ਕੈਪਟਾਊਨ— ਦਖੱਣੀ ਅਫਰੀਕਾ ਵਿਚ ਗਧਿਆਂ ਦੀ ਮਦਦ ਨਾਲ ਕਾਰ ਚੋਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪੁਲਸ ਨੇ ਇਕ ਲਗਜ਼ਰੀ ਕਾਰ ਨੂੰ ਗਧਿਆਂ ਦੀ ਮਦਦ ਨਾਲ ਚੋਰੀ ਕਰਨ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ ਹੈ। ਇਸ ਕਾਰ ਨੂੰ ਜ਼ਿੰਬਾਬਵੇ ਵਿਚ ਤਸਕਰੀ ਕਰਨ ਲਈ ਲਿਜਾਇਆ ਜਾ ਰਿਹਾ ਸੀ।
ਸਥਾਨਕ ਪੁਲਸ ਨੇ ਦੱਸਿਆ ਕਿ ਕਾਰ ਤਸਕਰੀ ਦੀ ਕੋਸ਼ਿਸ਼ ਵਿਚ ਅਸਫਲ ਰਹਿਣ ਕਾਰਨ ਸ਼ੱਕੀ ਚੋਰ ਜ਼ਿੰਬਾਬਵੇ ਵੱਲ ਭੱਜ ਗਏ। ਬੀਤੇ ਸਾਲ ਦਸੰਬਰ ਵਿਚ ਡਰਬਨ ਤੋਂ ਚੋਰੀ ਹੋਣ ਵਾਲੀ ਇਕ ਕਾਰ ਵੀ ਇਸੇ ਨਦੀ ਤੋਂ ਮਿਲੀ ਸੀ, ਜਿਸ ਨੂੰ ਗਧਿਆਂ ਦੀ ਮਦਦ ਨਾਲ ਨਦੀ ਪਾਰ ਲਿਜਾਇਆ ਜਾ ਰਿਹਾ ਸੀ। ਸਥਾਨਕ ਪੁਲਸ ਵੱਲੋਂ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਨਵੇਂ ਤਰੀਕੇ ਪਿੱਛੇ ਕਿਹੜਾ ਅਪਰਾਧਿਕ ਗਿਰੋਹ ਕੰਮ ਕਰ ਰਿਹਾ ਹੈ।
ਪੁਲਸ ਬ੍ਰਿਗੇਡੀਅਰ ਮੋਜਅਪੀਲੋ ਨੇ ਦੱਸਿਆ ਕਿ ਮਰਸੀਡੀਜ਼ ਬੈਂਜ਼ ਸੀ-220 ਕਾਰ ਨਦੀ ਲੰਪੋਪੋ ਤੋਂ ਬਰਾਮਦ ਕੀਤੀ ਗਈ। ਚੋਰ ਨਦੀ ਦੁਆਰਾ ਗੱਡੀ ਨੂੰ ਲਿਜਾਣ ਲਈ ਗਧਿਆਂ ਦੀ ਵਰਤੋਂ ਕਰ ਰਹੇ ਸਨ ਪਰ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ। ਹੁਣ ਤੱਕ ਇਹ ਸਾਫ ਨਹੀਂ ਹੋ ਪਾਇਆ ਕਿ ਚੋਰ ਕਾਰ ਚਲਾ ਕੇ ਜ਼ਿੰਬਾਬਵੇ ਕਿਉਂ ਨਹੀਂ ਲੈ ਗਏ?
ਅਨੁਮਾਨ ਲਗਾਇਆ ਜਾ ਰਿਹਾ ਹੈ ਆਧੁਨਿਕ ਗੱਡੀਆਂ ਵਿਚ ਆਮ ਤੌਰ 'ਤੇ ਟ੍ਰੈਕਿੰਗ ਉਪਕਰਨ ਲੱਗਿਆ ਹੁੰਦਾ ਹੈ ਅਤੇ ਜੇ ਇਸ ਨੂੰ ਸਟਾਰਟ ਕਰ ਲਿਆ ਜਾਵੇ ਤਾਂ ਸੈਟੇਲਾਈਟ ਦੀ ਮਦਦ ਨਾਲ ਇਸ ਦਾ ਪਤਾ ਲਗਾਇਆ ਜਾ ਸਕਦਾ ਹੈ। ਸ਼ਾਇਦ ਇਸੇ ਕਾਰਨ ਹੀ ਚੋਰਾਂ ਨੇ ਇਸ ਤਰੀਕੇ ਦੀ ਵਰਤੋਂ ਕੀਤੀ ਹੋਵੇਗੀ।
ਅਮਰੀਕਾ ਦੇ ਇਸ ਖੇਤਰ 'ਚ ਭੂਚਾਲ ਕਾਰਨ ਬਿਜਲੀ ਦੀ ਸਪਲਾਈ 'ਚ ਰੁਕਾਵਟ
NEXT STORY