ਕਾਹਿਰਾ— ਸ਼ੱਕੀ ਅੱਤਵਾਦੀਆਂ ਨੇ ਮਿਸਰ ਦੇ ਸਿਨਾਈ 'ਚ ਆਵਾਜਾਈ ਕਾਫਿਲੇ 'ਤੇ ਹਮਲਾ ਕਰ 9 ਟਰੱਕ ਚਾਲਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸ਼ੱਕੀਆਂ ਨੇ ਆਵਾਜਾਈ ਕਾਫਿਲੇ ਨੂੰ ਨਿਸ਼ਾਨਾ ਬਣਾਇਆ ਤੇ ਗੱਡੀਆਂ ਨੂੰ ਅੱਗ ਲਗਾ ਦਿੱਤੀ। ਕਾਹਿਰਾ ਦੇ ਅਲ-ਅਰਿਸ਼ 'ਚ ਦੋ ਸੁਰੱਖਿਆ ਸਰੋਤਾਂ ਨੇ ਕਿਹਾ ਕਿ ਹਥਿਆਰਬੰਦ ਲੋਕਾਂ ਨੇ ਸੀਮੇਂਟ ਫੈਕਟਰੀ 'ਚ ਕੋਲਾ ਲਿਜਾ ਰਹੇ ਆਵਾਜਾਈ ਦੇ ਕਾਫਿਲੇ 'ਤੇ ਹਮਲਾ ਕਰ ਦਿੱਤਾ।
ਮੈਡੀਕਲ ਸਰੋਤਾਂ ਨੇ ਦੱਸਿਆ ਕਿ ਹਮਲੇ 'ਚ ਮਾਰੇ ਗਏ ਟਰੱਕ ਚਾਲਕਾਂ ਦੀਆਂ ਲਾਸ਼ਾਂ ਨੂੰ ਪਬਲਿਕ ਹਸਪਤਾਲ 'ਚ ਲਿਜਾਇਆ ਗਿਆ। ਫੌਜ ਦੇ ਬੁਲਾਰੇ ਨੇ ਕਿਹਾ ਕਿ ਅੰਦਰੁਨੀ ਮੰਤਰਾਲੇ ਦੇ ਅਧਿਕਾਰੀ ਨੇ ਜਾਣਕਾਰੀ ਦੇਣ ਦੀ ਬੇਨਤੀ 'ਤੇ ਕੋਈ ਜਵਾਬ ਨਹੀਂ ਦਿੱਤਾ। ਹਾਲੇ ਤਕ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।ਇਕ ਸਥਾਨਕ ਟਰੱਕ ਚਾਲਕ ਇਸਮਾਇਲ ਅਬਦੇਲ ਰਉਫ ਨੇ ਦੱਸਿਆ ਕਿ, ''ਉਨ੍ਹਾਂ ਨੇ ਫੌਜ ਦੀਆਂ ਕੰਪਨੀਆਂ ਲਈ ਕੰਮ ਨਾ ਕਰਨ ਲਈ ਵਾਰ-ਵਾਰ ਧਮਕੀ ਦਿੱਤੀ ਸੀ। ਅਸੀਂ ਧਮਕੀ ਦੀ ਖਬਰ ਕਾਰਖਾਨੇ ਦੇ ਪ੍ਰਬੰਧਨ ਨੂੰ ਦਿੱਤੀ ਤੇ ਵਧ ਸੁਰੱਖਿਆ ਦੇਣ ਦੀ ਮੰਗ ਕੀਤੀ ਸੀ।'' ਜ਼ਿਕਰਯੋਗ ਹੈ ਕਿ ਮਿਸਰ ਸਾਲ 2014 'ਚ ਉੱਤਰੀ ਸਿਨਾਈ 'ਚ ਇਸਲਾਮੀ ਸਟੇਟ ਨਾਲ ਜੁੜੇ ਅੱਤਵਾਦੀਆਂ ਨਾਲ ਸੰਘਰਸ਼ ਕਰ ਰਿਹਾ ਹੈ।
ਰਾਤ ਵੇਲੇ ਸੁੰਘਣ ਦੀ ਵੱਧ ਸਮਰਥਾ ਰੱਖਦੈ ਤੁਹਾਡਾ ਨੱਕ
NEXT STORY