ਬਲੋਚਿਸਤਾਨ— ਪਾਕਿਸਤਾਨ 'ਚ ਹਿੰਦੂ ਨੌਜਵਾਨਾਂ ਦੇ ਕਤਲ ਦੇ ਮਾਮਲੇ ਆਏ ਦਿਨ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਹਨ। ਤਾਜ਼ਾ ਮਾਮਲਾ ਪਾਕਿਸਤਾਨ ਦੇ ਸੂਬੇ ਬਲੋਚਿਸਤਾਨ 'ਚ ਸਾਹਮਣੇ ਆਇਆ ਹੈ, ਇੱਥੋਂ ਦੇ ਗਵਾਦਰ ਬੰਦਰਗਾਹ ਇਲਾਕੇ ਵਿਚ ਹਿੰਦੂ ਨੌਜਵਾਨ ਦਾ ਬੀਤੀ ਸ਼ਾਮ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਉਕਤ ਹਿੰਦੂ ਨੌਜਵਾਨ ਦਾ ਨਾਂ ਨਰੇਸ਼ ਕੁਮਾਰ ਮੇਘਵਾਰ ਸੀ ਜੋ ਕਿ ਇਕ ਵਪਾਰੀ ਸੀ।
ਨਰੇਸ਼ ਵਲੋਂ ਉਧਾਰ ਦੇਣ ਤੋਂ ਇਨਕਾਰ ਕਰਨ 'ਤੇ ਇਲਾਕੇ ਦੇ ਕੁਝ ਮੁਸਲਿਮ ਨਾਗਰਿਕਾਂ ਨੇ ਸ਼ਰੇਆਮ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮਾਮਲੇ ਨੂੰ ਲੈ ਕੇ ਪੁਲਸ ਜਾਂਚ ਕਰ ਰਹੀ ਹੈ। ਓਧਰ ਪਾਕਿਸਤਾਨ ਹਿੰਦੂ ਕੌਂਸਲ ਦੇ ਚੇਅਰਮੈਨ ਡਾ. ਰਮੇਸ਼ ਕੁਮਾਰ ਵਲੋਂ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਇੱਥੇ ਦੱਸ ਦੇਈਏ ਕਿ ਬੀਤੇ ਹਫਤੇ ਵੀ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਸੀ। ਸ਼ਿਕਾਰਪੁਰ ਦੇ ਰਹਿਣ ਵਾਲੇ ਇਕ ਹਿੰਦੂ ਵਪਾਰੀ ਵਲੋਂ ਉਧਾਰ ਦਿੱਤੇ ਜਾਣ ਤੋਂ ਬਾਅਦ ਬਣਦਾ ਵਿਆਜ਼ ਮੰਗਣ 'ਤੇ ਉਸ ਨੂੰ ਬੇਇੱਜ਼ਤ ਕੀਤਾ ਗਿਆ, ਸਰੇ-ਬਾਜ਼ਾਰ ਉਸ ਦੀਆਂ ਮੁੱਛਾਂ ਅਤੇ ਵਾਲ ਕੱਟ ਦਿੱਤੇ ਗਏ ਸਨ।
ਮਾਲਵਾ 'ਚ ਕਾਲੇ ਪੀਲੀਏ ਦੀ ਬਿਮਾਰੀ ਨੇ ਫੜਿਆ ਜ਼ੋਰ, ਕਈ ਲੋਕ ਹੋਏ ਇਸ ਬਿਮਾਰੀ ਦਾ ਸ਼ਿਕਾਰ
NEXT STORY