ਬਰਲਿਨ (ਬਿਊਰੋ)— ਜਰਮਨੀ ਦਾ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੇ ਹੈਮਬਰਗ ਵਿਚ ਪੁਲਸ ਨੇ ਸੋਨੇ ਦੀ ਪਾਲਿਸ਼ ਕੀਤੀ ਪੋਰਸ਼ ਕਾਰ ਜ਼ਬਤ ਕਰ ਲਈ। ਅਧਿਕਾਰੀਆਂ ਦਾ ਤਰਕ ਸੀ ਕਿ ਕਾਰ ਇੰਨੀ ਚਮਕ ਰਹੀ ਸੀ ਕਿ ਸੜਕ 'ਤੇ ਗੱਡੀ ਚਲਾ ਰਹੇ ਦੂਜੇ ਡਰਾਈਵਰਾਂ ਦੀਆਂ ਅੱਖਾਂ ਵਿਚ ਚਮਕ ਪੈਣ ਅਤੇ ਹਾਦਸੇ ਹੋਣ ਦਾ ਖਤਰਾ ਸੀ। ਪੁਲਸ ਮੁਤਾਬਕ,''ਉਨ੍ਹਾਂ ਨੇ ਕਾਰ ਰੁਕਵਾਈ ਤਾਂ ਪਹਿਲਾਂ 31 ਸਾਲਾ ਡਰਾਈਵਰ ਨੂੰ ਸੋਨੇ ਦੀ ਪਾਲਿਸ਼ ਹਟਾਉਣ ਅਤੇ ਉਸ ਨੂੰ ਦੁਬਾਰਾ ਰਜਿਸਟਰ ਕਰਵਾਉਣ ਲਈ ਕਿਹਾ ਗਿਆ।'' ਭਾਵੇਂਕਿ ਕਾਰ ਡਰਾਈਵਰ ਨੇ ਪੁਲਸ ਦੀ ਗੱਲ ਨਹੀਂ ਮੰਨੀ ਤੇ ਪੁਲਸ ਨੇ ਕਾਰ ਜ਼ਬਤ ਕਰ ਲਈ।

ਜੁਰਮਾਨਾ ਲਗਾ ਕੇ ਛੱਡੀ ਕਾਰ
ਰਿਪੋਰਟ ਮੁਤਾਬਕ ਬਾਅਦ ਵਿਚ ਕਾਰ ਅਤੇ ਉਸ ਦੇ ਡਰਾਈਵਰ ਨੂੰ ਜੁਰਮਾਨਾ ਲਗਾ ਕੇ ਛੱਡ ਦਿੱਤਾ ਗਿਆ। ਨਾਲ ਹੀ ਹਿਦਾਇਤ ਦਿੱਤੀ ਗਈ ਕਿ ਦੁਬਾਰਾ ਸੜਕ 'ਤੇ ਲਿਆਉਣ ਤੋਂ ਪਹਿਲਾਂ ਉਹ ਸੋਨੇ ਦੀ ਪਾਲਿਸ਼ ਹਟਵਾ ਲਵੇ। ਸਥਾਨਕ ਮੀਡੀਆ ਮੁਤਾਬਕ ਜਿਸ ਦਿਨ ਪੋਰਸ਼ ਫੜੀ ਗਈ ਉਸੇ ਦਿਨ ਸੋਨੇ ਦੀ ਪਾਲਿਸ਼ ਵਾਲੀ ਲੈਮਬੋਰਗਿਨੀ ਵੀ ਫੜੀ ਗਈ ਸੀ ਅਤੇ ਉਸ ਕਾਰ ਡਰਾਈਵਰ ਨੇ ਪੁਲਸ ਦੀ ਗੱਲ ਮੰਨਦੇ ਹੋਏ ਸੋਨੇ ਦੀ ਪਾਲਿਸ਼ ਹਟਵਾ ਦਿੱਤੀ ਸੀ।
ਬ੍ਰਿਸਬੇਨ : ਭਾਰਤੀਆਂ ਨੇ ਮਨਾਇਆ ਡਾ. ਅੰਬੇਦਕਰ ਜੀ ਦਾ ਜਨਮ ਦਿਹਾੜਾ
NEXT STORY