ਟੋਕੀਓ— ਭਾਰਤ ਤੋਂ ਤਕਰੀਬਨ 6 ਹਜ਼ਾਰ ਕਿਲੋ ਮੀਟਰ ਦੂਰ ਜਾਪਾਨ 'ਚ ਇਕ ਅਜਿਹੀ ਘਾਟੀ ਹੈ, ਜਿੱਥੇ ਠੰਡ ਹੋਣ 'ਤੇ ਇੰਨੀ ਕੁ ਸੁੰਨ ਪੈ ਜਾਂਦੀ ਹੈ ਕਿ ਦੂਰ-ਦੂਰ ਤਕ ਇਨਸਾਨ ਤਾਂ ਕੀ ਪੰਛੀ ਵੀ ਨਜ਼ਰ ਨਹੀਂ ਆਉਂਦੇ, ਇਸੇ ਕਾਰਨ ਇਸ ਨੂੰ ਨਰਕ ਦੀ ਘਾਟੀ ਕਿਹਾ ਜਾਂਦਾ ਹੈ। ਇਸ ਘਾਟੀ 'ਚ ਇੰਨੀ ਕੁ ਠੰਡ ਹੁੰਦੀ ਹੈ ਕਿ ਤਸਵੀਰਾਂ ਦੇਖਣ ਵਾਲਿਆਂ ਨੂੰ ਵੀ ਕੰਬਣੀ ਛਿੜ ਜਾਂਦੀ ਹੈ।
ਨਗਾਨੋ ਸੂਬੇ 'ਚ ਹੈ ਅਨੋਖੀ ਘਾਟੀ—
ਜਾਪਾਨ ਦੀ ਰਾਜਧਾਨੀ ਟੋਕੀਓ ਤੋਂ 509 ਕਿਲੋਮੀਟਰ ਦੂਰ ਨਗਾਨੋ ਸੂਬੇ 'ਚ ਇਹ ਅਨੋਖੀ ਘਾਟੀ ਹੈ, ਜਿਸ ਨੂੰ ਦੁਨੀਆ 'ਹੈੱਲ ਵੈਲੀ' ਭਾਵ ਨਰਕ ਘਾਟੀ ਕਿਹਾ ਜਾਂਦਾ ਹੈ। ਯੂਕੋਊ ਨਦੀ ਦੇ ਕਿਨਾਰੇ ਬਣੇ ਜਿਗੋਕੁਦਨੀ ਮੰਕੀ ਪਾਰਕ 'ਚ ਜਦ ਬਰਫਬਾਰੀ ਹੁੰਦੀ ਹੈ ਤਾਂ ਇੱਥੇ ਬਾਂਦਰਾਂ ਤੋਂ ਇਲਾਵਾ ਕੋਈ ਨਜ਼ਰ ਨਹੀਂ ਆਉਂਦਾ।
ਇਸ ਦੌਰਾਨ ਇੱਥੋਂ ਦਾ ਤਾਪਮਾਨ ਮਾਈਨਸ 20 ਡਿਗਰੀ ਤੋਂ ਹੇਠਾਂ ਚਲਾ ਜਾਂਦਾ ਹੈ।
ਬਰਫੀਲੀਆਂ ਹਵਾਵਾਂ ਦਾ ਕਹਿਰ—
ਦੁਨੀਆ ਇਸ ਨੂੰ ਨਰਕ ਘਾਟੀ ਕਹਿੰਦੀ ਹੈ ਤੇ ਇੱਥੇ ਰਹਿਣਾ ਆਪਣੀ ਮੌਤ ਨੂੰ ਸੱਦਾ ਦੇਣ ਬਰਾਬਰ ਹੈ। ਬਰਫੀਲੀਆਂ ਹਵਾਵਾਂ ਦੀ ਆਵਾਜ਼ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਜ਼ਿੰਦਗੀ ਖਤਮ ਹੋ ਗਈ ਹੋਵੇ। ਦੂਰ-ਦੂਰ ਤਕ ਜਿੱਥੇ ਵੀ ਨਜ਼ਰ ਮਾਰੋ ਹਰ ਪਾਸੇ ਪਹਾੜ ਦਿਖਾਈ ਦਿੰਦੇ ਹਨ, ਜਿਨ੍ਹਾਂ 'ਚੋਂ ਧੰਆਂ ਨਿਕਲਦਾ ਦਿਖਾਈ ਦਿੰਦਾ ਹੈ। ਹਰ ਪਾਸੇ ਬਰਫ ਦੀ ਚਾਦਰ ਵਿਛੀ ਹੈ ਤੇ ਪੱਤੇ ਵੀ ਬਰਫ ਹੇਠ ਦੱਬੇ ਹੁੰਦੇ ਹਨ। ਅਜਿਹੀ ਹਾਲਤ 'ਚ ਵੀ ਬਾਂਦਰ ਇਸ ਥਾਂ ਨੂੰ ਛੱਡ ਕੇ ਨਹੀਂ ਜਾਂਦੇ।
ਉਹ ਸੁੰਗੜ ਕੇ ਦਰੱਖਤਾਂ 'ਤੇ ਬੈਠੇ ਰਹਿੰਦੇ ਹਨ। ਜਿੱਥੇ ਵੀ ਇਨ੍ਹਾਂ ਬਾਂਦਰਾਂ ਨੂੰ ਗਰਮ ਪਾਣੀ ਮਿਲਦਾ ਹੈ, ਉੱਥੇ ਕੁੱਝ ਦੇਰ ਰੁਕ ਕੇ ਫਿਰ ਸੁਰੱਖਿਅਤ ਥਾਂ ਲੱਭਣ ਲਈ ਚੱਲ ਪੈਂਦੇ ਹਨ। ਹੱਡ ਚੀਰਵੀਂ ਠੰਡ 'ਚ ਰਹਿਣਾ ਇਨਸਾਨਾਂ ਲਈ ਬਹੁਤ ਮੁਸ਼ਕਲ ਹੈ, ਇਸੇ ਲਈ ਇਹ ਖੇਤਰ ਸਰਦੀਆਂ 'ਚ ਬਿਲਕੁਲ ਖਾਲੀ ਰਹਿੰਦਾ ਹੈ।
ਸਾਈਬਰ ਅਪਰਾਧ ਰੋਕਣ ਲਈ ਯੂ.ਐਨ. ਨੇ ਪਾਸ ਕੀਤਾ ਨਵਾਂ ਅੰਤਰਰਾਸ਼ਟਰੀ ਸੰਧੀ ਦਾ ਪ੍ਰਸਤਾਵ
NEXT STORY