ਟੋਰਾਂਟੋ— ਕਈ ਵਾਰ ਪਹਿਲੀ ਨਜ਼ਰ 'ਚ ਅਸੀਂ ਕਿਸੇ ਗੱਲ ਨੂੰ ਹੋਰ ਤਰੀਕੇ ਨਾਲ ਸਮਝ ਲੈਂਦੇ ਹਾਂ ਪਰ ਹਮੇਸ਼ਾ ਉਹ ਗੱਲ ਸੱਚ ਨਹੀਂ ਹੁੰਦੀ, ਜੋ ਦੇਖਣ 'ਚ ਲੱਗਦੀ ਹੈ। ਅਜਿਹਾ ਹੀ ਹੋਇਆ 'ਕੈਲਗਰੀ ਪਾਰਕ' 'ਚ ਰਹਿਣ ਵਾਲੇ ਇਕ ਬੇਘਰ ਵਿਅਕਤੀ ਨਾਲ, ਉਸ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਸ ਨੇ ਇਕ ਅਜਿਹੇ ਸੱਚ ਦਾ ਸਾਹਮਣਾ ਕੀਤਾ ਜੋ ਹੈਰਾਨੀਜਨਕ ਸੀ। ਉਸ ਨੇ ਕਿਹਾ ਕਿ ਉਹ ਕੰਮ ਦੀ ਭਾਲ 'ਚ ਸੰਘਰਸ਼ ਕਰ ਰਿਹਾ ਹੈ ਤੇ ਬੇਘਰ ਹੋਣ ਕਾਰਨ ਉਹ ਇਕ ਪਾਰਕ 'ਚ ਟੈਂਟ ਲਗਾ ਕੇ ਸੌਂਦਾ ਹੈ। ਰੋਡਨੇ ਪੇਜ ਨਾਂ ਦੇ ਇਸ ਵਿਅਕਤੀ ਨੇ ਦੱਸਿਆ ਕਿ ਉਹ ਮੰਗਲਵਾਰ ਰਾਤ 10.45 ਵਜੇ ਲੰਮਾ ਪਿਆ ਸੀ ਕਿ ਉਸ ਨੂੰ ਕਿਸੇ ਵਿਅਕਤੀ ਦੇ ਰੌਣ ਅਤੇ ਚੀਕਣ ਦੀਆਂ ਆਵਾਜ਼ਾਂ ਸੁਣੀਆਂ। ਇਸ ਲਈ ਉਹ ਦੌੜਾ ਗਿਆ। ਉਸ ਨੇ ਦੇਖਿਆ ਕਿ ਇਕ ਵਿਅਕਤੀ ਰੋ ਰਿਹਾ ਸੀ ਤੇ ਉਸ ਕੋਲ ਇਕ ਔਰਤ ਖੜ੍ਹੀ ਸੀ, ਉਹ ਸਮਝਿਆ ਕਿ ਇਸ ਔਰਤ ਕਾਰਨ ਉਹ ਪਰੇਸ਼ਾਨ ਹੈ ਤੇ ਰੋ ਰਿਹਾ ਹੈ।
ਜਦ ਉਸ ਨੇ ਕੋਲ ਖੜ੍ਹੇ ਲੋਕਾਂ ਕੋਲੋਂ ਉਸ ਦੇ ਰੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਵਿਅਕਤੀ ਉਸ ਔਰਤ ਨੂੰ ਛੇੜ ਰਿਹਾ ਸੀ ਤੇ ਗਲਤ ਹਰਕਤਾਂ ਕਰ ਰਿਹਾ ਸੀ। ਇਹ ਸੁਣ ਪੇਜ ਨੂੰ ਯਕੀਨ ਨਹੀਂ ਹੋਇਆ ਕਿ ਮਾਸੂਮ ਦਿਖਣ ਵਾਲਾ ਇਹ ਵਿਅਕਤੀ ਦੋਸ਼ੀ ਹੈ ਤੇ ਇਸ ਲਈ ਉਨ੍ਹਾਂ ਨੇ ਪੁਲਸ ਨੂੰ ਫੋਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕਿ ਪੇਜ ਉਸ ਬਾਰੇ ਕੁੱਝ ਪੁੱਛਦਾ ਇਹ ਦੋਸ਼ੀ ਦੌੜਨ ਦੀ ਕੋਸ਼ਿਸ਼ ਕਰਨ ਲੱਗਾ ਪਰ ਪੇਜ ਨੇ ਬਹਾਦਰੀ ਦਿਖਾ ਕੇ ਇਸ ਵਿਅਕਤੀ ਨੂੰ ਫੜਿਆ। ਇਸ ਦੌਰਾਨ ਦੋਸ਼ੀ ਨੇ ਉਸ ਦੇ ਸਿਰ 'ਤੇ ਮੁੱਕੇ ਮਾਰੇ ਤੇ ਜ਼ਖਮੀ ਕੀਤਾ ਪਰ ਪੇਜ ਨੇ ਉਸ ਨੂੰ ਭੱਜਣ ਨਾ ਦਿੱਤਾ। ਜਦ ਕੁੱਝ ਦੇਰ ਬਾਅਦ ਪੁਲਸ ਆਈ ਤਾਂ ਉਨ੍ਹਾਂ ਨੇ ਇਸ ਦੋਸ਼ੀ ਨੂੰ ਗ੍ਰਫਤਾਰ ਕਰ ਲਿਆ। ਪੁਲਸ ਪੇਜ ਦੀ ਬਹਦਾਰੀ ਤੇ ਦਰਿਆਦਿਲੀ ਤੋਂ ਬਹੁਤ ਖੁਸ਼ ਹੋਈ। ਉਨ੍ਹਾਂ ਕਿਹਾ ਕਿ ਉੁਹ ਇਕ ਹੀਰੋ ਹੈ ਪਰ ਪੇਜ ਦਾ ਕਹਿਣਾ ਹੈ ਕਿ ਉਹ ਕੋਈ ਹੀਰੋ ਨਹੀਂ ਸਗੋਂ ਆਮ ਇਨਸਾਨ ਹੈ। ਪੁਲਸ ਕਰਮਚਾਰੀਆਂ ਨੇ ਕਿਹਾ ਕਿ ਜੋ ਉਸ ਨੇ ਇਕ ਬੇਗਾਨੀ ਔਰਤ ਲਈ ਕੀਤਾ ਉਸ ਦਾ ਕੰਮ ਕਾਬਿਲ-ਏ-ਤਾਰੀਫ ਹੈ। ਪੇਜ ਨੇ ਕਿਹਾ ਕਿ ਉਹ ਉਸ ਵਿਅਕਤੀ ਦੇ ਹੰਝੂਆਂ ਨੂੰ ਸੱਚ ਮੰਨ ਕੇ ਉਸ ਦੀ ਮਦਦ ਕਰਨ ਦੀ ਗਲਤੀ ਕਰ ਸਕਦਾ ਸੀ ਪਰ ਪ੍ਰਮਾਤਮਾ ਨੇ ਬਚਾ ਲਿਆ।
ਜ਼ਿੰਦਗੀ ਭਰ ਦੀ ਕਮਾਈ ਖਰਚ ਕਰ ਖਰੀਦਿਆ ਸੀ ਪਲਾਟ, ਖੋਦਾਈ ਦੌਰਾਨ ਉੱਡੇ ਹੋਸ਼
NEXT STORY