ਬਰਲਿਨ (ਭਾਸ਼ਾ): ਜਰਮਨੀ ਦੇ ਚਾਂਸਲਰ ਓਲਾਫ ਸ਼ੋੱਲਜ਼ ਰੂਸ ਅਤੇ ਯੂਕਰੇਨ ਦੇ ਵਿਚਕਾਰ ਤਣਾਅ ਘੱਟ ਕਰਨ ਦੇ ਯਤਨਾਂ ਦੇ ਤਹਿਤ ਅਗਲੇ ਹਫ਼ਤੇ ਦੋਵਾਂ ਦੇਸ਼ਾਂ ਦੀ ਯਾਤਰਾ ਕਰਨਗੇ। ਸ਼ੋੱਲਜ਼ ਅਜਿਹੇ ਸਮੇਂ ਵਿਚ ਇਹ ਯਾਤਰਾ ਕਰ ਰਹੇ ਹਨ, ਜਦੋਂ ਪੱਛਮੀ ਖੁਫੀਆ ਪ੍ਰਸ਼ਾਸਨ ਨੇ ਯੂਕਰੇਨ 'ਤੇ ਰੂਸੀ ਹਮਲੇ ਪ੍ਰਤੀ ਖਦਸ਼ੇ ਨੂੰ ਲੈਕੇ ਸਾਵਧਾਨ ਕੀਤਾ ਹੈ ਅਤੇ ਜਰਮਨੀ ਨੇ ਆਪਣੇ ਨਾਗਰਿਕਾਂ ਨੂੰ ਯੂਕਰੇਨ ਤੋਂ ਬਾਹਰ ਨਿਕਲਣ ਲਈ ਕਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਯੂਕਰੇਨ ਦੀ ਸਥਿਤੀ ਖਤਰਨਾਕ ਪੜਾਅ 'ਤੇ : ਸਕੌਟ ਮੌਰੀਸਨ
ਸ਼ੋੱਲਜ਼ ਯੂਕਰੇਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਲਈ ਸੋਮਵਾਰ ਨੂੰ ਕੀਵ ਅਤੇ ਰੂਸ ਦੇ ਰਾਸ਼ਟਰਪਤੀ ਨਾਲ ਮਿਲਣ ਲਈ ਮੰਗਲਵਾਰ ਨੂੰ ਮਾਸਕੋ ਦੀ ਯਾਤਰਾ ਕਰਨਗੇ। ਯਾਤਰਾ ਲਈ ਰਵਾਨਾ ਹੋਣ ਤੋਂ ਪਹਿਲਾਂ ਉਹਨਾਂ ਨੇ ਰੂਸੀ ਹਮਲੇ ਦੇ ਖਦਸ਼ੇ ਨੂੰ ਲੈਕੇ ਮੁੜ ਤੋਂ ਸਾਵਧਾਨ ਕੀਤਾ ਅਤੇ ਵਿਭਿੰਨ ਰੂਪਾਂ ਵਿਚ ਡਿਪਲੋਮੈਟਿਕ ਕੋਸ਼ਿਸ਼ਾਂ ਜਾਰੀ ਰੱਖਣ ਦੀ ਵਕਾਲਤ ਕੀਤੀ। ਸ਼ੋੱਲਜ਼ ਨੇ ਸ਼ੁੱਕਰਵਾਰ ਨੂੰ ਜਰਮਨ ਸੰਸਦ ਦੇ ਉੱਪਰੀ ਸਦਨ ਵਿਚ ਕਿਹਾ ਕਿ ਇਹ ਯਕੀਨੀ ਕਰਨਾ ਸਾਡਾ ਕੰਮ ਹੈ ਕਿ ਅਸੀਂ ਯੂਰਪ ਵਿਚ ਹਮਲੇ ਨੂੰ ਰੋਕੀਏ। ਇਸੇ ਦੇ ਮੱਦੇਨਜ਼ਰ ਅਸੀਂ ਰੂਸ ਨੂੰ ਇੱਕ ਸਪਸ਼ੱਟ ਸੰਦੇਸ਼ ਭੇਜਿਆ ਹੈ ਕਿ ਕਿਸੇ ਵੀ ਫ਼ੌਜੀ ਹਮਲਾਵਰਤਾ ਦਾ ਰੂਸ ਨੂੰ ਗੰਭੀਰ ਨਤੀਜਾ ਭੁਗਤਣਾ ਹੋਵੇਗਾ।
ਪੜ੍ਹੋ ਇਹ ਅਹਿਮ ਖ਼ਬਰ- ਯੂਕਰੇਨ-ਰੂਸ ਤਣਾਅ ਵਿਚਕਾਰ ਅਮਰੀਕੀ ਦੂਤਾਵਾਸ ਦੇ ਕਰਮਚਾਰੀ ਕੀਵ ਤੋਂ ਰਵਾਨਾ
ਸ਼ੋੱਲਜ਼ ਨੇ ਕਿਹਾ ਕਿ ਉਨ੍ਹਾਂ ਨਾਲ ਗੱਲਬਾਤ ਦੀਆਂ ਸਾਰੀਆਂ ਸੰਭਾਵਨਾ ਨੂੰ ਲੱਭਣਾ ਜ਼ਰੂਰੀ ਹੈ। ਰੂਸ ਨੇ ਯੂਕਰੇਨ ਦੀ ਸਰਹੱਦ ਨੇੜੇ ਇੱਕ ਲੱਖ ਤੋਂ ਵੱਧ ਬਲਾਂ ਨੂੰ ਤਾਇਨਾਤ ਕੀਤਾ ਹੈ ਅਤੇ ਖੇਤਰ ਵਿੱਚ ਕਈ ਫ਼ੌਜੀ ਅਭਿਆਸ ਕੀਤੇ ਹਨ ਪਰ ਉਸਨੇ ਨਾਲ ਹੀ ਇਹ ਕਿਹਾ ਹੈ ਕਿ ਉਸਦੀ ਯੂਕਰੇਨ 'ਤੇ ਹਮਲਾ ਕਰਨ ਦੀ ਕੋਈ ਯੋਜਨਾ ਨਹੀਂ ਹੈ। ਰੂਸ ਅਮਰੀਕਾ ਅਤੇ ਉਸਦੇ ਸਹਿਯੋਗੀ 'ਤੇ ਯੂਕਰੇਨ ਜਾਂ ਕਿਸੇ ਹੋਰ ਪੂਰਵ-ਸੋਵੀਅਤ ਦੇਸ਼ ਨੂੰ ਨਾਟੋ (ਉੱਤਰੀ ਅਟਲਾਂਟਿਕ ਸੰਚਾਲਨ ਸੰਗਠਨ) ਵਿੱਚ ਸ਼ਾਮਲ ਹੋਣ ਤੋਂ ਰੋਕਣ ਦਾ ਦਬਾਅ ਬਣਾ ਰਿਹਾ ਹੈ। ਰੂਸ ਨੇ ਖੇਤਰ ਵਿੱਚ ਹਥਿਆਰਾਂ ਦੀ ਤਾਇਨਾਤੀ ਰੋਕਣ ਅਤੇ ਪੂਰਬੀ ਯੂਰਪ ਤੋਂ ਨਾਟੋ ਬਲਾਂ ਨੂੰ ਵਾਪਸ ਬੁਲਾਉਣ ਦੀ ਵੀ ਮੰਗ ਕੀਤੀ ਹੈ।
ਸ਼੍ਰੀਲੰਕਾ ਦੀ ਜਲ ਸੈਨਾ ਨੇ 12 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ
NEXT STORY