ਮਾਸਕੋ (ਬਿਊਰੋ)— ਔਰਤਾਂ ਤੇ ਹੁੰਦੇ ਜ਼ਬਰ-ਜ਼ੁਲਮ ਦੇ ਮਾਮਲੇ ਸਿਰਫ ਭਾਰਤ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਦੇਖਣ-ਸੁਨਣ ਨੂੰ ਮਿਲਦੇ ਹਨ। ਤਾਜਾ ਮਾਮਲਾ ਰੂਸ ਦੀ ਰਾਜਧਾਨੀ ਮਾਸਕੋ ਦਾ ਹੈ। ਇੱਥੇ ਪੁਲਸ ਨੇ 6 ਸਾਲ ਤੋਂ ਕੈਦ ਇਕ ਔਰਤ ਨੂੰ ਆਜ਼ਾਦ ਕਰਵਾਇਆ। ਇਸ ਔਰਤ ਨੂੰ ਦੋਸ਼ੀ ਵਿਅਕਤੀ ਨੇ ਸੈਕਸ ਸਲੇਵ ਬਣਾ ਕੇ ਰੱਖਿਆ ਸੀ। ਜਦੋਂ ਔਰਤ ਨੂੰ ਆਜ਼ਾਦ ਕਰਵਾਇਆ ਗਿਆ ਤਾਂ ਉਸ ਦੇ ਸਰੀਰ ਤੇ ਜ਼ਖਮਾਂ ਦੇ ਕਈ ਨਿਸ਼ਾਨ ਸਨ।
![PunjabKesari](http://static.jagbani.com/multimedia/12_18_467220000a8-ll.jpg)
ਡੇਟਿੰਗ ਦੇ ਬਹਾਨੇ ਬੁਲਾ ਕੇ ਕੀਤਾ ਸੀ ਕੈਦ
ਲੀਲੀਆ (20) ਨੇ ਪੁਲਸ ਨੂੰ ਦੱਸਿਆ ਕਿ ਕਰੀਬ 6 ਸਾਲ ਪਹਿਲਾਂ ਇਕ ਮੁਸਲਿਮ ਡੇਟਿੰਗ ਸਾਈਟ ਜ਼ਰੀਏ ਉਸ ਦੀ ਮੁਲਾਕਾਤ ਰਿਨਾਟ ਬਿਲਆਨੋਵ ਨਾਲ ਹੋਈ ਸੀ। ਇਸੇ ਦੌਰਾਨ ਰਿਨਾਟ ਨੇ ਡੇਟਿੰਗ ਦੇ ਬਹਾਨੇ ਉਸ ਨੂੰ ਮਿਲਣ ਲਈ ਬੁਲਾਇਆ। ਹਾਲਾਂਕਿ ਉਨ੍ਹਾਂ ਦੋਹਾਂ ਨੇ ਅਧਿਕਾਰਿਕ ਤੌਰ 'ਤੇ ਵਿਆਹ ਨਹੀਂ ਕੀਤਾ ਸੀ ਪਰ ਧਾਰਮਿਕ ਰੀਤੀ-ਰਿਵਾਜਾਂ ਮੁਤਾਬਕ ਉਨ੍ਹਾਂ ਨੇ ਖੁਦ ਹੀ ਵਿਆਹ ਕਰ ਲਿਆ ਸੀ। ਵਿਆਹ ਮਗਰੋਂ ਰਿਨਾਟ ਉਸ ਨੂੰ ਮਾਸਕੋ ਦੇ ਪੁਸ਼ਕਿਨੋ ਇਲਾਕੇ ਵਿਚ ਸਥਿਤ ਇਕ ਮਕਾਨ ਵਿਚ ਲੈ ਗਿਆ। ਲੀਲੀਆ ਨੂੰ ਇਹ ਨਹੀਂ ਪਤਾ ਸੀ ਕਿ ਉਸ ਨਾਲ ਅੱਗੇ ਕੀ ਹੋਣ ਵਾਲਾ ਹੈ। ਰਿਨਾਟ ਨੇ ਉਸ ਨੂੰ ਇਸੇ ਘਰ ਵਿਚ ਕੈਦ ਕਰ ਲਿਆ। ਇਸ ਘਰ ਦੇ ਆਲੇ-ਦੁਆਲੇ ਉੱਚੀਆਂ ਕੰਧਾਂ ਸਨ, ਜਿੱਥੋਂ ਸੂਰਜ ਦੀ ਰੋਸ਼ਨੀ ਵੀ ਮੁਸ਼ਕਲ ਨਾਲ ਪਹੁੰਚਦੀ ਸੀ। ਰਿਨਾਟ ਨੇ ਇਸ ਦੌਰਾਨ ਲੀਲੀਆ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਕਈ ਤਰ੍ਹਾਂ ਦੇ ਤਸੀਹੇ ਦਿੱਤੇ। ਉਸ ਨੇ ਲੀਲੀਆ ਦਾ ਲਗਾਤਾਰ ਬਲਾਤਕਾਰ ਕੀਤਾ, ਜਿਸ ਦੇ ਨਤੀਜੇ ਵਿਚ ਲੀਲੀਆ ਨੇ ਉਸ ਦੇ ਚਾਰ ਬੱਚਿਆਂ ਨੂੰ ਜਨਮ ਦਿੱਤਾ।
![PunjabKesari](http://static.jagbani.com/multimedia/12_21_355140000a5-ll.jpg)
ਪੁਲਸ ਨੂੰ ਮਿਲੀ ਇਸ ਤਰ੍ਹਾਂ ਜਾਣਕਾਰੀ
ਰਿਨੋਟ ਹਾਲ ਵਿਚ ਹੀ ਸਭ ਤੋਂ ਛੋਟੀ ਬੇਟੀ ਨੂੰ ਘਰੋਂ ਬਾਹਰ ਲੈ ਕੇ ਗਿਆ ਸੀ। ਇਸੇ ਦੌਰਾਨ ਰਿਨੋਟ ਦੇ ਇਕ ਦੋਸਤ ਦੀ ਨਜ਼ਰ ਉਸ ਤੇ ਪਈ। ਉਸ ਨੂੰ ਕੁਝ ਗੜਬੜ ਮਹਿਸੂਸ ਹੋਈ ਤਾਂ ਉਸ ਨੇ ਪੁਲਸ ਨੂੰ ਰਿਨੋਟ ਦੇ ਇਸ ਮਕਾਨ ਬਾਰੇ ਸੂਚਨਾ ਦਿੱਤੀ। ਪੁਲਸ ਤਾਲਾ ਤੋੜ ਕੇ ਘਰ ਵਿਚ ਦਾਖਲ ਹੋਈ ਅਤੇ ਪੀੜਤਾ ਲੀਲੀਆ ਅਤੇ ਉਸ ਦੇ ਬੱਚਿਆਂ ਨੂੰ ਆਜ਼ਾਦ ਕਰਵਾਇਆ। ਇਸ ਦੌਰਾਨ ਲੀਲੀਆ ਦੇ ਸਰੀਰ 'ਤੇ ਜ਼ਖਮਾਂ ਦੇ ਕਈ ਨਿਸ਼ਾਨ ਸਨ।
ਲੀਲੀਆ ਨੇ ਦਿੱਤਾ ਇਹ ਬਿਆਨ
![PunjabKesari](http://static.jagbani.com/multimedia/12_21_564940000a6-ll.jpg)
ਲੀਲੀਆ ਨੇ ਮੀਡੀਆ ਨੇ ਆਪਣੇ ਜ਼ਖਮ ਦਿਖਾਉਂਦੇ ਹੋਏ ਰਿਨੋਟ ਵੱਲੋਂ ਦਿੱਤੀ ਜਾਣ ਵਾਲੀ ਹਰ ਤਕਲੀਫ ਬਾਰੇ ਦੱਸਿਆ। ਪੀੜਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ 6 ਸਾਲ ਤੱਕ ਇਹ ਸਭ ਕੁਝ ਝੱਲਦੀ ਰਹੀ। ਉਸ ਮੁਤਾਬਕ ਰਿਨੋਟ ਬੱਚਿਆਂ ਸਾਹਮਣੇ ਹੀ ਉਸ ਨੂੰ ਕੁੱਟਦਾ ਸੀ ਅਤੇ ਬੱਚਿਆਂ ਨੂੰ ਵੀ ਇਹੀ ਕਹਿੰਦਾ ਸੀ ਕਿ ਇਹ ਬੁਰੀ ਔਰਤ ਹੈ। ਤੁਸੀਂ ਵੀ ਵੱਡੇ ਹੋ ਕੇ ਇਸ ਨੂੰ ਕੁੱਟਣਾ।
![PunjabKesari](http://static.jagbani.com/multimedia/12_22_204400000a7-ll.jpg)
ਪੁਲਸ ਨੇ ਦੱਸਿਆ ਜੇ ਜਾਂਚ ਵਿਚ ਲੀਲੀਆ ਵੱਲੋਂ ਦੱਸੀਆਂ ਗੱਲਾਂ ਸਹੀ ਪਾਈਆਂ ਗਈਆਂ ਤਾਂ ਰਿਨੋਟ ਨੂੰ 7 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ।
ਡਾਕਟਰਾਂ ਨੇ ਨਾਮੁਮਕਿਨ ਨੂੰ ਮੁਮਕਿਨ ਕਰ ਦਿਖਾਇਆ, ਲੈਬ 'ਚ ਚਮੜੀ ਉਗਾ ਕੇ ਬਚਾਈ ਬੱਚੇ ਦੀ ਜਾਨ (ਤਸਵੀਰਾਂ)
NEXT STORY