ਢਾਕਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤੋਹਫੇ ਵਿਚ ਦਿੱਤਾ ਗਿਆ ਸੋਨੇ ਦਾ ਮੁਕਟ ਬੰਗਲਾਦੇਸ਼ ਦੇ ਦੱਖਣ-ਪੱਛਮੀ ਸਤਖੀਰਾ ਜ਼ਿਲ੍ਹੇ ਦੇ ਇਕ ਹਿੰਦੂ ਮੰਦਰ ਤੋਂ ਦੁਰਗਾ ਪੂਜਾ ਦੇ ਜਸ਼ਨਾਂ ਦੌਰਾਨ ਚੋਰੀ ਹੋ ਗਿਆ। ਭਾਰਤ ਨੇ ਇਸ ਘਟਨਾ 'ਤੇ ਚਿੰਤਾ ਪ੍ਰਗਟਾਈ ਹੈ। ਬੰਗਲਾਦੇਸ਼ ਦੀ ਪੁਲਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਇਕ ਸ਼ੱਕੀ ਦੀ ਪਛਾਣ ਕਰ ਲਈ ਹੈ ਅਤੇ ਵੀਰਵਾਰ ਨੂੰ ਜੇਸ਼ੋਰੇਸ਼ਵਰੀ ਕਾਲੀ ਮੰਦਰ ਤੋਂ ਚੋਰੀ ਹੋਏ ਸੋਨੇ ਦੇ ਤਾਜ ਦਾ ਪਤਾ ਲਗਾਉਣ ਲਈ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਢਾਕਾ ਵਿੱਚ ਭਾਰਤੀ ਹਾਈ ਕਮਿਸ਼ਨਰ ਨੇ 'ਐਕਸ' 'ਤੇ ਇੱਕ ਪੋਸਟ ਵਿੱਚ, ਚੋਰੀ ਦੀ ਘਟਨਾ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ ਅਤੇ ਅਧਿਕਾਰੀਆਂ ਨੂੰ ਤਾਜ ਨੂੰ ਬਰਾਮਦ ਕਰਨ ਅਤੇ ਅਪਰਾਧੀਆਂ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਹੈ। ਸਤਖੀਰਾ ਦੇ ਥਾਣਾ ਮੁਖੀ ਮੋਨੀਰੁਲ ਇਸਲਾਮ ਨੇ ਕਿਹਾ ਕਿ ਪੁਲਸ ਸਮਝਦੀ ਹੈ ਕਿ ਇਹ ਇਕ ਸੰਵੇਦਨਸ਼ੀਲ ਮੁੱਦਾ ਹੈ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਤਾਜ ਦੀ ਚੋਰੀ ਵੀਰਵਾਰ ਦੁਪਹਿਰ 2.47 ਤੋਂ 2.50 ਵਜੇ ਦੇ ਵਿਚਕਾਰ ਹੋਈ। ਇੱਕ ਨਿੱਜੀ ਟੀਵੀ ਚੈਨਲ 'ਤੇ ਜਾਰੀ ਸੀਸੀਟੀਵੀ ਫੁਟੇਜ 'ਚ ਚਿੱਟੇ ਰੰਗ ਦੀ ਟੀ-ਸ਼ਰਟ ਅਤੇ ਜੀਨਸ ਪਹਿਨੇ ਇੱਕ ਨੌਜਵਾਨ ਨੂੰ ਮੰਦਰ ਦੇ ਅੰਦਰ ਜਾ ਕੇ ਤਾਜ ਵਿੱਚੋਂ ਸੋਨਾ ਉਤਾਰ ਕੇ ਆਪਣੀ ਜੇਬ ਵਿੱਚ ਰੱਖਦੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਮੰਦਰ ਦੇ ਅੰਦਰ ਕੋਈ ਨਹੀਂ ਸੀ। ਮੰਦਰ ਦੀ ਇੱਕ ਮਹਿਲਾ ਕਰਮਚਾਰੀ ਨੂੰ ਸਭ ਤੋਂ ਪਹਿਲਾਂ ਕਾਲੀ ਮੂਰਤੀ ਤੋਂ ਤਾਜ ਦੇ ਗਾਇਬ ਹੋਣ ਪਤਾ ਲੱਗਿਆ ਤੇ ਅਲਾਰਮ ਵਜਾਇਆ। ਗੁਆਂਢ 'ਚ ਰਹਿਣ ਵਾਲੇ ਹਿੰਦੂਆਂ ਮੁਤਾਬਕ ਪੁਜਾਰੀ ਦਿਲੀਪ ਕੁਮਾਰ ਬੈਨਰਜੀ ਦੁਪਹਿਰ ਦੀ ਪੂਜਾ ਤੋਂ ਬਾਅਦ ਆਪਣੇ ਘਰ ਗਿਆ ਸੀ ਅਤੇ ਮੰਦਰ ਦੀਆਂ ਚਾਬੀਆਂ ਸਹਾਇਕ ਰੇਖਾ ਨੂੰ ਸੌਂਪ ਦਿੱਤੀਆਂ ਸਨ। ਬੰਗਲਾਦੇਸ਼ ਹਿੰਦੂ ਬੋਧੀ ਕ੍ਰਿਸ਼ਚਨ ਏਕਤਾ ਪਰਿਸ਼ਦ ਦੇ ਨੇਤਾ ਕ੍ਰਿਸ਼ਨਾ ਮੁਖਰਜੀ ਨੇ ਕਿਹਾ ਕਿ ਇਹ ਚੋਰੀ ਦਾ ਸਧਾਰਨ ਮਾਮਲਾ ਜਾਂ ਸੋਚੀ ਸਮਝੀ ਸਾਜ਼ਿਸ਼ ਹੋ ਸਕਦੀ ਹੈ। ਅਸੀਂ ਮੰਗ ਕਰਦੇ ਹਾਂ ਕਿ ਮਾਮਲੇ ਦੀ ਸਹੀ ਢੰਗ ਨਾਲ ਜਾਂਚ ਕੀਤੀ ਜਾਵੇ ਅਤੇ ਇਸ ਵਿੱਚ ਸ਼ਾਮਲ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ। ਮੋਦੀ ਨੇ 27 ਮਾਰਚ, 2021 ਨੂੰ ਬੰਗਲਾਦੇਸ਼ ਦੇ ਦੌਰੇ ਦੌਰਾਨ ਤਾਜ ਤੋਹਫ਼ੇ ਵਿੱਚ ਦਿੱਤਾ ਸੀ।
ਭਾਰਤ ਨੇ ਇਸ ਘਟਨਾ 'ਤੇ ਚਿੰਤਾ ਜ਼ਾਹਰ ਕੀਤੀ ਅਤੇ ਢਾਕਾ 'ਚ ਉਸ ਦੇ ਹਾਈ ਕਮਿਸ਼ਨ ਨੇ ਇਕ ਬਿਆਨ ਜਾਰੀ ਕਰਕੇ ਅਧਿਕਾਰੀਆਂ ਨੂੰ ਤਾਜ ਵਾਪਸ ਲੈਣ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਹਾਈ ਕਮਿਸ਼ਨ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਅਸੀਂ ਇਸ ਘਟਨਾ 'ਤੇ ਚਿੰਤਾ ਜ਼ਾਹਰ ਕਰਦੇ ਹਾਂ ਅਤੇ ਬੰਗਲਾਦੇਸ਼ ਸਰਕਾਰ ਨੂੰ ਚੋਰੀ ਦੀ ਜਾਂਚ ਕਰਨ, ਤਾਜ ਨੂੰ ਮੁੜ ਪ੍ਰਾਪਤ ਕਰਨ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕਰਦੇ ਹਾਂ। ਇਹ ਚੋਰੀ ਅਜਿਹੇ ਸਮੇਂ ਵਿੱਚ ਹੋਈ ਜਦੋਂ ਬੰਗਲਾਦੇਸ਼ ਵਿੱਚ ਦੁਰਗਾ ਪੂਜਾ ਹੁੰਦੀ ਹੈ ਤੇ ਵਾਧੂ ਸੁਰੱਖਿਆ ਚੌਕਸੀ ਦੇ ਹੁਕਮ ਦਿੱਤੇ ਗਏ ਹਨ।
19 ਅਕਤੂਬਰ ਨੂੰ ਬ੍ਰਿਸਬੇਨ 'ਚ ਸ਼ੋਅ ਕਰਨ ਆ ਰਹੇ ਹਨ ਗਾਇਕ ਅਭਿਜੀਤ ਭੱਟਾਚਾਰੀਆ
NEXT STORY