ਵਾਸ਼ਿੰਗਟਨ (ਬਿਊਰੋ)— ਟਰੰਪ ਸਰਕਾਰ ਨੇ ਇਕ ਵਾਰੀ ਫਿਰ ਐੱਚ 1ਬੀ ਵੀਜ਼ਾ ਜਾਰੀ ਕਰਨ ਦੇ ਨਿਯਮ ਸਖਤ ਕਰ ਦਿੱਤੇ ਹਨ। ਇਸ ਦਾ ਸਿੱਧਾ ਅਸਰ ਅਮਰੀਕਾ ਵਿਚ ਕੰਮ ਕਰ ਰਹੇ ਭਾਰਤੀ ਲੋਕਾਂ 'ਤੇ ਪੈ ਸਕਦਾ ਹੈ। ਇਸ ਨਵੇਂ ਨਿਯਮ ਮੁਤਾਬਕ ਅਮਰੀਕਾ ਵਿਚ ਕੰਮ ਕਰਨ ਵਾਲੀਆਂ ਭਾਰਤੀ ਸੂਚਨਾ ਤਕਨਾਲੋਜੀ ਕੰਪਨੀਆਂ ਲਈ ਘੱਟ ਸਮੇਂ ਲਈ ਭਾਰਤ ਤੋਂ ਕੁਸ਼ਲ ਕਰਮਚਾਰੀਆਂ ਨੂੰ ਬੁਲਾਉਣ ਵਿਚ ਭਾਰੀ ਮੁਸ਼ਕਲਾਂ ਹੋ ਸਕਦੀਆਂ ਹਨ।
ਨੌਕਰੀ ਕਰ ਰਹੇ ਭਾਰਤੀਆਂ 'ਤੇ ਪਵੇਗਾ ਇਹ ਅਸਰ
ਅਮਰੀਕੀ ਸਰਕਾਰ ਦੀ ਨਵੀਂ ਨੀਤੀ ਦੇ ਤਹਿਤ ਇਹ ਸਾਬਤ ਕਰਨਾ ਹੋਵੇਗਾ ਕਿ ਇਕ ਜਾਂ ਇਕ ਤੋਂ ਵੱਧ ਥਾਵਾਂ 'ਤੇ ਕੰਮ ਕਰਨ ਲਈ ਇਸ ਵੀਜ਼ਾ 'ਤੇ ਬੁਲਾਏ ਜਾ ਰਹੇ ਕਰਮਚਾਰੀ ਦਾ ਕੰਮ ਖਾਸ ਤਰ੍ਹਾਂ ਦਾ ਹੈ ਅਤੇ ਕੰਪਨੀ ਨੂੰ ਉਸ ਕਰਮਚਾਰੀ ਦੀ ਖਾਸ ਲੋੜ ਹੈ। ਸਰਕਾਰ ਇਹ ਵੀਜ਼ਾ ਅਜਿਹੇ ਕਰਮਚਾਰੀਆਂ ਲਈ ਜਾਰੀ ਕਰਦੀ ਹੈ, ਜੋ ਬਹੁਤ ਉੱਚ ਹੁਨਰ ਪ੍ਰਾਪਤ ਹੁੰਦੇ ਹਨ ਅਤੇ ਉਸ ਤਰ੍ਹਾਂ ਦੇ ਹੁਨਰਮੰਦ ਲੋਕਾਂ ਦੀ ਅਮਰੀਕਾ ਵਿਚ ਕਮੀ ਹੁੰਦੀ ਹੈ।
ਸਰਕਾਰ ਨੇ ਕੱਲ 7 ਪੇਜ਼ਾਂ ਦਾ ਇਕ ਨੀਤੀਗਤ ਦਸਤਾਵੇਜ਼ ਜਾਰੀ ਕੀਤਾ, ਜਿਸ ਵਿਚ ਐੱਚ 1ਬੀ ਵੀਜ਼ਾ ਲਈ ਨਵੇਂ ਨਿਯਮ ਜਾਰੀ ਕੀਤੇ ਗਏ ਹਨ। ਇਸ ਦੇ ਤਹਿਤ ਅਮਰੀਕਾ ਦੀ ਨਾਗਰਿਕਤਾ ਅਤੇ ਇਮੀਗਰੇਸ਼ਨ ਵਿਭਾਗ ਨੂੰ ਇਹ ਵੀਜ਼ਾ ਸਿਰਫ ਤੀਜੇ ਪੱਖ ਦੇ ਸਾਈਟ ਕੰਮ (ਕਾਰਜ ਸਥਲ) ਦੀ ਮਿਆਦ ਲਈ ਜਾਰੀ ਕਰਨ ਦੀ ਹੀ ਇਜਾਜ਼ਤ ਹੋਵੇਗੀ। ਇਸ ਤਰ੍ਹਾਂ ਇਸ ਵੀਜ਼ੇ ਦੀ ਮਿਆਦ 3 ਸਾਲ ਤੋਂ ਘੱਟ ਵੀ ਹੋ ਸਕਦੀ ਹੈ। ਜਦਕਿ ਪਹਿਲਾਂ ਇਹ ਵੀਜ਼ਾ ਇਕ ਵਾਰੀ ਵਿਚ 3 ਸਾਲ ਲਈ ਦਿੱਤਾ ਜਾਂਦਾ ਸੀ। ਦੱਸਣਯੋਗ ਹੈ ਕਿ ਇਹ ਨਿਯਮ ਅਮਰੀਕਾ ਵਿਚ ਲਾਗੂ ਹੋ ਚੁੱਕਾ ਹੈ। ਇਸ ਲਈ ਅਜਿਹਾ ਸਮਾਂ ਚੁਣਿਆ ਗਿਆ ਹੈ ਕਿ ਜਦੋਂ 1 ਅਕਤੂਬਰ 2018-19 ਤੋਂ ਸ਼ੁਰੂ ਹੋਣ ਵਾਲੇ ਵਿੱਤ ਸਾਲ ਲਈ ਐੱਚ1 ਬੀ ਵੀਜ਼ਾ ਦੇ ਆਵੇਦਨ 2 ਅਪ੍ਰੈਲ ਤੋਂ ਪਹਿਲਾਂ ਭੇਜੇ ਜਾ ਸਕਦੇ ਹਨ।
ਬ੍ਰਿਟੇਨ ਪੁਲਿਸ ਨੇ ਜਸਪਾਲ ਬਾਰੇ ਜਾਣਕਾਰੀ ਦੇਣ ਦੀ ਕੀਤੀ ਅਪੀਲ
NEXT STORY