ਹਾਂਗਕਾਂਗ— ਸਪਾਈਡਰਮੈਨ ਦੇ ਨਾਂ ਨਾਲ ਮਸ਼ਹੂਰ ਫਰਾਂਸ ਦੇ 67 ਸਾਲਾ ਰਾਬਰਟ ਨੇ ਸ਼ੁੱਕਰਵਾਰ ਨੂੰ ਬਿਨਾਂ ਕਿਸੇ ਸਹਾਰੇ ਦੇ 68 ਮੰਜ਼ਿਲਾ ਚਿਓਂਗਕੋਂਗ ਸੈਂਟਰ 'ਤੇ ਚੜ੍ਹ ਕੇ ਇਕ ਬੈਨਰ ਲਗਾਇਆ। ਇਸ ਬੈਨਰ 'ਤੇ ਚੀਨ ਅਤੇ ਹਾਂਗਕਾਂਗ ਦੇ ਝੰਡੇ ਦੇ ਨਾਲ ਹੀ ਹੱਥ ਮਿਲਾਉਂਦੀਆਂ 2 ਹਥੇਲੀਆਂ ਬਣੀਆਂ ਸਨ। ਹਾਂਗਕਾਂਗ ਦੀ ਸੜਕ 'ਤੇ ਬਖਤਰਬੰਦ ਵਾਹਨਾਂ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਚੀਨੀ ਫੌਜੀ ਪੁੱਜੇ ਹੋਏ ਹਨ।
ਓਧਰ ਹਾਂਗਕਾਂਗ ਦੀ ਸਰਹੱਦ ਦੇ ਪਾਰ ਇਕ ਸ਼ਹਿਰ ਦੇ ਸਪੋਰਟਸ ਸਟੇਡੀਅਮ ਵਿਚ ਲਾਲ ਝੰਡੇ ਲਹਿਰਾਉਂਦੇ ਹਜ਼ਾਰਾਂ ਚੀਨੀ ਫੌਜੀਆਂ ਨੂੰ ਵੇਖਿਆ ਗਿਆ। ਚੀਨ ਦੇ ਸ਼ੇਨਯੇਨ ਵਿਚ ਸਟੇਡੀਅਮ ਦੇ ਅੰਦਰ ਬਖਤਰਬੰਦ ਗੱਡੀਆਂ ਵੀ ਵੇਖੀਆਂ ਗਈਆਂ। ਇਸ ਘਟਨਾ ਨਾਲ ਇਹ ਚਿੰਤਾ ਵੀ ਪੈਦਾ ਹੋ ਗਈ ਹੈ। ਬੀਤੇ 10 ਹਫਤਿਆਂ ਤੋਂ ਚੱਲ ਰਹੀ ਅਸ਼ਾਂਤੀ ਨੂੰ ਖਤਮ ਕਰਨ ਲਈ ਚੀਨ ਫੌਜੀ ਬਲ ਦੀ ਵਰਤੋਂ ਕਰ ਕੇ ਦਖਲ ਅੰਦਾਜ਼ੀ ਕਰ ਸਕਦਾ ਹੈ।ਸਰਕਾਰੀ ਮੀਡੀਆ ਨੇ ਦੱਸਿਆ ਕਿ ਸੈਂਟਰਲ ਮਿਲਟਰੀ ਕਮਿਸ਼ਨ ਦੀ ਕਮਾਨ ਤਹਿਤ ਆਉਣ ਵਾਲੇ ਪੀਪਲਜ਼ ਆਰਮਡ ਪੁਲਸ ਦੇ ਜਵਾਨ ਸ਼ੇਨਯੇਨ ਵਿਚ ਇਕੱਠੇ ਹੋ ਰਹੇ ਹਨ।
ਹਾਂਗਕਾਂਗ ਪੁਲਸ ਨੇ ਚੀਨ ਦੇ ਰਾਸ਼ਟਰੀ ਝੰਡੇ ਦਾ ਅਨਾਦਰ ਕਰਨ ਦੇ ਦੋਸ਼ ਵਿਚ 4 ਸ਼ੱਕੀ ਵਿਖਾਵਾਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਹਾਂਗਕਾਂਗ ਪੁਲਸ ਅਨੁਸਾਰ ਇਨ੍ਹਾਂ 5 ਸ਼ੱਕੀਆਂ ਵਿਚ ਇਕ ਔਰਤ ਅਤੇ 4 ਮਰਦ ਹਨ। ਇਨ੍ਹਾਂ ਦੀ ਉਮਰ 20 ਤੋਂ 22 ਸਾਲ ਦਰਮਿਆਨ ਹੈ। ਇਨ੍ਹਾਂ 'ਤੇ ਦੋਸ਼ ਹੈ ਕਿ ਇਨ੍ਹਾਂ ਨੇ ਬੀਤੇ ਦਿਨੀਂ ਚੀਨ ਦੇ ਰਾਸ਼ਟਰੀ ਝੰਡੇ ਨੂੰ ਖੰਭੇ ਤੋਂ ਉਤਾਰ ਕੇ ਉਸਨੂੰ ਸਮੁੰਦਰ ਵਿਚ ਸੁੱਟ ਦਿੱਤਾ ਸੀ। ਇਨ੍ਹਾਂ ਪੰਜਾਂ ਵਿਅਕਤੀਆਂ ਨੂੰ 14 ਤੇ 15 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਨੇ ਮਾਮਲੇ ਦੀ ਜਾਂਚ ਲਈ ਇਨ੍ਹਾਂ ਦੇ ਕੰਪਿਊਟਰ ਅਤੇ ਮੋਬਾਇਲ ਫੋਨ ਅਤੇ ਕੱਪੜੇ ਜ਼ਬਤ ਕਰ ਲਏ ਹਨ। ਹਾਂਗਕਾਂਗ ਦੇ ਕਾਨੂੰਨ ਅਨੁਸਾਰ ਇਨ੍ਹਾਂ ਨੂੰ ਰਾਸ਼ਟਰੀ ਝੰਡੇ ਦੇ ਅਨਾਦਰ ਦੇ ਦੋਸ਼ ਵਿਚ 4 ਤੋਂ 5 ਸਾਲ ਦੀ ਕੈਦ ਹੋ ਸਕਦੀ ਹੈ।
ਐਪ੍ਰੀਲੀਆ 'ਚ ਪੰਜਾਬਣਾਂ ਨੇ ਗਿੱਧੇ ਨਾਲ ਬੰਨ੍ਹਿਆ ਰੰਗ
NEXT STORY