ਬਰਲਿਨ (ਭਾਸ਼ਾ)- ਜਰਮਨ ਦੇ ਚਾਂਸਲਰ ਓਲਾਫ ਸਕੋਲਜ਼ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਏ ਹਨ। ਉਨ੍ਹਾਂ ਦੇ ਬੁਲਾਰੇ ਸਟੀਫਨ ਹੇਬਸਟ੍ਰੇਟ ਨੇ ਸੋਮਵਾਰ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਟੈਸਟ ਵਿੱਚ ਸੰਕਰਮਿਤ ਪਾਏ ਗਏ। ਉਨ੍ਹਾਂ ਅਨੁਸਾਰ, ਚਾਂਸਲਰ ਵਿੱਚ ਇਸ ਲਾਗ ਦੇ ਹਲਕੇ ਲੱਛਣ ਹਨ ਅਤੇ ਉਨ੍ਹਾਂ ਨੇ ਤੁਰੰਤ ਆਪਣੇ ਆਪ ਨੂੰ ਅਲੱਗ ਕਰ ਲਿਆ।
ਬੁਲਾਰੇ ਨੇ ਕਿਹਾ ਕਿ ਸ਼ੋਲਜ਼ ਨੇ ਇਸ ਹਫ਼ਤੇ ਲਈ ਆਪਣੇ ਸਾਰੇ ਜਨਤਕ ਸਮਾਗਮਾਂ ਨੂੰ ਰੱਦ ਕਰ ਦਿੱਤਾ ਹੈ ਪਰ ਉਨ੍ਹਾਂ ਦੀ ਸਰਕਾਰੀ ਮੀਟਿੰਗਾਂ ਵਿੱਚ ਡਿਜੀਟਲ ਤੌਰ 'ਤੇ ਸ਼ਾਮਲ ਹੋਣ ਦੀ ਯੋਜਨਾ ਹੈ। ਸਕੋਲਜ਼ ਐਤਵਾਰ ਨੂੰ ਖਾੜੀ ਦੇਸ਼ਾਂ ਦੇ ਦੋ ਦਿਨਾਂ ਦੌਰੇ ਤੋਂ ਪਰਤੇ ਸਨ। ਇਸ ਤੋਂ ਪਹਿਲਾਂ ਉਹ ਨਿਊਯਾਰਕ 'ਚ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ 'ਚ ਸਨ। ਸਕੋਲਜ਼ ਇਸ ਹਫਤੇ ਵਾਇਰਸ ਨਾਲ ਸੰਕਰਮਿਤ ਹੋਣ ਵਾਲੇ ਇਕਲੌਤੇ ਸਰਕਾਰੀ ਅਧਿਕਾਰੀ ਨਹੀਂ ਹੈ। ਗ੍ਰਹਿ ਮੰਤਰੀ ਨੈਨੀ ਫੇਸਰ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ ਉਹ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਈ ਗਈ ਹੈ।
UAE 'ਚ ਵੀ ਨਰਾਤਿਆਂ ਦੀ ਧੂਮ, ਸ਼ਾਪਿੰਗ ਮਾਲ 'ਚ 'ਗਰਬਾ' ਦੇਖ ਖੁਸ਼ੀ ਨਾਲ ਨੱਚ ਉੱਠੇ ਲੋਕ (ਤਸਵੀਰਾਂ)
NEXT STORY