ਮਨਾਮਾ (ਬਿਊਰੋ): ਵਿਦੇਸ਼ੀ ਧਰਤੀ 'ਤੇ ਦੇਵੀ-ਦੇਵਤਿਆਂ ਸਬੰਧੀ ਇਤਰਾਜ਼ਯੋਗ ਸ਼ਬਦ ਕਹਿਣ ਜਾਂ ਉਹਨਾਂ ਦੀਆਂ ਮੂਰਤੀਆਂ ਦਾ ਅਪਮਾਨ ਕਰਨ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਸੋਸ਼ਲ ਮੀਡੀਆ 'ਤੇ ਇਨੀਂ ਦਿਨੀਂ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਲੈਕੇ ਲੋਕਾਂ ਵਿਚ ਬਹੁਤ ਨਾਰਾਜ਼ਗੀ ਹੈ। ਵੀਡੀਓ ਵਿਚ ਬੁਰਕਾ ਪਹਿਨੇ ਇਕ ਬੀਬੀ ਭਗਵਾਨ ਗਣੇਸ਼ ਦੀਆਂ ਮੂਰਤੀਆਂ ਨੂੰ ਤੋੜ ਰਹੀ ਹੈ।
ਵੀਡੀਓ ਵਿਚ ਬੁਰਕਾ ਪਹਿਨੇ ਦੋ ਬੀਬੀਆਂ ਇਕ ਰੈਕ ਨੇੜੇ ਖੜ੍ਹੀਆਂ ਦੇਖੀਆਂ ਜਾ ਸਕਦੀਆਂ ਹਨ।ਉੱਥੇ ਨੇੜੇ ਪਏ ਰੈਕ 'ਤੇ ਹਿੰਦੂ ਦੇਵਤਿਆਂ (ਖਾਸ ਕਰ ਕੇ ਭਗਵਾਨ ਗਣੇਸ਼) ਦੀਆਂ ਮੂਰਤੀਆਂ ਰੱਖੀਆਂ ਹੋਈਆਂ ਹਨ। ਦੋਹਾਂ ਬੀਬੀਆਂ ਵਿਚੋਂ ਇਕ ਉੱਥੇ ਰੱਖੀਆਂ ਮੂਰਤੀਆਂ ਨੂੰ ਇਕ-ਇਕ ਕਰਕੇ ਚੁੱਕਦੀ ਹੈ ਅਤੇ ਫਿਰ ਉਹਨਾਂ ਨੂੰ ਫਰਸ਼ 'ਤੇ ਸੁੱਟ ਕੇ ਤੋੜਦੀ ਜਾਂਦੀ ਹੈ।
ਵੀਡੀਓ ਦੇਖ ਕੇ ਪਤਾ ਚੱਲਦਾ ਹੈ ਕਿ ਇਹ ਕਿਸੇ ਮਾਲ ਵਿਚ ਸ਼ੂਟ ਕੀਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇਸ ਵੀਡੀਓ ਨੂੰ ਬਹਿਰੀਨ ਦਾ ਦੱਸਿਆ ਜਾ ਰਿਹਾ ਹੈ। ਵੀਡੀਓ ਵਾਇਰਲ ਹੋਣ ਦੇ ਬਾਅਦ ਇਸਲਾਮਿਕ ਕੱਟੜਪੰਥੀਆਂ ਨੇ ਬੀਬੀ ਦੀ ਤਾਰੀਫ ਕੀਤੀ ਹੈ। ਉੱਥੇ ਕੁਝ ਲੋਕਾਂ ਨੇ ਇਸ ਵੀਡੀਓ 'ਤੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਕਿਹਾ ਹੈ ਕਿ ਭਗਵਾਨ ਦੀਆਂ ਮੂਰਤੀਆਂ ਉਦੋਂ ਤੋੜੀਆਂ ਜਾਣੀਆਂ ਚਾਹੀਦੀਆਂ ਹਨ ਜਦੋਂ ਅੱਲਾਹ ਇਸ ਦੀ ਇਜਾਜ਼ਤ ਦੇਵੇ।
ਗ੍ਰਹਿ ਮੰਤਰਾਲੇ ਨੇ ਬੀਬੀ ਨੂੰ ਭੇਜਿਆ ਸੰਮਨ
ਬਹਿਰੀਨ ਦੇ ਗ੍ਰਹਿ ਮੰਤਰਾਲੇ ਨੇ ਵਾਇਰਲ ਵੀਡੀਓ ਦੇ ਬਾਰੇ ਵਿਚ ਇਕ ਬਿਆਨ ਜਾਰੀ ਕੀਤਾ। ਬਿਆਨ ਦੇ ਮੁਤਾਬਕ ਇਸ ਮਾਮਲੇ ਵਿਚ ਸਥਾਨਕ ਪੁਲਸ ਨੇ 54 ਸਾਲਾ ਬੀਬੀ ਨੂੰ ਜਾਣਬੁੱਝ ਕੇ ਇਕ ਦੁਕਾਨ ਵਿਚ ਧਾਰਮਿਕ ਮੂਰਤੀਆਂ ਨੂੰ ਤੋੜਨ ਦੇ ਲਈ ਸੰਮਨ ਜਾਰੀ ਕੀਤਾ ਹੈ। ਮੰਤਰਾਲੇ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਅਤੇ ਦੋਸ਼ ਸਿੱਧ ਹੋਣ 'ਤੇ ਸਖਤ ਕਾਰਵਾਈ ਹੋਵੇਗੀ।
ਕੋਰੋਨਾ ਵਾਇਰਸ ਕਾਰਨ ਨਿਊਜ਼ੀਲੈਂਡ 'ਚ ਆਮ ਚੋਣਾਂ ਮੁਲਤਵੀ
NEXT STORY