ਲੰਡਨ-ਬ੍ਰਿਟੇਨ ਨੇ ਸ਼ੁੱਕਰਵਾਰ ਨੂੰ ਮਜ਼ਬੂਤ ਅਰਥਵਿਵਸਥਾ ਵਾਲੇ ਜੀ-7 ਦੇਸ਼ਾਂ ਦੇ ਨੇਤਾਵਾਂ ਨਾਲ ਜਾਰੀ ਬੈਠਕ ਦੌਰਾਨ ਦੁਨੀਆ ਦੇ ਗਰੀਬ ਦੇਸ਼ਾਂ ਨੂੰ ਕੋਵਿਡ-19 ਟੀਕਾ ਉਪਲੱਬਧ ਕਰਵਾਉਣ ਦਾ ਸੰਕਲਪ ਜਤਾਇਆ। ਹਾਲਾਂਕਿ, ਕਿੰਨੀ ਜਲਦੀ ਅਤੇ ਕਿੰਨੀ ਮਾਤਰਾ 'ਚ ਇਹ ਟੀਕਾ ਉਪਲੱਬਧ ਕਰਵਾਇਆ ਜਾਵੇਗਾ, ਇਸ ਨੂੰ ਲੈ ਕੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ।
ਇਹ ਵੀ ਪੜ੍ਹੋ -ਸੋਮਾਲੀਆ 'ਚ ਸੁਰੱਖਿਆ ਦਸਤਿਆਂ ਨੇ ਪ੍ਰਦਰਸ਼ਨਕਾਰੀਆਂ 'ਤੇ ਚਲਾਈਆਂ ਗੋਲੀਆਂ
ਬ੍ਰਿਟਿਸ਼ ਸਰਕਾਰ ਨੇ ਇਕ ਬਿਆਨ 'ਚ ਕਿਹਾ ਕਿ ਜੀ-7 ਦੇਸ਼ਾਂ ਦੀ ਸਾਲ 2021 ਦੀ ਪਹਿਲੀ ਆਨਲਾਈਨ ਬੈਠਕ ਦੀ ਅਗਵਾਈ ਦੌਰਾਨ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਭੱਵਿਖ 'ਚ ਲੋੜ ਤੋਂ ਵਾਧੂ ਉਪਲੱਬਧ ਟੀਕੇ ਨੂੰ ਸੰਯੁਕਤ ਰਾਸ਼ਟਰ ਸਮਰਥਿਤ ''ਕੋਵੈਕਸ'' ਪ੍ਰੋਗਰਾਮ ਲਈ ਮੁਹੱਈਆ ਕਰਵਾਉਣ ਦਾ ਵਾਅਦਾ ਕਰਨਗੇ ਅਤੇ ਜੀ-7 ਦੇਸ਼ਾਂ ਨੂੰ ਵੀ ਅਜਿਹਾ ਹੀ ਕਦਮ ਚੁੱਕਣ ਨੂੰ ਉਤਾਸ਼ਹਤ ਕਰਨਗੇ। ਬ੍ਰਿਟੇਨ ਵਿਦੇਸ਼ ਕਾਰਜਕਾਲ ਦੇ ਸਕੱਤਰ ਜੈਮਸ ਕਲੈਵਰਲੀ ਨੇ ਕਿਹਾ ਕਿ ਇਹ ਕਹਿਣਾ ਮੁਸ਼ਕਲ ਹੈ ਕਿ ਬ੍ਰਿਟੇਨ ਕਿਸ ਸਮੇਂ ਅਤੇ ਕਿੰਨੀ ਮਾਤਰਾ 'ਚ ਟੀਕੇ ਦਾਨ ਦੇ ਸਕਦਾ ਹੈ। ਕੋਵੈਕਸ ਪ੍ਰੋਗਰਾਮ ਰਾਹੀਂ ਦਨੀਆ ਦੇ ਗਰੀਬ ਦੇਸ਼ਾਂ ਨੂੰ ਕੋਵਿਡ-19 ਟੀਕਾ ਉਪਲੱਬਧ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ -ਮਿਆਂਮਾਰ 'ਚ ਪਿਛਲੇ ਹਫਤੇ ਪ੍ਰਦਰਸ਼ਨ ਦੌਰਾਨ ਜ਼ਖਮੀ ਲੜਕੀ ਦੀ ਮੌਤ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਸੋਮਾਲੀਆ 'ਚ ਸੁਰੱਖਿਆ ਦਸਤਿਆਂ ਨੇ ਪ੍ਰਦਰਸ਼ਨਕਾਰੀਆਂ 'ਤੇ ਚਲਾਈਆਂ ਗੋਲੀਆਂ
NEXT STORY