ਸਿਡਨੀ (ਏ.ਐੱਨ.ਆਈ.): ਭਾਰਤੀ ਮੂਲ ਦੇ ਹੇਮੰਤ ਧਨਜੀ ਆਸਟ੍ਰੇਲੀਆ ਸੁਪਰੀਮ ਕੋਰਟ ਦੇ ਜੱਜ ਨਿਯੁਕਤ ਹੋਏ ਹਨ। ਸਿਡਨੀ ਬੈਰਿਸਟਰ ਹੇਮੰਤ ਧਨਜੀ ਬੁੱਧਵਾਰ ਨੂੰ ਨਿਊ ਸਾਊਥ ਵੇਲਜ਼ (ਐੱਨ.ਐੱਸ.ਡਬਲਊ.) ਦੇ ਸੁਪਰੀਮ ਕੋਰਟ ਵਿਚ ਜੱਜ ਦੀ ਭੂਮਿਕਾ ਨਿਭਾਉਣ ਵਾਲੇ ਭਾਰਤੀ ਮੂਲ ਦੇ ਪਹਿਲੇ ਆਸਟ੍ਰੇਲੀਆਈ ਬਣ ਗਏ ਹਨ।
ਹੇਮੰਤ ਨੂੰ ਲੰਬੇ ਸਮੇਂ ਤੱਕ ਦਾ ਤਜਰਬਾ
ਹੇਮੰਤ ਨੂੰ ਸਾਲ 1980 ਵਿਚ ਇਕ ਕਾਨੂੰਨੀ ਪ੍ਰੈਕਟੀਸ਼ਨਰ ਦੇ ਤੌਰ 'ਤੇ ਭਰਤੀ ਕਰਾਇਆ ਗਿਆ ਸੀ ਅਤੇ ਉਹਨਾਂ ਕੋਲ ਤਿੰਨ ਦਹਾਕਿਆਂ ਤੋਂ ਵੱਧ ਦਾ ਕਾਨੂੰਨੀ ਤਜਰਬਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਭਾਰਤ ਵਿਚ ਆਸਟ੍ਰੇਲੀਆਈ ਹਾਈ ਕਮਿਸ਼ਨ ਨੇ ਟਵੀਟ ਕਰਦਿਆਂ ਕਿਹਾ,''ਸਿਡਨੀ ਬੈਰਿਸਟਰ ਹੇਮੰਤ ਧਨਜੀ ਨਿਊ ਸਾਊਥ ਵੇਲਜ਼ ਸੁਪਰੀਮ ਕੋਰਟ ਦੇ ਜੱਜ ਨਿਯੁਕਤ ਹੋਣ ਵਾਲੇ ਭਾਰਤੀ ਮੂਲ ਦੇ ਪਹਿਲੇ ਆਸਟ੍ਰੇਲੀਆਈ ਬਣ ਗਏ ਹਨ। ਉਹ 1990 ਵਿਚ ਇਕ ਕਾਨੂੰਨੀ ਪ੍ਰੈਕਟਿਸ਼ਨਰ ਦੇ ਤੌਰ 'ਤੇ ਭਰਤੀ ਹੋਏ ਸਨ। ਹੇਮੰਤ ਕੋਲ ਤਿੰਨ ਦਹਾਕਿਆਂ ਤੋਂ ਵੱਧ ਦਾ ਕਾਨੂੰਨੀ ਤਜਰਬਾ ਵੀ ਹੈ।''
ਪੜ੍ਹੋ ਇਹ ਅਹਿਮ ਖਬਰ- ਮੁੰਬਈ ਦੇ 12 ਸਾਲਾ ਮੁੰਡੇ ਨੇ ਵਾਤਾਵਰਣ ਸੰਬਧੀ ਪ੍ਰਾਜੈਕਟ ਲਈ ਜਿੱਤਿਆ ਅੰਤਰਰਾਸ਼ਟਰੀ ਪੁਰਸਕਾਰ
ਭਾਰਤ-ਆਸਟ੍ਰੇਲੀਆ ਵਿਚ ਬਿਹਤਰ ਹੁੰਦੇ ਸੰਬੰਧ
ਇੱਥੇ ਦੱਸ ਦਈਏ ਕਿ ਭਾਰਤ-ਆਸਟ੍ਰੇਲੀਆ ਦੋਵੇਂ ਦੇਸ਼ ਬਹੁਤ ਲੰਬੇ ਸਮੇਂ ਤੋਂ ਇਕ-ਦੂਜੇ ਨਾਲ ਦੋਸਤਾਨਾ ਸੰਬੰਧ ਸਾਂਝੇ ਕਰ ਰਹੇ ਹਨ। ਇਸ ਦੇ ਨਾਲ ਹੀ ਲਗਾਤਾਰ ਦੋਵੇਂ ਦੇਸ਼ਾਂ ਦੇ ਸੰਬੰਧਾਂ ਵਿਚ ਤਰੱਕੀ ਹੋਈ ਹੈ। ਦੋ-ਪੱਖੀ ਵਪਾਰ, ਰਣਨੀਤਕ ਭਾਈਵਾਲੀ,ਵਿਦਿਆਰਥੀ ਐਕਸਚੇਂਜ ਪ੍ਰੋਗਰਾਮ, ਲਗਾਤਾਰ ਵਿਕਾਸ ਲਈ ਸਮਾਨ ਵਚਨਬੱਧਤਾਵਾਂ ਨੇ ਭਾਰਤ ਅਤੇ ਆਸਟ੍ਰੇਲੀਆ ਦੇ ਸੰਬੰਧਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਇਆ ਹੈ। ਇਸ ਵਿਚਕਾਰ 11 ਸਤੰਬਰ ਨੂੰ ਭਾਰਤ ਆਸਟ੍ਰੇਲੀਆ ਵਿਚਕਾਰ ਟੂ-ਪਲੱਸ-ਟੂ ਮੰਤਰੀ ਪੱਧਰੀ ਗੱਲਬਾਤ ਵੀ ਹੋਣ ਵਾਲੀ ਹੈ।ਇਸ ਗੱਲਬਾਤ ਵਿਚ ਰੱਖਿਆ ਅਤੇ ਸੁਰੱਖਿਆ ਸੰਬੰਧਾਂ ਨੂੰ ਹੋਰ ਵਧਾਉਣ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਰਣਨੀਤਕ ਸਹਿਯੋਗ ਨੂੰ ਵਧਾਵਾ ਦੇਣ 'ਤੇ ਵਿਆਪਕ ਰੂਪ ਨਾਲ ਧਿਆਨ ਕੇਂਦਰਿਤ ਕਰਨ ਦੀ ਆਸ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਆਸਟ੍ਰੇਲੀਆਈ ਵਿਦੇਸ਼ ਮੰਤਰੀ ਮੌਰਿਸ ਪਾਇਨੇ ਅਤੇ ਰੱਖਿਆ ਮੰਤਰੀ ਪੀਟਰ ਡੱਟਨ ਨਾਲ ਇਸ ਬਾਰੇ ਗੱਲਬਾਤ ਕਰਨਗੇ।
ਅਫਗਾਨਿਸਤਾਨ ਤੋਂ ਕਰੀਬ 60,000 ਲੋਕ ਪਹੁੰਚੇ ਅਮਰੀਕਾ
NEXT STORY