ਰਿਆਦ (ਵਾਰਤਾ)- ਸਾਊਦੀ ਅਰਬ 'ਚ ਗਰਮੀ ਦਾ ਕਹਿਰ ਜਾਰੀ ਹੈ। ਹੁਣ ਤੱਕ 1,301 ਹੱਜ ਯਾਤਰੀ ਆਪਣੀ ਜਾਨ ਗੁਆ ਚੁੱਕੇ ਹਨ, ਜਿਨ੍ਹਾਂ 'ਚੋਂ 83 ਫ਼ੀਸਦੀ ਗੈਰ-ਰਜਿਸਟਰਡ ਸਨ। ਮਰਨ ਵਾਲਿਆਂ 'ਚ ਸਭ ਤੋਂ ਜ਼ਿਆਦਾ ਮਿਸਰ ਦੇ 658 ਲੋਕ ਸਨ। ਇਸ ਤੋਂ ਬਾਅਦ ਇੰਡੋਨੇਸ਼ੀਆ ਦੇ 199 ਅਤੇ ਭਾਰਤ ਦੇ 100 ਲੋਕ ਸ਼ਾਮਲ ਹਨ। ਉੱਥੇ ਹੀ ਜਾਰਡਨ ਤੋਂ 75, ਟਿਊਨੀਸ਼ੀਆ ਤੋਂ 49, ਪਾਕਿਸਤਾਨ ਤੋਂ 35 ਅਤੇ ਈਰਾਨ ਤੋਂ 11 ਹੱਜ ਯਾਤਰੀਆਂ ਦੀ ਮੌਤ ਦੀ ਖ਼ਬਰ ਹੈ। ਸਾਊਦੀ ਪ੍ਰੈੱਸ ਏਜੰਸੀ ਨੇ ਦੇਸ਼ ਦੇ ਸਿਹਤ ਮੰਤਰੀ ਫਹਿਦ ਅਲ-ਜਲਾਜੇਲ ਦੇ ਹਵਾਲੇ ਤੋਂ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਸਰਕਾਰੀ ਸਿਹਤ ਸੇਵਾ ਖੇਤਰ ਨੇ ਭਿਆਨਕ ਗਰਮੀ ਨਾਲ ਹੋਣ ਵਾਲੇ ਤਣਾਅ ਦੇ ਮਾਮਲਿਆਂ ਦੀ ਦੇਖਭਾਲ ਕੀਤੀ ਹੈ, ਜਿਨ੍ਹਾਂ 'ਚੋਂ ਕੁਝ ਲੋਕ ਅਜੇ ਵੀ ਡਾਕਟਰੀ ਦੇਖਭਾਲ 'ਚ ਹਨ। ਮ੍ਰਿਤਕਾਂ 'ਚ ਕਈ ਬਜ਼ੁਰਗ ਅਤੇ ਗੰਭੀਰ ਰੂਪ ਨਾਲ ਬੀਮਾਰ ਵਿਅਕਤੀ ਸ਼ਾਮਲ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਸ਼ੁਰੂਆਤ 'ਚ ਨਿੱਜੀ ਜਾਣਕਾਰੀ ਜਾਂ ਪਛਾਣ ਸੰਬੰਧੀ ਦਸਤਾਵੇਜ਼ਾਂ ਦੀ ਘਾਟ ਸੀ ਪਰ ਹੁਣ ਸਾਰੇ ਪੀੜਤਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪਛਾਣ, ਦਫ਼ਨ ਅਤੇ ਮੌਤ ਦੇ ਪ੍ਰਮਾਣ ਪੱਤਰ ਜਾਰੀ ਕਰਨ ਲਈ ਉੱਚਿਤ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ। ਰਿਪੋਰਟ ਅਨੁਸਾਰ ਸਿਹਤ ਪ੍ਰਣਾਲੀ ਨੇ ਐਮਰਜੈਂਸੀ ਦੇਖਭਾਲ ਅਤੇ ਸਰਜਰੀ ਤੋਂ ਲੈ ਕੇ ਡਾਇਲਿਸਿਸ ਤੱਕ 4,65,000 ਤੋਂ ਵੱਧ ਵਿਸ਼ੇਸ਼ ਇਲਾਜ ਸੇਵਾਵਾਂ ਪ੍ਰਦਾਨ ਕੀਤੀਆਂ, ਜਿਨ੍ਹਾਂ 'ਚ 1,41,000 ਸੇਵਾਵਾਂ ਉਨ੍ਹਾਂ ਲੋਕਾਂ ਲਈ ਵੀ ਸ਼ਾਮਲ ਹਨ, ਜਿਨ੍ਹਾਂ ਨੇ ਹੱਜ ਕਰਨ ਲਈ ਅਧਿਕਾਰਤ ਅਥਾਰਟੀ ਪ੍ਰਾਪਤ ਨਹੀਂ ਕੀਤੀ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜੈਸ਼ੰਕਰ ਦੀ UAE ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ, ਬੋਲੇ- ਰਣਨੀਤਕ ਸੰਬੰਧਾਂ 'ਤੇ ਹੋਈ ਡੂੰਘੀ ਗੱਲਬਾਤ
NEXT STORY