ਇੰਟਰਨੈਸ਼ਨਲ ਡੈਸਕ: ਫ਼ਰਾਂਸ ਵਿਚ ਇਕ ਵੱਡਾ ਹਵਾਈ ਹਾਦਸਾ ਵਾਪਰ ਗਿਆ ਹੈ, ਜਿਸ ਵਿਚ ਦੋ ਜਹਾਜ਼ਾਂ ਦੀ ਟੱਕਰ ਮਗਰੋਂ ਇਕ ਜਹਾਜ਼ ਹੇਠਾਂ ਆ ਡਿੱਗਿਆ ਤੇ ਉੱਥੇ ਧਮਾਕੇ ਮਗਰੋਂ ਭਿਆਨਕ ਅੱਗ ਲੱਗ ਗਈ। ਹਾਲਾਂਕਿ ਪਾਇਲਟਾਂ ਅਤੇ ਯਾਤਰੀ ਨੇ ਜਹਾਜ਼ ਦੇ ਹੇਠਾਂ ਡਿੱਗਣ ਤੋਂ ਪਹਿਲਾਂ ਹੀ ਛਾਲ ਮਾਰ ਦਿੱਤੀ ਅਤੇ ਪੈਰਾਸ਼ੂਟ ਖੋਲ੍ਹ ਕੇ ਆਪਣੀ ਜਾਨ ਬਚਾਈ। ਇਨ੍ਹਾਂ ਵਿਚੋਂ ਇਕ ਪਾਇਲਟ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸ ਹਾਦਸੇ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਨੂੰ ਵੇਖ ਕੇ ਇਹ ਕਹਿ ਪਾਉਣਾ ਮੁਸ਼ਕਲ ਹੈ ਕਿ ਇੰਨੇ ਭਿਆਨਕ ਹਾਦਸੇ ਮਗਰੋਂ ਕਿੰਨਾ ਨੁਕਸਾਨ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਦੀ ਹੋਈ ਬੱਲੇ-ਬੱਲੇ! ਇਨ੍ਹਾਂ ਦੇ ਖ਼ਾਤਿਆਂ 'ਚ ਆਉਣਗੇ ਲੱਖਾਂ ਰੁਪਏ
ਜਾਣਕਾਰੀ ਮੁਤਾਬਕ ਇਹ ਹਾਦਸਾ ਮੰਗਲਵਾਰ ਨੂੰ ਵਾਪਰਿਆ। ਪੂਰਬੀ ਫਰਾਂਸ ਦੇ ਸੈਂਟ ਡੀਜ਼ੀਅਰ ਦੇ ਹਾਊਤੇ ਮਾਰਨੇ ਨੇੜੇ ਇਕ ਟ੍ਰੇਨਿੰਗ ਦੌਰਾਨ ਫਰਾਂਸ ਦੀ ਹਵਾਈ ਫ਼ੌਜ ਦੇ 2 ਜਹਾਜ਼ ਹਵਾ ਵਿਚ ਟਕਰਾ ਗਏ। ਇਹ ਜਹਾਜ਼ ਫ਼ਰਾਂਸ ਦੀ ਹਵਾਈ ਫ਼ੌਜ ਦੇ ਅਲਫ਼ਾ ਜੈੱਟ ਸਨ। ਫਰਾਂਸ ਦੀ ਫ਼ੌਜ ਮੁਤਾਬਕ ਜੈੱਟ ਵਿਚ ਸਵਾਰ 2 ਪਾਇਲਟ ਅਤੇ ਇਕ ਯਾਤਰੀ ਜਹਾਜ਼ ਤੋਂ ਬਾਹਰ ਨਿਕਲਣ ਵਿਚ ਸਫ਼ਲ ਰਹੇ ਤੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਵੱਲੋਂ ਕਰਜ਼ ਮੁਆਫ਼ੀ ਦਾ ਐਲਾਨ, ਹਜ਼ਾਰਾਂ ਪਰਿਵਾਰਾਂ ਦੀ ਬਦਲੇਗੀ ਜ਼ਿੰਦਗੀ
ਵੀਡੀਓ ਵਿਚ ਵੀ ਵੇਖਿਆ ਜਾ ਸਕਦਾ ਹੈ ਕਿ ਹਵਾਈ ਫ਼ੌਜ ਦੇ 6 ਜਹਾਜ਼ ਹਵਾ ਵਿਚ ਕਰਤਬ ਦਿਖਾ ਰਹੇ ਸਨ। ਇਨ੍ਹਾਂ ਵਿਚੋਂ 2 ਜਹਾਜ਼ਾਂ ਦੀ ਆਪਸ ਵਿਚ ਟੱਕਰ ਹੋ ਜਾਂਦੀ ਹੈ, ਜਿਸ ਤੋਂ ਤੁਰੰਤ ਬਾਅਦ ਕੁਝ ਪੈਰਾਸ਼ੂਟ ਖੁੱਲ੍ਹਦੇ ਨਜ਼ਰ ਆਉਂਦੇ ਹਨ। ਇਨ੍ਹਾਂ ਵਿਚੋਂ ਇਕ ਜਹਾਜ਼ ਸਿੱਧਾ ਜ਼ਮੀਨ 'ਤੇ ਆ ਡਿੱਗਦਾ ਹੈ ਤੇ ਉੱਥੇ ਭਿਆਨਕ ਅੱਗ ਲੱਗ ਜਾਂਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਿੱਥਾ ਜਹਾਜ਼ ਡਿੱਗਿਆ, ਉੱਥੇ ਇਕ ਫੈਕਟਰੀ ਸੀ, ਜੋ ਅੱਗ ਦੀ ਲਪੇਟ ਵਿਚ ਆ ਗਈ। ਫ਼ਿਲਹਾਲ ਇਸ ਹਾਦਸੇ ਵਿਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਸੂਚਨਾ ਸਾਹਮਣੇ ਨਹੀਂ ਆਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੰਪ ਦਾ ਟੈਰਿਫ ਬੰਬ! ਹੁਣ ਅਮਰੀਕਾ 'ਚ ਵਿਦੇਸ਼ੀ ਕਾਰਾਂ 'ਤੇ ਲੱਗੇਗਾ 25% ਟੈਕਸ
NEXT STORY