ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਬਾਲ ਸਭਾ ਪ੍ਰੋਗਰਾਮ ਗੁਰਮਤਿ ਵਿਦਿਆਲਾ ਬ੍ਰਿਸਬੇਨ ਮੈਂਗੋ ਹਿਲ ਸਟੇਟ ਸਕੂਲ ਵਿਖੇ ਚੜ੍ਹਦੀ ਕਲਾ ਨਾਲ ਮਨਾਇਆ ਗਿਆ। ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੇ ਪੈਂਤੀ ਅੱਖਰੀ, ਪਾਠ, ਸਾਖੀਆਂ, ਪੰਜਾਬੀ ਭਾਸ਼ਾ, ਭਾਸ਼ਣ ਅਤੇ ਕਵਿਤਾਵਾਂ ਸੁਣਾਈਆਂ। ਵਿਦਿਆਰਥੀਆਂ ਨੇ ਬੜੇ ਚਾਅ ਨਾਲ ਮਾਂ-ਬੋਲੀ ਦਿਵਸ ਪ੍ਰੋਗਰਾਮ ਵਿੱਚ ਭਾਗ ਲਿਆ।
ਇਹ ਵੀ ਪੜ੍ਹੋ: ਮਰੀਅਮ ਨਵਾਜ਼ ਨੇ ਲਹਿੰਦੇ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣ ਰਚਿਆ ਇਤਿਹਾਸ
ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਕਿਵੇਂ ਮਾਂ-ਬੋਲੀ ਵਿਅਕਤੀ ਦੇ ਮਾਨਸਿਕ ਵਿਕਾਸ ਵਿੱਚ ਯੋਗਦਾਨ ਪਾਉਂਦੀ ਹੈ ਅਤੇ ਮਾਂ-ਬੋਲੀ ਸਾਡੀ ਜ਼ਿੰਦਗੀ ‘ਚ ਤਰੱਕੀ ਕਰਨ ਲਈ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਇਸ ਸਭਾ ‘ਚ ਮਾਪਿਆਂ ਵੱਲੋਂ ਲੰਗਰਾਂ ਦੀ ਸੇਵਾ ਅਤੇ ਵਿਦਿਆਰਥੀਆਂ ਨੂੰ ਗਤੀਵਿਧੀਆਂ ‘ਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆ ਨੇ ਕਿਹਾ ਵਿਦੇਸ਼ ਵਿੱਚ ਰਹਿ ਕੇ ਖੁਦ ਨੂੰ ਅਤੇ ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਦਾ ਗੁਰਮਤਿ ਵਿਦਿਆਲਾ ਬ੍ਰਿਸਬੇਨ ਦਾ ਇਹ ਸ਼ਲਾਘਾਯੋਗ ਉਪਰਾਲਾ ਹੈ।
ਇਹ ਵੀ ਪੜ੍ਹੋ: ਪਤੀ ਦੀ ਲਾਸ਼ ਨਾਲ ਜਹਾਜ਼ 'ਚ ਸਫ਼ਰ ਕਰਦੀ ਰਹੀ ਪਤਨੀ, ਨਹੀਂ ਲੱਗੀ ਮੌਤ ਦੀ ਭਿਣਕ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਮਾਂ-ਬੋਲੀ ਦਿਵਸ ਸਮਾਗਮ ਦੌਰਾਨ ਕਾਵਿ ਸੰਗ੍ਰਹਿ "ਅੱਥਰੂਆਂ ਵਾਂਗ ਕਿਰਦੇ ਹਰਫ਼" ਲੋਕ ਅਰਪਣ
NEXT STORY