ਰਬਤ — ਮੋਰੱਕੋ ਦੀ ਕੂੜਾ ਚੁੱਕਣ ਵਾਲੀ ਆਮ ਜਿਹੀ ਔਰਤ ਰਾਤੋ-ਰਾਤ ਮਸ਼ਹੂਰ ਹੋ ਗਈ ਹੈ। ਦਰਅਸਲ ਸਨਾ ਮਾਤਤ ਨਾਂ ਦੀ 25 ਸਾਲਾਂ ਔਰਤ ਨੇ 'ਮਿਸ ਕਲੀਨਰਸ' ਬਿਊਟੀ ਕਾਂਟੈਸਟ ਜਿੱਤਿਆ ਹੈ। ਇਹ ਖਿਤਾਬ ਜਿੱਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸਨਾ ਦੀ ਖੂਬਸੂਰਤੀ ਦੀਆਂ ਚਰਚਾਵਾਂ ਜ਼ੋਰਾਂ 'ਤੇ ਹਨ।

ਅਲ ਅਰੇਬੀਆ ਮੁਤਾਬਕ, ਕਈ ਲੋਕਾਂ ਲਈ ਇਹ ਮੰਨਣਾ ਕਾਫੀ ਮੁਸ਼ਕਿਲ ਹੈ ਕਿ ਸਨਾ ਸੜਕਾਂ ਸਾਫ ਕਰਦੀ ਹੈ ਅਤੇ ਕੂੜਾ ਚੁੱਕਦੀ ਹੈ। ਸਨਾ ਦੇ ਮੂੰਹ ਦੇਖ ਕੇ ਇਹ ਕੋਈ ਨਹੀਂ ਦੱਸ ਸਕਦਾ ਕਿ ਉਹ 2 ਬੱਚਿਆਂ ਦੀ ਮਾਂ ਵੀ ਹੈ। ਸਨਾ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਚਿਹਰਾ ਉਨ੍ਹਾਂ ਨੂੰ ਚੰਗੀ ਨੌਕਰੀ ਦਿਵਾਉਣ 'ਚ ਮਦਦ ਕਰ ਸਕਦਾ ਹੈ ਪਰ ਫਿਰ ਵੀ ਉਨ੍ਹਾਂ ਨੂੰ ਆਪਣੇ ਕੰਮ 'ਤੇ ਮਾਣ ਹੈ ਅਤੇ ਉਹ ਅੱਗੇ ਵੀ ਆਪਣਾ ਕੰਮ ਬਦਲਣਾ ਨਹੀਂ ਚਾਹੁੰਦੀ। ਸਨਾ ਕਹਿੰਦੀ ਹੈ ਕਿ ਉਹ ਇਕ ਚੰਗੀ ਜ਼ਿੰਦਗੀ ਦੇ ਲਈ ਵੀ ਕੰਮ ਕਰ ਰਹੀ ਹੈ ਅਤੇ ਆਪਣੇ ਦੇਸ਼ ਦੀਆਂ ਸੜਕਾਂ ਨੂੰ ਸਾਫ ਰੱਖਣ 'ਚ ਆਪਣਾ ਯੋਗਦਾਨ ਦੇ ਕੇ ਉਹ ਬਹੁਤ ਖੁਸ਼ ਹੈ।

ਇਸ ਪ੍ਰਤੀਯੋਗਤਾ ਦਾ ਆਯੋਜਨ OZON ਐਨਵਾਇਰਮੈਂਟ ਐਂਡ ਸਰਵਿਸਜ਼ ਵੱਲੋਂ ਕਰਾਇਆ ਗਿਆ ਸੀ। ਹਾਲਾਂਕਿ ਸਨਾ ਨੂੰ ਇਹ ਖਿਤਾਬ ਸਿਰਫ ਉਨ੍ਹਾਂ ਦੀ ਖੂਬਸੂਰਤੀ ਕਾਰਨ ਹੀ ਨਹੀਂ ਬਲਕਿ ਉਨ੍ਹਾਂ ਦੇ ਅਨੁਸ਼ਾਸਨ ਨੂੰ ਦੇਖਦੇ ਹੋਏ ਵੀ ਦਿੱਤਾ ਗਿਆ ਹੈ, ਜਿਹੜਾ ਕਿ ਪ੍ਰਤੀਯੋਗਤਾ ਦੀ ਅਹਿਮ ਸ਼ਰਤ ਸੀ।
ਲਾਵਰੋਵ ਨੇ ਨਹੀਂ ਕੀਤਾ ਸਵਿਕਾਰ ਬ੍ਰਿਟੇਨ ਦੌਰੇ ਦਾ ਸੱਦਾ : ਰੂਸ
NEXT STORY