ਪੈਰਿਸ (ਭੱਟੀ) - ਫਰਾਂਸ ’ਚ ਕੋਰੋਨਾ ਇਨਫੈਕਸ਼ਨ ’ਤੇ ਕਾਬੂ ਪਾਉਣ ਲਈ ਸਰਕਾਰ ਵਲੋਂ ਬਣਾਏ ਗਏ ਨਵੇਂ ਕਾਨੂੰਨ ਬਾਰੇ ਸਰਕਾਰ ਅਤੇ ਜਨਤਾ ਵਿਚਕਾਰ ਵਿਵਾਦ ਵਧਦਾ ਜਾ ਰਿਹਾ ਹੈ। ਹਾਲਾਤ ਇਹ ਹਨ ਕਿ ਇਸ ਫ਼ੈਸਲੇ ਖਿਲਾਫ ਰੋਜ਼ਾਨਾ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਦੇਸ ਦੇ ਗ੍ਰਹਿ ਮੰਤਰੀ ਗੇਰਾਲਡ ਹਾਰਮੇਨਿਨ ਦਾ ਕਹਿਣਾ ਹੈ ਕਿ ਪੁਲਸ ਨੇ 19 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਪ੍ਰਦਰਸ਼ਨਕਾਰੀ ਸਰਕਾਰ ਦੇ ਉਸ ਫ਼ੈਸਲੇ ਦਾ ਵਿਰੋਧ ਕਰ ਰਹੇ ਸਨ ਜਿਸ ਵਿਚ ਸਰਕਾਰ ਨੇ ਸੜਕ ’ਤੇ ਆਉਣ ਲਈ ਕੋਵਿਡ-19 ਪਾਸ ਨੂੰ ਪੂਰੇ ਦੇਸ਼ ਵਿਚ ਲਾਜ਼ਮੀ ਕੀਤਾ ਹੈ। ਸਰਕਾਰ ਦੇ ਨਵੇਂ ਕਾਨੂੰਨ ਮੁਤਾਬਕ ਹੁਣ ਸੜਕ ’ਤੇ ਆਉਣ ਤੋਂ ਪਹਿਲਾਂ ਇਹ ਪਾਸ ਲੈਣਾ ਜ਼ਰੂਰੀ ਹੋਵੇਗਾ। ਦੇਸ਼ ਭਰ ਵਿਚ ਇਸ ਫੈਸਲੇ ਖਿਲਾਫ ਪ੍ਰਦਰਸ਼ਨ ਹੋ ਰਹੇ ਹਨ।
.ਇਹ ਵੀ ਪੜ੍ਹੋ - ਬ੍ਰਿਟੇਨ ’ਚ ਹੁਣ ਟੈਫ ਦਰਿਆ ’ਤੇ ਫੁੱਲ ਪ੍ਰਵਾਹ ਕਰਨਗੇ ਹਿੰਦੂ-ਸਿੱਖ ਭਾਈਚਾਰੇ
ਸਰਕਾਰੀ ਬੁਲਾਰੇ ਮੁਤਾਬਕ ਇਸ ਵਕਤ ਇਸ ਕਾਨੂੰਨ ਦੇ ਵਿਰੋਧ ਵਿਚ ਕਰੀਬ 2,04,290 ਲੋਕ ਸੜਕਾਂ ’ਤੇ ਹਨ। ਇਕੱਲੇ ਪੈਰਿਸ ਵਿਚ ਹੀ ਕਰੀਬਨ 14 ਹਜ਼ਾਰ ਤੋਂ ਵੱਧ ਲੋਕ ਵਿਰੋਧ ਪ੍ਰਦਰਸ਼ਨ ਵਿਚ ਜੁਟੇ ਹੋਏ ਹਨ। ਡਾਰਮੇਨਿਨ ਨੇ ਆਪਣੇ ਇਕ ਟਵੀਟ ਵਿਚ ਲਿਖਿਆ ਹੈ ਕਿ ਸ਼ੁੱਕਰ ਹੈ ਕਿ ਪੁਲਸ ਨੇ ਪੂਰੇ ਦੇਸ਼ ਵਿਚ ਇਸ ਨੂੰ ਲੈ ਕੇ ਹੋ ਰਹੇ ਵਿਰੋਧ ਪ੍ਰਦਰਸ਼ਨਾਂ ’ਤੇ ਸਖ਼ਤ ਨਜ਼ਰ ਰੱਖੀ ਹੋਈ ਹੈ। ਇਸ ਦੌਰਾਨ ਕਰੀਬ 19 ਲੋਕਾਂ ਦੀ ਗ੍ਰਿਫ਼ਤਾਰੀ ਹੋਈ ਹੈ ਜਿਸ ਵਿਚੋਂ ਕਰੀਬ 10 ਪੈਰਿਸ ਵਿਚ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਜੰਮੂ-ਕਸ਼ਮੀਰ ਭਾਰਤ ਦਾ ਅਭਿੰਨ ਤੇ ਅਟੁੱਟ ਹਿੱਸਾ : ਤਿਰੂਮੂਰਤੀ
NEXT STORY