ਤਾਈਪੇ— ਅੱਜ-ਕੱਲ ਇਕ ਅਜਿਹੇ ਰੇਸਤਰਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਥੇ ਲੜਕੀਆਂ ਬਿਕਨੀ ਪਾ ਕੇ ਲੋਕਾਂ ਨੂੰ ਖਾਣਾ ਸਰਵ ਕਰ ਰਹੀਆਂ ਹਨ। ਇਹ ਰੇਸਤਰਾਂ ਤਾਇਵਾਨ ਦੇ ਤਾਈਪੇ 'ਚ ਸਥਿਤ ਹੈ ਤੇ ਇਸ ਰੇਸਤਰਾਂ ਦਾ ਨਾਂ ਹੈ ਹੌਟ-ਪੌਟ।

ਇਸ ਰੇਸਤਰਾਂ ਦੀ ਖਾਸ ਗੱਲ ਇਹ ਹੈ ਕਿ ਇਥੇ ਖਾਣਾ ਬਿਕਨੀ ਪਹਿਨੇ ਲੜਕੀਆਂ ਸਰਵ ਕਰਦੀਆਂ ਹਨ। ਇਸ ਦੇ ਮਾਲਕ ਨੂੰ ਲੱਗਿਆ ਸੀ ਕਿ ਉਨ੍ਹਾਂ ਨੂੰ ਮਾਰਕੀਟਿੰਗ ਦੀ ਲੋੜ ਹੈ ਤਾਂ ਕਿ ਉਨ੍ਹਾਂ ਦੇ ਗਾਹਕਾਂ ਦੀ ਤਾਦਾਤ 'ਚ ਵਾਧਾ ਹੋ ਸਕੇ।

ਤਦੇ ਉਨ੍ਹਾਂ ਦੇ ਦਿਮਾਗ 'ਚ ਇਸ ਤਰ੍ਹਾਂ ਦਾ ਰੇਸਤਰਾਂ ਖੋਲ੍ਹਣ ਦਾ ਆਈਡੀਆ ਆਇਆ ਤੇ ਉਨ੍ਹਾਂ ਨੇ ਪੰਜ ਮਾਡਲਾਂ ਨੂੰ ਇਸ ਕੰਮ 'ਤੇ ਰੱਖ ਲਿਆ।

ਇਹ ਲੜਕੀਆਂ ਬਿਕਨੀ ਪਾ ਕੇ ਲੋਕਾਂ ਨੂੰ ਖਾਣਾ ਸਰਵ ਕਰਦੀਆਂ ਹਨ। ਰੇਸਤਰਾਂ ਦੇ ਮਾਲਕਾਂ ਨੇ ਜਿੰਨਾ ਸੋਚਿਆ ਸੀ, ਇਹ ਤਰੀਕਾ ਉਸ ਤੋਂ ਕਿਤੇ ਜ਼ਿਆਦਾ ਕਾਰਗਰ ਸਾਬਿਤ ਹੋਇਆ।

ਅੱਜ ਸੋਸ਼ਲ ਮੀਡੀਆ 'ਤੇ ਹਰ ਪਾਸੇ ਇਸ ਰੈਸਤਰਾਂ ਦੀ ਚਰਚਾ ਹੋ ਰਹੀ ਹੈ। ਹਾਲਾਂਕਿ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਰੈਸਤਰਾਂ ਨੇ ਚੀਨ ਦੀ ਸੰਸਕ੍ਰਿਤੀ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਹੈ।

ਮੈਕਸੀਕੋ : ਸਾਬਕਾ ਰਾਸ਼ਟਰਪਤੀ ਨੂੰ ਡਰੱਗ ਮਾਫੀਆ ਤੋਂ ਮਿਲੀ ਸੀ 700 ਕਰੋੜ ਰੁਪਏ ਦੀ ਰਿਸ਼ਵਤ
NEXT STORY