ਇੰਟਰਨੈਸ਼ਨਲ ਡੈਸਕ : ਭਾਰਤ-ਬੰਗਲਾਦੇਸ਼ ਸਬੰਧਾਂ ਵਿੱਚ ਇੱਕ ਨਵਾਂ ਤਣਾਅ ਉਦੋਂ ਪੈਦਾ ਹੋਇਆ, ਜਦੋਂ ਭਾਰਤ ਨੇ ਹਾਲ ਹੀ ਵਿੱਚ ਇੱਕ ਹਿੰਦੂ ਨੇਤਾ ਦੀ ਬੇਰਹਿਮੀ ਨਾਲ ਹੱਤਿਆ ਨੂੰ ਬੰਗਲਾਦੇਸ਼ ਵਿੱਚ ਘੱਟ ਗਿਣਤੀਆਂ ਦੇ "ਯੋਜਨਾਬੱਧ ਅੱਤਿਆਚਾਰ" ਦਾ ਹਿੱਸਾ ਦੱਸਿਆ। ਜਵਾਬ ਵਿੱਚ ਬੰਗਲਾਦੇਸ਼ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਉੱਤਰੀ ਬੰਗਲਾਦੇਸ਼ ਦੇ ਦਿਨਾਜਪੁਰ ਜ਼ਿਲ੍ਹੇ ਦੇ ਬਾਸੁਦੇਵਪੁਰ ਪਿੰਡ ਦੇ 58 ਸਾਲਾ ਹਿੰਦੂ ਆਗੂ ਭਾਵੇਸ਼ ਚੰਦਰ ਰਾਏ ਦੀ ਲਾਸ਼ ਵੀਰਵਾਰ ਰਾਤ ਨੂੰ ਬਰਾਮਦ ਕੀਤੀ ਗਈ। ਉਨ੍ਹਾਂ ਦੇ ਪੁੱਤਰ ਸਵਪਨ ਚੰਦਰ ਰਾਏ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪਿਤਾ ਨੂੰ ਅਗਵਾ ਕਰਕੇ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਉਨ੍ਹਾਂ ਅਤੀਕ-ਉਰ-ਰਹਿਮਾਨ ਸਮੇਤ ਚਾਰ ਨਾਮਜ਼ਦ ਮੁਲਜ਼ਮਾਂ ਅਤੇ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਰਿਪੋਰਟ ਦਰਜ ਕਰਵਾਈ ਹੈ।
ਇਹ ਵੀ ਪੜ੍ਹੋ : ਵਿਸ਼ਵ ਵਪਾਰ ਤਣਾਅ ਦਰਮਿਆਨ IMF ਅਤੇ ਵਿਸ਼ਵ ਬੈਂਕ ਨੇ ਭਾਰਤ ਦੀ ਆਰਥਿਕ ਸੰਭਾਵਨਾ ਨੂੰ ਪਛਾਣਿਆ
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸ਼ਨੀਵਾਰ ਨੂੰ ਇਸ ਕਤਲ ਦੀ ਸਖ਼ਤ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਅੰਤਰਿਮ ਸਰਕਾਰ ਦੇ ਅਧੀਨ ਹਿੰਦੂ ਘੱਟ ਗਿਣਤੀਆਂ ਦੇ "ਯੋਜਨਾਬੱਧ ਅੱਤਿਆਚਾਰ ਦੇ ਨਮੂਨੇ" ਨੂੰ ਦਰਸਾਉਂਦਾ ਹੈ। ਬੁਲਾਰੇ ਰਣਧੀਰ ਜਾਇਸਵਾਲ ਨੇ 'ਐਕਸ' 'ਤੇ ਕਿਹਾ, ''ਅਤੀਤ ਵਿੱਚ ਹੋਈਆਂ ਅਜਿਹੀਆਂ ਘਟਨਾਵਾਂ ਵਿੱਚ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ ਹੈ।'' ਇਸ ਦੇ ਜਵਾਬ ਵਿੱਚ ਬੰਗਲਾਦੇਸ਼ ਸਰਕਾਰ ਦੇ ਬੁਲਾਰੇ ਅਤੇ ਅੰਤਰਿਮ ਪ੍ਰਧਾਨ ਮੰਤਰੀ ਮੁਹੰਮਦ ਯੂਨਸ ਦੇ ਪ੍ਰੈਸ ਸਕੱਤਰ, ਸ਼ਫੀਕ-ਉਲ-ਆਲਮ ਨੇ ਕਿਹਾ, "ਇਹ ਮੰਦਭਾਗਾ ਹੈ ਕਿ ਇੱਕ ਵਿਅਕਤੀਗਤ ਅਪਰਾਧ ਨੂੰ ਘੱਟ ਗਿਣਤੀਆਂ ਦੇ ਅੱਤਿਆਚਾਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਬੰਗਲਾਦੇਸ਼ ਅਜਿਹੀ ਕਿਸੇ ਨੀਤੀ ਦੀ ਪਾਲਣਾ ਨਹੀਂ ਕਰਦਾ ਹੈ ਅਤੇ ਅਸੀਂ ਹਰ ਨਾਗਰਿਕ ਦੇ ਅਧਿਕਾਰਾਂ ਦੀ ਰੱਖਿਆ ਕਰਦੇ ਹਾਂ।"
ਇਹ ਵੀ ਪੜ੍ਹੋ : ਧਰਤੀ ਥੱਲੇ ਲੁਕਿਆ ਮਿਲਿਆ ਇਕ ਟਾਪੂ! ਵਿਗਿਆਨੀਆਂ ਦੀ ਖੋਜ ਨੇ ਹਿਲਾ ਦਿੱਤੀ ਭੂਗੋਲ ਦੀ ਦੁਨੀਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਔਖੀ ਘੜੀ 'ਚ ਅਮਰੀਕਾ ਭਾਰਤ ਨਾਲ ਖੜ੍ਹਾ', ਟਰੰਪ ਨੇ ਅੱਤਵਾਦੀ ਹਮਲੇ 'ਤੇ ਪ੍ਰਗਟਾਈ ਹਮਦਰਦੀ
NEXT STORY