ਗਵਾਟੇਮਾਲਾ ਸਿਟੀ - ਗਵਾਟੇਮਾਲਾ ਦੇ ਪੂਰਬੀ ਹਿੱਸੇ 'ਚ ਸ਼ਨੀਵਾਰ ਸਵੇਰੇ ਇਕ ਟਰੱਕ ਅਤੇ ਬੱਸ ਵਿਚਾਲੇ ਭਿਆਨਕ ਟੱਕਰ ਹੋਣ ਕਾਰਨ ਘਟੋਂ-ਘੱਟ 20 ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਦਰਜਨ ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਆਪਦਾ ਏਜੰਸੀ ਨੇ ਇਸ ਦੀ ਜਾਣਕਾਰੀ ਦਿੱਤੀ। ਏਜੰਸੀ ਨੇ ਦੱਸਿਆ ਕਿ ਗਵਾਟੇਮਾਲਾ ਸਿਟੀ ਤੋਂ 150 ਕਿਲੋਮੀਟਰ ਦੂਰ ਗੁਆਲਾਂ 'ਚ ਇਹ ਘਟਨਾ ਵਾਪਰੀ। ਮਰਨ ਵਾਲਿਆਂ 9 ਨਾਬਾਲਿਗ ਵੀ ਸ਼ਾਮਲ ਹਨ। ਏਜੰਸੀ ਮੁਤਾਬਕ ਅਜਿਹਾ ਲੱਗਦਾ ਹੈ ਕਿ ਟਰੱਕ ਨੇ ਬੱਸ ਨੂੰ ਪਿਛੇ ਤੋਂ ਟੱਕਰ ਮਾਰੀ ਅਤੇ ਇਸ ਹਾਦਸੇ 'ਚ ਇਕ ਦਰਜਨ ਲੋਕ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਸਥਾਨਕ ਦੇ ਕਈ ਹਸਪਤਾਲਾਂ 'ਚ ਦਾਖਲ ਕਰਾਇਆ ਗਿਆ ਹੈ।

ਕਿਊਬਾ ਨੇ 1976 ਤੋਂ ਬਾਅਦ ਪਹਿਲੀ ਵਾਰ ਪ੍ਰਧਾਨ ਮੰਤਰੀ ਕੀਤਾ ਨਾਮਜ਼ਦ
NEXT STORY