ਵੈੱਬ ਡੈਸਕ : ਜਰਮਨ ਸ਼ਹਿਰ Bielefeld ਵਿੱਚ ਇੱਕ ਅਦਾਲਤ ਦੇ ਸਾਹਮਣੇ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਪੁਲਸ ਨੇ ਸਪੈਸ਼ਲ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਜਰਮਨ ਨਿਊਜ਼ ਆਉਟਲੈਟ, ਬਿਲਡ ਦੇ ਅਨੁਸਾਰ, ਇਸ ਘਟਨਾ ਦੌਰਾਨ ਕਈ ਲੋਕ ਜ਼ਖਮੀ ਹੋਏ ਹਨ।
'ਤੁਸੀਂ ਮੇਰੇ ਬੌਸ ਨ੍ਹੀਂ...', ਅਮਰੀਕੀ ਸੈਨੇਟਰ ਨੇ ਐਲੋਨ ਮਸਕ ਨੂੰ ਮਾਰਿਆ ਤਾਅਨਾ
ਇਹ ਘਟਨਾ ਦੌਰਾਨ ਅਦਾਲਤ ਵਿਚ ਹੁਸੈਨ ਅੱਕੁਰਟ ਦਾ ਮੁਕੱਦਮਾ ਚੱਲ ਰਿਹਾ ਸੀ, ਜਿਸ 'ਤੇ ਪੇਸ਼ੇਵਰ ਮੁੱਕੇਬਾਜ਼, ਬੇਸਰ ਨਿਮਾਨੀ ਦੇ ਕਤਲ ਦੇ ਦੋਸ਼ ਲਗਾਏ ਗਏ ਸਨ। ਮਾਰਚ 2024 ਵਿੱਚ Bielefeld ਵਿੱਚ ਇੱਕ ਰੈਸਟੋਰੈਂਟ ਦੇ ਬਾਹਰ ਨਿਮਾਨੀ ਦੌਰਾਨ ਗੋਲੀਬਾਰੀ ਹੋਈ ਸੀ। 38 ਸਾਲਾ ਅੱਕੁਰਟ ਨੂੰ ਪਿਛਲੇ ਜੁਲਾਈ ਵਿੱਚ ਬ੍ਰਸੇਲਜ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਬਿਲਡ ਦੀ ਰਿਪੋਰਟ ਅਨੁਸਾਰ ਜ਼ਖਮੀਆਂ ਵਿੱਚ ਦੋਸ਼ੀ ਦੇ ਦੋ ਰਿਸ਼ਤੇਦਾਰ ਵੀ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਮਾਸ ਫਲਸਤੀਨੀ ਕੈਦੀਆਂ ਦੀ ਰਿਹਾਈ ਦੇ ਬਦਲੇ ਚਾਰ ਇਜ਼ਰਾਈਲੀ ਬੰਧਕਾਂ ਦੀਆਂ ਸੌਂਪੇਗਾ ਲਾਸ਼ਾਂ
NEXT STORY