ਨਿਊਯਾਰਕ/ਉਨਟਾਰੀਓ (ਰਾਜ ਗੋਗਨਾ): ਲੰਘੇ ਮੰਗਲਵਾਰ ਨੂੰ ਉਨਟਾਰੀਓ (ਕੈਨੇਡਾ) ਦੇ ਹਾਈਵੇ 401 ’ਤੇ ਵਾਪਰੇ ਟਰੱਕ ਹਾਦਸੇ ਵਿਚ 25 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਨੌਜਵਾਨ ਟਰੱਕ ਡਰਾਈਵਰ ਦਾ ਨਾਂ ਸ਼ਰਨ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਦੁਖਦਾਇਕ ਖ਼ਬਰ, ਜਲੰਧਰ ਦੇ ਨੌਜਵਾਨ ਰਾਹੁਲ ਸੁਮਨ ਦੀ ਮੌਤ
ਉਨਟਾਰੀਓ ਪ੍ਰੋਵਿਨਸ਼ਨਿਲ ਪੁਲਸ ਦੇ ਮੁਤਾਬਕ ਉਨਟਾਰੀਓ ਦੇ ਹਾਈਵੇ 401 ਦੇ ਵੇਸਟਬਾਉਂਡ ਅਤੇ ਸਾਉਥ ਗਲੈਨਗੈਰੀ ਉਨਟਾਰੀਓ ਵਿਖੇ ਸ਼ਰਨ ਦਾ ਟਰੱਕ ਅੱਗੇ ਜਾ ਰਹੇ ਟਰੱਕ ਦੇ ਪਿਛਿਓਂ ਟਕਰਾ ਗਿਆ, ਜਿਸ ਕਾਰਨ ਸ਼ਰਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਸੁਨਹਿਰੀ ਭਵਿੱਖ ਲਈ ਕੈਨੇਡਾ ਗਏ ਲੁਧਿਆਣਾ ਦੇ 19 ਸਾਲਾ ਗੱਭਰੂ ਦੀ ਮੌਤ
ਨੌਜਵਾਨ ਦਾ ਪੰਜਾਬ ਤੋਂ ਪਿਛੋਕੜ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਸੀ। ਇਹ ਹਾਦਸਾ ਸ਼ਾਮ ਦੇ 5:00 ਕੁ ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ਵਿਚ ਤਿੰਨ ਹੋਰ ਟਰੱਕ ਟਰੈਲਰ ਸ਼ਾਮਲ ਸਨ ਪਰ ਹੋਰ ਕਿਸੇ ਵੀ ਟਰੱਕ ਚਾਲਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।
ਇਹ ਵੀ ਪੜ੍ਹੋ: ਬੰਬ ਧਮਾਕੇ ਨਾਲ ਦਹਿਲਿਆ ਲਾਹੌਰ, 3 ਦੀ ਮੌਤ, 25 ਜ਼ਖ਼ਮੀ
ਯੂਕ੍ਰੇਨ ਦੀ ਸਰਹੱਦ 'ਚ ਰੂਸੀ ਫੌਜ ਦੇ ਦਾਖਲ ਹੋਣ 'ਤੇ ਰੂਸ ਨੂੰ ਤੁਰੰਤ ਜਵਾਬ ਮਿਲੇਗਾ : ਅਮਰੀਕਾ
NEXT STORY