ ਮਾਰਚ ਮਹੀਨੇ ਵਿਚ ਟ੍ਰਾਇਲ 'ਤੇ ਸੀ। ਦੱਸਿਆ ਜਾ ਰਿਹਾ ਹੈ ਕਿ ਸਾਰੇ ਬੱਚਿਆਂ ਦਾ ਸ਼ੋਸ਼ਣ ਉਸ ਨੇ ਹਸਪਤਾਲਾਂ ਵਿਚ ਕੰਮ ਕਰਨ ਦੌਰਾਨ ਕੀਤਾ। ਉਹ ਸੈਂਟਰਲ ਅਤੇ ਵੈਸਟਰਨ ਫਰਾਂਸ ਦੇ ਹਸਪਤਾਲਾਂ ਵਿਚ ਕੰਮ ਕਰਦਾ ਸੀ।
ਸਕਾਰਨੇਕ ਦੇ ਵਿਰੁੱਧ ਯੌਨ ਸ਼ੋਸ਼ਣ ਦਾ ਪਹਿਲਾ ਦੋਸ਼ ਸਾਲ 2017 ਵਿਚ ਉਸ ਦੇ ਗੁਆਂਢੀਆਂ ਨੇ ਲਗਾਇਆ। ਉਨਾਂ ਨੇ ਕਿਹਾ ਸੀ ਕਿ ਸਕਾਰਨੇਕ ਨੇ ਉਨ੍ਹਾਂ ਦੀ 6 ਸਾਲ ਦੀ ਧੀ ਦਾ ਜਿਨਸੀ ਸ਼ੋਸ਼ਣ ਕੀਤਾ ਹੈ। ਸਕਾਰਨੇਕ 'ਤੇ ਆਪਣੇ ਮਰੀਜ਼ਾਂ ਦੇ ਇਲਾਵਾ ਰਿਸ਼ਤੇਦਾਰਾਂ ਦੇ ਬੱਚਿਆਂ ਨਾਲ ਵੀ ਅਜਿਹਾ ਕਰਨ ਦਾ ਦੋਸ਼ ਲੱਗਿਆ ਹੈ। ਦੋਸ਼ ਲੱਗਣ ਦੇ ਬਾਅਦ ਇਸ ਮਾਮਲੇ ਦੀ ਜਾਂਚ ਸ਼ੁਰੂ ਹੋਈ। ਇਸ ਦੌਰਾਨ ਜਾਂਚ ਕਰਤਾਵਾਂ ਦੇ ਹੱਥ ਇਕ ਡਾਇਰੀ ਲੱਗੀ। ਇਸ ਡਾਇਰੀ ਵਿਚ ਦੋਸ਼ੀ ਸਕਾਰਨੇਕ ਨੇ ਵਿਸਥਾਰ ਨਾਲ ਬੱਚਿਆਂ ਦੇ ਨਾਲ ਯੌਨ ਸ਼ੋਸ਼ਣ ਵਾਲੀ ਹਰੇਕ ਘਟਨਾ ਦੇ ਬਾਰੇ ਵਿਚ ਦੱਸਿਆ ਹੈ। ਡਾਇਰੀ ਵਿਚ ਬੱਚਿਆਂ ਦੇ ਨਾਮ ਤੱਕ ਲਿਖੇ ਹੋਏ ਹਨ।
ਜਾਂਚ ਕਰਤਾਵਾਂ ਨੂੰ ਇਹ ਵੀ ਪਤਾ ਚੱਲਿਆ ਹੈ ਕਿ ਸਕਾਰਨੇਕ ਨੇ ਕਰੀਬ 250 ਬੱਚਿਆਂ ਦਾ ਯੌਨ ਸ਼ੋਸ਼ਣ ਕੀਤਾ। ਪੁਲਸ ਨੇ ਇਸ ਸਬੰਧੀ ਸਕਾਰਨੇਕ ਤੋਂ ਪੁੱਛਗਿੱਛ ਵੀ ਕੀਤੀ। ਭਾਵੇਂਕਿ ਉਸ ਦੇ ਵਕੀਲਾਂ ਦਾ ਕਹਿਣਾ ਹੈ ਕਿ ਇਹ ਸਭ ਸਿਰਫ ਕਲਪਨਾ ਹੈ ਪਰ ਉਸ ਵਿਰੁੱਧ 184 ਲੋਕਾਂ ਨੇ ਰਸਮੀ ਸ਼ਿਕਾਇਤ ਕਰਜ ਕਰਵਾ ਦਿੱਤੀ ਹੈ। ਸ਼ੋਸ਼ਣ ਦੇ ਸਮੇਂ ਇਨ੍ਹਾਂ 184 ਵਿਚੋਂ 181 ਨਾਬਾਲਗ ਸਨ। ਪੀੜਤਾਂ ਵਿਚੋਂ ਇਕ ਦੇ ਵਕੀਲ ਦਾ ਕਹਿਣਾ ਹੈ ਕਿ ਸਬੰਧਤ ਪੀੜਤ ਨੂੰ ਉਸ ਸਮੇਂ ਹੋਈ ਘਟਨਾ ਦੇ ਬਾਰੇ ਵਿਚ ਸਭ ਕੁਝ ਯਾਦ ਹੈ ਪਰ ਉਹ ਹੁਣ ਤੱਕ ਚੁੱਪ ਰਿਹਾ।
ਇੱਥੇ ਦੱਸ ਦਈਏ ਕਿ ਬੱਚਿਆਂ ਦੀ ਅਸ਼ਲੀਲ ਵੀਡੀਓ ਬਣਾਉਣ 'ਤੇ ਸਾਲ 2005 ਵਿਚ ਸਕਾਰਨੇਕ ਨੂੰ 4 ਮਹੀਨੇ ਦੀ ਜੇਲ ਵੀ ਹੋਈ ਸੀ। ਡਾਇਰੀ ਦੇ ਇਲਾਵਾ ਜਾਂਚ ਕਰਤਾਵਾਂ ਨੂੰ ਬੱਚਿਆਂ ਦੀਆਂ ਇਤਰਾਜ਼ਯੋਗ ਤਸਵਰਾਂ ਸਮੇਤ ਹੋਰ ਵੀ ਕਈ ਅਸ਼ਲੀਲ ਚੀਜ਼ਾਂ ਮਿਲੀਆਂ ਹਨ। ਇਸ ਕੇਸ ਨੂੰ ਫਰਾਂਸ ਵਿਚ ਬਾਲ ਯੌਨ ਸ਼ੋਸ਼ਣ ਦਾ ਸਭ ਤੋਂ ਵੱਡਾ ਮਾਮਲਾ ਮੰਨਿਆ ਜਾ ਰਿਹਾ ਹੈ।
ਪਾਕਿਸਤਾਨ ਨੇ ਤਿੰਨ ਮਹੀਨੇ ਬਾਅਦ ਭਾਰਤ ਨਾਲ ਬਹਾਲ ਕੀਤੀ ਡਾਕ ਸੇਵਾ
NEXT STORY