ਇੰਟਰਨੈਸ਼ਨਲ ਡੈਸਕ- ਭਾਰਤ ਦਾ ਗੁਆਂਢੀ ਮੁਲਕ ਸ਼੍ਰੀਲੰਕਾ 'ਚ ਇਕ ਵਾਰ ਫਿਰ ਡੂੰਘੇ ਆਰਥਿਕ ਸੰਕਟ ਦੀ ਲਪੇਟ 'ਚ ਆਉਂਦਾ ਦਿਖਾਈ ਦੇ ਰਿਹਾ ਹੈ। ਦੇਸ਼ ਦੇ ਊਰਜਾ ਮੰਤਰੀ ਅਨੁਰਾ ਕਰੁਣਾਥਿਲਾਕੇ ਨੇ ਸੋਮਵਾਰ ਨੂੰ ਚਿਤਾਵਨੀ ਜਾਰੀ ਕਰਦਿਆਂ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਤੇਲ ਦੀ ਖਪਤ ਵਿੱਚ ਵੱਡੀ ਕਟੌਤੀ ਕਰਨ, ਤਾਂ ਜੋ ਦੇਸ਼ ਨੂੰ ਹੋਰ ਵੱਡੇ ਆਰਥਿਕ ਨੁਕਸਾਨ ਤੋਂ ਬਚਾਇਆ ਜਾ ਸਕੇ। ਪੱਛਮੀ ਏਸ਼ੀਆ ਦੇ ਚੱਲ ਰਹੇ ਸੰਕਟ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਤੇਲ ਦੀਆਂ ਅਸਮਾਨੀ ਚੜ੍ਹਦੀਆਂ ਕੀਮਤਾਂ ਅਤੇ ਸਪਲਾਈ ਚੇਨ ਦੇ ਪ੍ਰਭਾਵਿਤ ਹੋਣ ਕਾਰਨ ਸ਼੍ਰੀਲੰਕਾ 'ਤੇ ਇਹ ਦਬਾਅ ਵਧਿਆ ਹੈ।
ਸ਼੍ਰੀਲੰਕਾ ਦੇ ਊਰਜਾ ਮੰਤਰੀ ਨੇ ਕਿਹਾ, "ਅਸੀਂ ਇਸ ਸਮੇਂ ਵੱਡੀ ਮੁਸੀਬਤ ਵਿੱਚ ਹਾਂ, ਇਸ ਲਈ ਸਾਨੂੰ ਤੇਲ ਦੀ ਖਪਤ ਜਿੰਨੀ ਹੋ ਸਕੇ ਘਟਾਉਣੀ ਪਵੇਗੀ। ਮਾਰਚ ਦੇ ਅੱਧ ਵਿੱਚ ਖਪਤਕਾਰਾਂ ਵੱਲੋਂ ਤੇਲ ਦੀ ਜਮ੍ਹਾਂਖੋਰੀ ਰੋਕਣ ਲਈ ਅਸੀਂ 'QR ਕੋਡ ਰਾਸ਼ਨਿੰਗ ਸਿਸਟਮ' ਲਾਗੂ ਕੀਤਾ ਸੀ। ਇਸ ਨਾਲ ਖਪਤ ਕੁਝ ਘਟੀ ਜ਼ਰੂਰ ਹੈ, ਪਰ ਹਾਲੇ ਵੀ ਉਮੀਦ ਮੁਤਾਬਕ ਨਤੀਜੇ ਨਹੀਂ ਮਿਲੇ ਹਨ।" ਇਸ ਯੋਜਨਾ ਤਹਿਤ ਵੱਖ-ਵੱਖ ਵਾਹਨਾਂ ਲਈ ਹਫ਼ਤਾਵਾਰੀ ਕੋਟਾ ਤੈਅ ਕੀਤਾ ਗਿਆ ਹੈ, ਜਿਸ 'ਚ ਕਾਰਾਂ ਲਈ 15 ਲੀਟਰ ਅਤੇ ਬੱਸਾਂ ਲਈ 60 ਲੀਟਰ ਪ੍ਰਤੀ ਹਫ਼ਤਾ ਤੇਲ ਦੀ ਹੱਦ ਮਿੱਥੀ ਗਈ ਹੈ।
ਇਹ ਵੀ ਪੜ੍ਹੋ- ਇਬੋਲਾ ਇਨਫੈਕਟਿਡ ਲੋਕਾਂ ਨੂੰ ਦੇਸ਼ 'ਚ ਵੜਨ ਨਹੀਂ ਦੇਵੇਗਾ ਅਮਰੀਕਾ ! ਇਸ ਦੇਸ਼ 'ਚ ਬਣਾ ਰਿਹੈ 'ਸੈਂਟਰ'
ਮੰਤਰੀ ਨੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਦੇਸ਼ ਦੇ ਡਾਲਰ ਭੰਡਾਰ 'ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ। ਦੇਸ਼ ਵੱਲੋਂ ਜਨਵਰੀ 'ਚ ਤੇਲ ਦੀ ਖਰੀਦ 'ਤੇ 186 ਮਿਲੀਅਨ ਡਾਲਰ ਖਰਚ ਹੋਏ, ਜਦਕਿ ਫਰਵਰੀ 'ਚ ਇਹ ਅੰਕੜਾ 97 ਮਿਲੀਅਨ ਡਾਲਰ ਰਿਹਾ। ਮਈ 'ਚ ਇਸ ਰਕਮ 'ਚ ਵੱਡਾ ਉਛਾਲ ਆਇਆ ਤੇ ਸਰਕਾਰ ਨੂੰ ਤੇਲ ਲਈ 524 ਮਿਲੀਅਨ ਅਮਰੀਕੀ ਡਾਲਰ ਖਰਚਣੇ ਪਏ।
ਕਰੁਣਾਥਿਲਾਕੇ ਨੇ ਚਿਤਾਵਨੀ ਦਿੱਤੀ ਕਿ ਜੇਕਰ ਤੇਲ ਦੀ ਖਪਤ ਤੁਰੰਤ ਨਾ ਘਟਾਈ ਗਈ, ਤਾਂ ਦੇਸ਼ ਦੇ ਬਚੇ-ਖੁਚੇ ਡਾਲਰ ਵੀ ਬਾਹਰ ਚਲੇ ਜਾਣਗੇ, ਜਿਸ ਦੇ ਸਿੱਟੇ ਵਜੋਂ ਪੂਰੀ ਆਰਥਿਕਤਾ ਪੂਰੀ ਤਰ੍ਹਾਂ ਲੀਹੋਂ ਲੱਥ ਸਕਦੀ ਹੈ। ਜ਼ਿਕਰਯੋਗ ਹੈ ਕਿ ਫ਼ਰਵਰੀ ਦੇ ਅਖੀਰ ਵਿੱਚ ਸ਼ੁਰੂ ਹੋਏ ਮਿਡਲ ਈਸਟ ਵਿਵਾਦ ਤੋਂ ਬਾਅਦ, ਸ਼੍ਰੀਲੰਕਾ ਸਰਕਾਰ ਹੁਣ ਤੱਕ 5 ਵਾਰ ਤੇਲ ਦੀਆਂ ਪਰਚੂਨ ਕੀਮਤਾਂ ਵਧਾ ਚੁੱਕੀ ਹੈ ਅਤੇ ਦੇਸ਼ ਵਿੱਚ ਕਈ ਹੋਰ ਸਖ਼ਤ ਆਰਥਿਕ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ''ਅਖ਼ੀਰ 'ਚ ਸਭ ਠੀਕ ਹੋ ਜਾਵੇਗਾ..!'' ਇਰਾਨ 'ਤੇ ਮੁੜ ਹਮਲੇ ਮਗਰੋਂ ਟਰੰਪ ਦਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਯੂਕੇ 'ਚ ਭਾਰਤੀ ਕੇਅਰ ਵਰਕਰ ਦੀ ਵੱਡੀ ਜਿੱਤ; ਮਿਲਣਗੇ 35,76,409 ਰੁਪਏ
NEXT STORY