ਕੋਵਲੂਨ— ਹਾਂਗਕਾਂਗ ਦੇ ਕੋਵਲੂਨ ਇਲਾਕੇ 'ਚ ਸ਼ਨੀਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਇਕ ਥਾਣੇ ਦੇ ਬਾਹਰ ਅੱਗ ਲਗਾ ਦਿੱਤੀ ਅਤੇ ਕਈ ਰੇਲਵੇ ਸਟੇਸ਼ਨਾਂ ਦੇ ਸੰਚਾਲਨ 'ਚ ਰੁਕਾਵਟ ਵੀ ਆਈ। ਪੁਲਸ ਨੇ ਕਿਹਾ ਕਿ ਕਈ ਪ੍ਰਦਰਸ਼ਨਕਾਰੀਆਂ ਨੇ ਮਾਂਗ ਕੋਕ ਪੁਲਸ ਸਟੇਸ਼ਨ ਨੂੰ ਘੇਰ ਲਿਆ ਅਤੇ ਪੁਲਸ ਅਧਿਕਾਰੀਆਂ 'ਤੇ ਲੇਜ਼ਰ ਬੀਮ ਵੀ ਮਾਰੀ ਜਿਸ ਕਾਰਨ ਮਜਬੂਰਨ ਪੁਲਸ ਸਟੇਸ਼ਨ ਦੀ ਰਿਪੋਰਟ ਰੂਮ ਸੇਵਾਵਾਂ ਨੂੰ ਪੈਂਡਿੰਗ ਕਰਨਾ ਪਿਆ। ਉਨ੍ਹਾਂ ਨੇ ਕਿਹਾ ਕਿ ਪ੍ਰਦਰਸ਼ਨ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਨੇ ਪੁਲਸ ਸਟੇਸ਼ਨ ਦੇ ਬਾਹਰ ਅੱਗ ਵੀ ਲਗਾਈ।
ਪੁਲਸ ਨੇ ਕਿਹਾ,'ਅਸੀਂ ਪ੍ਰਦਰਸ਼ਨਕਾਰੀਆਂ ਨੂੰ ਹਿੰਸਾ ਨਾ ਕਰਨ ਲਈ ਕਈ ਚਿਤਾਵਨੀਆਂ ਵੀ ਦਿੱਤੀਆਂ ਪਰ ਉਸ 'ਤੇ ਕੋਈ ਅਸਰ ਨਾ ਹੋਇਆ।'' ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ਲਈ ਜ਼ਰੂਰੀ ਫੌਜ ਤਾਇਨਾਤ ਵੀ ਕੀਤੀ ਜਾ ਸਕਦੀ ਹੈ। ਇਸ ਦੇ ਇਲਾਵਾ ਕਈ ਪ੍ਰਦਰਸ਼ਨਕਾਰੀਆਂ ਨੇ ਰੇਲ ਸੇਵਾਵਾਂ 'ਚ ਵੀ ਰੋਕ ਪਾਈ ਜਿਸ ਕਾਰਨ ਰੇਲਵੇ ਆਪਰੇਟਰ ਨੇ ਕਈ ਸਟੇਸ਼ਨਾਂ ਨੂੰ ਬੰਦ ਕਰਨ ਅਤੇ ਟਰੇਨ ਸੇਵਾਵਾਂ ਦੇ ਹਿੱਸੇ ਨੂੰ ਰੱਦ ਕਰਨ ਦੀ ਘੋਸ਼ਣਾ ਕੀਤੀ।
ਹਾਂਗਕਾਂਗ ਪ੍ਰਸ਼ਾਸਨ ਨੇ ਇਕ ਬਿਆਨ 'ਚ ਕਿਹਾ ਕਿ ਸਰਕਾਰ ਪ੍ਰਦਰਸ਼ਨਕਾਰੀਆਂ ਦੇ ਇਸ ਵਿਵਹਾਰ ਦੀ ਸਖਤੀ ਨਾਲ ਨਿੰਦਾ ਕਰਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਉਨ੍ਹਾਂ ਦੀ ਵਕਾਲਤ ਕੀਤੀ ਜਾਂ ਉਨ੍ਹਾਂ 'ਚ ਭਾਗ ਨਾ ਲੈਣ 'ਤੇ ਕਾਨੂੰਨ ਨੂੰ ਆਪਣੇ ਹੱਥ 'ਚ ਨਾ ਲੈਣ ਦੀ ਹਿਦਾਇਤੀ ਵੀ ਦਿੱਤੀ। ਜ਼ਿਕਰਯੋਗ ਹੈ ਕਿ ਹਾਂਗਕਾਂਗ 'ਚ ਚੀਨ ਸਮਰਥਤ ਸਰਕਾਰ ਦੀ ਹਵਾਲਗੀ ਕਰਾਉਣ ਦੀ ਕੋਸ਼ਿਸ਼ ਨੂੰ ਲੈ ਕੇ ਪੂਰੇ ਦੇਸ਼ 'ਚ ਵਿਰੋਧ ਹੋ ਰਿਹਾ ਹੈ। ਪ੍ਰਦਰਸ਼ਨਕਾਰੀ ਦਰਅਸਲ ਇਸ ਬਿੱਲ ਨੂੰ ਹਾਂਗਕਾਂਗ ਦੀ ਖੁਦਮੁਖਤਿਆਰੀ ਖਿਲਾਫ ਦੱਸ ਰਹੇ ਹਨ।
ਇਹ ਹੈ ਦੁਨੀਆ ਦਾ ਸਭ ਤੋਂ ਛੋਟਾ ਘੋੜਾ, ਬਣਿਆ ਆਕਰਸ਼ਣ ਦਾ ਕੇਂਦਰ
NEXT STORY