ਤਹਿਰਾਨ— ਈਰਾਨ ਦੇ ਪੱਛਮੀ ਸੂਬੇ ਚਹਾਮਹਾਲ ਤੇ ਬਾਖਤਿਆਰੀ 'ਚ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਘੱੱਟ ਤੋਂ ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਸਰਕਾਰੀ ਟੀਵੀ ਨੇ ਕਿਹਾ ਕਿ ਹੈਲੀਕਾਪਟਰ ਸੋਮਵਾਰ ਨੂੰ ਇਕ ਗਰਭਵਤੀ ਔਰਤ ਨੂੰ ਏਅਰਲਿਫਟ ਕਰਨ ਲਈ ਗਿਆ ਸੀ ਪਰ ਉਸ ਤੱਕ ਨਹੀਂ ਪਹੁੰਚ ਸਕਿਆ।
ਦੇਸ਼ ਦੀ ਐਮਰਜੰਸੀ ਸੇਵਾ ਦੇ ਮੁਖੀ ਪੀ ਕੋਲਿਵੰਦ ਨੇ ਟੀਵੀ ਨੂੰ ਦੱਸਿਆ ਕਿ ਹੈਲੀਕਾਪਟਰ 'ਚ ਸਵਾਰ ਪੰਜ ਲੋਕਾਂ 'ਚੋਂ ਤਿੰਨ ਚਾਲਕ ਦਲ ਦੇ ਮੈਂਬਰ ਸਨ, ਜਦਕਿ ਦੋ ਬਚਾਅ ਦਲ ਦੇ ਮੈਂਬਰ ਸਨ। ਈਰਾਨ 'ਚ ਹੋਣ ਵਾਲੇ ਜਹਾਜ਼ ਹਾਦਸਿਆਂ ਦਾ ਕਾਰਨ ਪੁਰਾਣੇ ਬੇੜੇ ਤੇ ਦੇਸ਼ 'ਤੇ ਪ੍ਰਮਾਣੂ ਪ੍ਰੋਗਰਾਮ ਦੇ ਚੱਲਦੇ ਸਾਲਾਂ ਤੋਂ ਲੱਗੀਆਂ ਅੰਤਰਰਾਸ਼ਟਰੀ ਪਾਬੰਦੀਆਂ ਨੂੰ ਮੰਨਿਆ ਜਾਂਦਾ ਹੈ।
ਪਾਕਿ ਫੌਜ ਯੂਰਪ ਦੇ ਲਾਪਤਾ ਦੋ ਪਰਵਤਾਰੋਹੀਆਂ ਦੀ ਮੁੜ ਕਰੇਗੀ ਭਾਲ
NEXT STORY