ਅਬੂਜਾ (ਨਾਈਜੀਰੀਆ) - ਮੰਗਲਵਾਰ ਸਵੇਰੇ ਉੱਤਰ-ਪੱਛਮੀ ਨਾਈਜੀਰੀਆ ਵਿਚ ਇਕ ਮਸੀਤ ’ਤੇ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ, ਜਿਸ ਵਿਚ ਸਵੇਰ ਦੀ ਨਮਾਜ਼ ਦੌਰਾਨ ਘੱਟੋ-ਘੱਟ 13 ਲੋਕ ਮਾਰੇ ਗਏ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕਾਤਸਿਨਾ ਸੂਬੇ ਦੇ ਉਂਗੁਵਾਨ ਮੰਤੋ ਸ਼ਹਿਰ ਵਿਚ ਇਸ ਹਮਲੇ ਦੀ ਤੁਰੰਤ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ।
ਨਾਈਜੀਰੀਆ ਦੇ ਉੱਤਰ-ਪੱਛਮੀ ਅਤੇ ਉੱਤਰ-ਮੱਧ ਖੇਤਰਾਂ ’ਚ ਅਜਿਹੇ ਹਮਲੇ ਅਕਸਰ ਹੁੰਦੇ ਹਨ। ਇਥੇ ਸਥਾਨਕ ਚਰਵਾਹੇ ਅਤੇ ਕਿਸਾਨ ਅਕਸਰ ਜ਼ਮੀਨ ਅਤੇ ਪਾਣੀ ਤਕ ਸੀਮਤ ਪਹੁੰਚ ਨੂੰ ਲੈ ਕੇ ਇਕ-ਦੂਜੇ ਨਾਲ ਭਿੜ ਪੈਂਦੇ ਹਨ। ਅਜੇ ਪਿਛਲੇ ਮਹੀਨੇ ਹੀ ਉੱਤਰ-ਮੱਧ ਨਾਈਜੀਰੀਆ ਵਿਚ ਇਕ ਹਮਲੇ ’ਚ 150 ਲੋਕ ਮਾਰੇ ਗਏ ਸਨ। ਸੂਬਾਈ ਕਮਿਸ਼ਨਰ ਨਾਸਿਰ ਮੁਅਜ਼ੂ ਨੇ ਕਿਹਾ ਕਿ ਹੋਰ ਹਮਲਿਆਂ ਨੂੰ ਰੋਕਣ ਲਈ ਉਂਗੁਵਾਨ ਮੰਤੋ ਖੇਤਰ ’ਚ ਫੌਜ ਅਤੇ ਪੁਲਸ ਤਾਇਨਾਤ ਕੀਤੀ ਗਈ ਹੈ।
ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਰੂਸ ਪੁੱਜੇ ਵਿਦੇਸ਼ ਮੰਤਰੀ ਜੈਸ਼ੰਕਰ
NEXT STORY