ਪੈਰਿਸ - ਫਰਾਂਸ ਦੀ ਰਾਜਧਾਨੀ ਪੈਰਿਸ ਦੇ ਯੈਲੋ ਵੈਸਟ (ਪੀਲੀਆਂ ਜੈਕਟਾਂ) ਅੰਦੋਲਨ ਦਾ ਇਕ ਸਾਲ ਪੂਰਾ ਹੋਣ ਮੌਕੇ ਪ੍ਰਦਰਸ਼ਨਕਾਰੀਆਂ ਦੀ ਪੂਰੇ ਦੇਸ਼ 'ਚ ਵੱਡੇ ਪੈਮਾਨੇ 'ਤੇ ਪ੍ਰਦਰਸ਼ਨ ਕਰਨ ਦੀ ਯੋਜਨਾ ਦੇ ਮੱਦੇਨਜ਼ਰ ਇਥੇ 20 ਤੋਂ ਜ਼ਿਆਦਾ ਸਬਵੇਅ ਅਤੇ ਰੇਲਵੇ ਸਟੇਸ਼ਨਾਂ ਨੂੰ ਸ਼ਨੀਵਾਰ ਨੂੰ ਬੰਦ ਕਰ ਦਿੱਤਾ ਗਿਆ। ਉਥੇ ਹੀ ਬਾਹਰੀ ਇਲਾਕਿਆਂ 'ਚ ਯੈਲੋ ਵੈਸਟ ਪ੍ਰਦਰਸ਼ਨਕਾਰੀਆਂ ਨੂੰ ਖਦੇੜਣ ਲਈ ਪੁਲਸ ਨੇ ਹੰਝੂ ਗੈਸ ਦੇ ਗੋਲੇ ਛੱਡੇ ਅਤੇ ਧੂੰਏ ਵਾਲੇ ਬੰਬ ਸੁੱਟੇ ਗਏ, ਜਿਸ ਨਾਲ ਦੋਹਾਂ ਪੱਖਾਂ ਦੇ ਕਈ ਲੋਕ ਜ਼ਖਣੀ ਹੋਏ ਹਨ।

ਰਿਪੋਰਟਾਂ ਮੁਤਾਬਕ ਪੈਰਿਸ ਦੇ ਪੋਰਟ ਕੈਮਪੈਰੇਟ ਦੇ ਨੇੜੇ ਸੈਂਕੜੇ ਪ੍ਰਦਰਸ਼ਨਕਾਰੀ ਇਕੱਠੇ ਹੋਏ। ਪੁਲਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਆਖਿਆ ਕਿ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਲਈ ਗਈ ਅਤੇ ਉਹ ਇਲਾਕੇ ਤੋਂ ਚਲੇ ਜਾਣ। ਪ੍ਰਦਰਸ਼ਨਕਾਰੀਆਂ ਦੇ ਉਥੋਂ ਹੱਟਣ 'ਤੇ ਪੁਲਸ ਨੇ ਉਨ੍ਹਾਂ 'ਤੇ ਹੰਝੂ ਗੈਸ ਗੋਲੇ ਛੱਡੇ ਅਤੇ ਧੂੰਏ ਵਾਲੇ ਬੰਬ ਸੁੱਟੇ। ਦੋਹਾਂ ਪੱਖਾਂ ਵਿਚਾਲੇ ਹੋਏ ਸੰਘਰਸ਼ 'ਚ ਪੁਲਸ ਕਰਮੀਆਂ ਸਮੇਤ ਕਈ ਪ੍ਰਦਰਸ਼ਨਕਾਰੀ ਜ਼ਖਮੀ ਹੋਏ।

ਬ੍ਰਿਟਿਸ਼ ਪ੍ਰਿੰਸ ਨੂੰ ਯੌਨ ਉਤਪੀੜਣ ਦਾ ਦੋਸ਼ ਲਾਉਣ ਵਾਲੀ ਔਰਤ ਨਾਲ ਹੋਈ ਮੁਲਾਕਾਤ ਯਾਦ ਨਹੀਂ
NEXT STORY