ਪੇਸ਼ਾਵਰ: ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਵਾਲੇ ਗਿਲਗਿਤ ਬਾਲਟੀਸਤਾਨ 'ਚ ਕਰਵਾਈ ਗਈ ਚੋਣ 'ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਪੱਖ 'ਚ ਨਤੀਜੇ ਆਉਂਦੇ ਹੀ ਪ੍ਰਮੁੱਖ ਰਾਜਨੀਤਿਕ ਦਲ ਭੜਕ ਗਏ ਅਤੇ ਵਿਰੋਧ 'ਚ ਸੜਕਾਂ 'ਤੇ ਉਤਰ ਆਏ ਹਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਚੋਣਾਂ 'ਚ ਧਾਂਧਲੀ ਕਰਕੇ ਹੀ ਇਮਰਾਨ ਦੀ ਪਾਰਟੀ ਨੇ ਸੀਟਾਂ ਜਿੱਤੀਆਂ ਹਨ। ਦੱਸ ਦੇਈਏ ਕਿ ਗਿਲਗਿਤ ਬਾਲਟੀਸਤਾਨ 'ਚ ਵਿਧਾਨ ਸਭਾ ਦੇ 24 ਚੁਣਾਵ ਖੇਤਰਾਂ 'ਚ ਚੋਣ ਹੋਈ।
ਪੀ.ਪੀ.ਪੀ. ਦੇ ਪ੍ਰਧਾਨ ਬਿਲਾਵਲ ਭੁੱਟੋ ਜਰਦਾਰੀ ਨੇ ਤਿੰਨ ਚੋਣ ਖੇਤਰਾਂ 'ਚ ਧਾਂਧਲੀ ਦਾ ਦੋਸ਼ ਲਗਾਇਆ। ਗਿਲਗਿਤ 'ਚ ਇਕ ਮੀਟਿੰਗ ਨੂੰ ਸੰਬੋਧਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਗਿਲਗਿਤ 1, ਗੇਜਰ 3 ਅਤੇ ਸਕਾਰਦੂ ਦੇ ਇਕ ਚੋਣ ਖੇਤਰ 'ਚ ਧਾਂਧਲੀ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਪੀ.ਪੀ.ਪੀ. ਦਾ ਹੁਣ ਤੱਕ ਵਿਰੋਧ ਜਾਰੀ ਰਹੇਗਾ ਜਦੋਂ ਤੱਕ ਇਨਸਾਫ਼ ਨਹੀਂ ਹੁੰਦਾ।
ਬਿਲਾਵਲ ਨੇ ਕਿਹਾ ਕਿ ਪੀ.ਪੀ.ਪੀ. ਖੇਤਰ ਦੇ ਲੋਕਾਂ ਨੂੰ ਰੁਜ਼ਗਾਰ ਅਤੇ ਹੋਰ ਅਧਿਕਾਰ ਪ੍ਰਦਾਨ ਕਰਨ ਲਈ ਗਿਲਗਿਤ ਬਾਲਟੀਸਤਾਨ ਦੇ ਮੁੱਖ ਮੰਤਰੀ ਦੇ ਰੂਪ 'ਚ ਅਮਜ਼ਦ ਹੁਸੈਨ ਐਡਵੋਕੇਟ ਨੂੰ ਸਥਾਪਿਤ ਕਰੇਗਾ। ਬਿਲਾਵਟ ਭੁੱਟੋ ਨੇ ਆਪਣੇ ਸਮਰਥਕਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਚੋਣ ਕਮਿਸ਼ਨ 'ਤੇ ਧਾਂਧਲੀ ਰੋਕਣ ਦੀ ਜ਼ਿੰਮੇਵਾਰੀ ਸੀ ਪਰ ਸੱਤਾਧਾਰੀ ਸਰਕਾਰ ਨੂੰ ਰੋਕਣ ਤੋਂ ਇਲਾਵਾ ਉਸ ਨੇ ਵਿਰੋਧੀ ਨੂੰ ਨਿਸ਼ਾਨਾ ਬਣਾਉਣਾ ਜਾਰੀ ਰੱਖਿਆ।
ਕੋਰੋਨਾ 'ਤੇ ਰਿਪੋਟਿੰਗ ਕਰਨ ਵਾਲੀ ਚੀਨੀ ਪੱਤਰਕਾਰ ਨੂੰ ਜੇਲ੍ਹ
NEXT STORY