ਹਾਂਗਕਾਂਗ— ਹਾਂਗਕਾਂਗ ਦੇ ਯੂਇਨ ਲੋਂਗ ਜ਼ਿਲੇ 'ਚ ਇਕ ਰੇਲਵੇ ਸਟੇਸ਼ਨ 'ਤੇ ਹਥਿਆਰਬੰਦ ਨਕਾਬਪੋਸ਼ਾਂ ਦੀ ਭੀੜ ਨੇ ਉੱਥੇ ਮੌਜੂਦ ਲੋਕਾਂ 'ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਇਕ ਫੁਟੇਜ 'ਚ ਦਿਖਾਈ ਦੇ ਰਿਹਾ ਹੈ ਕਿ ਚਿੱਟੀਆਂ ਟੀ-ਸ਼ਰਟ ਪਹਿਨੇ ਲੋਕ ਪਲੈਟਫਾਰਮ ਅਤੇ ਟਰੇਨ ਦੇ ਡੱਬਿਆਂ 'ਚ ਲੋਕਾਂ 'ਤੇ ਹਮਲਾ ਕਰ ਰਹੇ ਹਨ। ਸਥਾਨਕ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਐਤਵਾਰ ਨੂੰ ਵਾਪਰੀ ਇਸ ਘਟਨਾ 'ਚ 36 ਲੋਕ ਜ਼ਖਮੀ ਹੋ ਗਏ।
ਰੈਲੀ ਕੱਢਣ ਦੇ ਬਾਅਦ ਭੀੜ 'ਤੇ ਹੋਇਆ ਹਮਲਾ—
ਹਾਂਗਕਾਂਗ ਦੇ ਮੱਧ 'ਚ ਲੋਕਤੰਤਰ ਸਮਰਥਿਤ ਰੈਲੀ 'ਚੋਂ ਕੱਢੇ ਜਾਣ ਦੇ ਬਾਅਦ ਭੀੜ ਨੇ ਹਮਲਾ ਕੀਤਾ। ਰੈਲੀ 'ਚ ਪੁਲਸ ਨੇ ਪ੍ਰਦਰਸ਼ਨਕਾਰੀਆਂ 'ਤੇ ਹੰਝੂ ਗੈਸ ਦੇ ਗੋਲਿਆਂ ਅਤੇ ਰਬੜ ਦੀਆਂ ਗੋਲੀਆਂ ਨਾਲ ਹਮਲਾ ਕੀਤਾ ਸੀ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਭੀੜ ਕਿਸ ਦੀ ਸੀ ਅਤੇ ਹਮਲੇ ਦਾ ਉਦੇਸ਼ ਕੀ ਸੀ। ਸਰਕਾਰ ਨੇ ਇਕ ਬਿਆਨ 'ਚ ਕਿਹਾ ਕਿ ਯੂਇਨ ਲੋਂਗ 'ਚ ਕੁਝ ਲੋਕਾਂ ਨੇ ਐੱਮ. ਟੀ. ਆਰ. ਸਟੇਸ਼ਨ ਅਤੇ ਟਰੇਨ ਦੇ ਡੱਬਿਆਂ 'ਚ ਜਾ ਕੇ ਯਾਤਰੀਆਂ 'ਤੇ ਹਮਲਾ ਕੀਤਾ।
ਇਸ ਦੇ ਖਿਲਾਫ ਚੁੱਕੇ ਜਾਣਗੇ ਸਖਤ ਕਦਮ—
ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ (ਐੱਸ. ਆਰ.) ਸਰਕਾਰ ਨੇ ਨਿੰਦਾ ਕਰਦੇ ਹੋਏ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਹਿੰਸਾ ਅਸਵਿਕਾਰ ਯੋਗ ਹੈ। ਐੱਸ. ਆਰ. ਨੇ ਕਿਹਾ ਕਿ ਇਸ ਖਿਲਾਫ ਕਦਮ ਚੁੱਕੇ ਜਾਣਗੇ। ਹਾਂਗਕਾਂਗ ਪੁਲਸ ਨੇ ਕਿਹਾ,''ਕੁਝ ਲੋਕਾਂ ਨੇ ਸਟੇਸ਼ਨ 'ਤੇ ਯਾਤਰੀਆਂ 'ਤੇ ਹਮਲਾ ਕੀਤਾ, ਜਿਸ 'ਚ ਕਈ ਲੋਕ ਜ਼ਖਮੀ ਹੋ ਗਏ। ਭੀੜ ਨੇ ਸਟੇਸ਼ਨ 'ਤੇ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਕਾਰ ਹਿੰਸਾ ਦੇ ਘੰਟਿਆਂ ਬਾਅਦ ਰਾਤ ਲਗਭਗ 10.30 ਵਜੇ ਹਮਲਾ ਕੀਤਾ।
ਇਮਰਾਨ ਦਾ ਅਮਰੀਕਾ 'ਚ ਵਿਰੋਧ, ਭਾਸ਼ਣ ਦੌਰਾਨ ਹੋਈ ਬੇਇੱਜ਼ਤੀ (ਵੀਡੀਓ)
NEXT STORY