ਹੈਮਬਰਗ— ਜੀ-20 ਸੰਮੇਲਨ ਦੀ ਸ਼ੁਰੂਆਤ ਹੋ ਚੁੱਕੀ ਹੈ। ਜਰਮਨ ਚਾਂਸਲਰ ਏਂਜੇਲਾ ਮਾਰਕੇਲ ਨੇ ਹੈਮਬਰਗ ਵਿਚ ਜੀ-20 ਸੰਮੇਲਨ ਵਿਚ ਦੁਨੀਆ ਦੇ ਨੇਤਾਵਾਂ ਦਾ ਸਵਾਗਤ ਕੀਤਾ। ਮਾਰਕੇਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੱਥ ਮਿਲਾ ਕੇ ਉਨ੍ਹਾਂ ਦਾ ਜੀ- 20 ਸੰਮੇਲਨ ਵਿਚ ਮੇਜ਼ਬਾਨ ਦੇ ਤੌਰ ਤੇ ਸਵਾਗਤ ਕੀਤਾ। ਇਸ ਦੇ ਨਾਲ ਹੀ ਟਰੰਪ, ਪੁਤਿਨ ਅਤੇ ਚੀਨੀ ਰਾਸ਼ਟਰਪਤੀ ਨਾਲ ਵੀ ਏਂਜੇਲਾ ਨੇ ਮੁਲਾਕਾਤ ਕੀਤੀ। ਇਸ ਦੇ ਬਾਅਦ ਏਂਜੇਲਾ ਦਾ ਸਵਾਗਤ ਭਾਸ਼ਣ ਹੋਵੇਗਾ।
ਇਸ ਤੋਂ ਪਹਿਲਾਂ ਬ੍ਰਿਕਸ ਦੇਸ਼ਾਂ ਦੀ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਤਵਾਦ ਦਾ ਮੁੱਦਾ ਉਠਾਇਆ ਅਤੇ ਸਭ ਤੋਂ ਵੱਡੇ ਕਰ ਸੁਧਾਰ ਜੀ. ਐੱਸ. ਟੀ. ਦੇ ਬਾਰੇ ਗੱਲ ਕੀਤੀ। ਅਰਥ ਵਿਵਸਥਾ ਨੂੰ ਗਤੀ ਦੇਣ ਲਈ ਕੀਤੇ ਜਾ ਰਹੇ ਸੁਧਾਰਾਂ ਦਾ ਜਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀ. ਐੱਸ. ਟੀ. ਨਾਲ ਭਾਰਤ ਇਕ ਬਾਜ਼ਾਰ ਬਣ ਜਾਵੇਗਾ। ਸਾਡੇ ਇਸ ਫੈਸਲੇ ਨਾਲ ਗਲੋਬਲ ਸਿਥਤੀਆਂ ਉੱਤੇ ਬਿਹਤਰ ਅਸਰ ਹੋਵੇਗਾ ਅਤੇ ਵਪਾਰ ਵਿਚ ਆਸਾਨੀ ਹੋਵੇਗੀ।
ਪ੍ਰਧਾਨ ਮੰਤਰੀ ਨੇ ਬ੍ਰਿਕਸ ਦੇਸ਼ਾਂ ਦੀਆਂ ਬੈਠਕ ਵਿਚ ਪ੍ਰੋਟੇਕਸ਼ਨਿਜ਼ਮ ਦਾ ਵੀ ਸਵਾਲ ਉਠਾਇਆ। ਮੋਦੀ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਦੁਨੀਆ ਨੂੰ ਬ੍ਰਿਕਸ ਲੀਡਰਸ਼ਿਪ ਦੀ ਲੋੜ ਹੈ।
ਮਾਰਕੇਲ ਦੁਆਰਾ ਵਿਸ਼ਵ ਨੇਤਾਵਾਂ ਦੇ ਸਵਾਗਤ ਨਾਲ ਸੰਮੇਲਨ ਦੀ ਸ਼ੁਰੂਆਤ ਹੋਵੇਗੀ। ਸ਼ਨੀਵਾਰ ਨੂੰ ਸੈਸ਼ਨ ਖਤਮ ਹੋਵੇਗਾ। ਇਸ ਮਗਰੋਂ ਜੀ-20 ਨੇਤਾਵਾਂ ਵੱਲੋਂ ਸੰਯੁਕਤ ਬਿਆਨ ਜਾਰੀ ਕੀਤਾ ਜਾਵੇਗਾ।
ਅੱਧੀ ਰਾਤ ਨੂੰ ਵਿਅਕਤੀ ਨੇ ਚੀਕਾਂ ਮਾਰ-ਮਾਰ ਕੇ ਮੰਗੀ ਮਦਦ, ਸਾਹਮਣੇ ਆਇਆ ਅਜਿਹਾ ਸੱਚ ਜੋ ਸੋਚਿਆ ਵੀ ਨਹੀਂ ਸੀ
NEXT STORY