ਟੋਕੀਓ- ਜਾਪਾਨ ਦੀ ਰਾਜਧਾਨੀ ਟੋਕੀਓ ਕੋਲ ਇਕ ਰਿਹਾਇਸ਼ੀ ਇਲਾਕੇ 'ਚ ਸੋਮਵਾਰ ਨੂੰ ਇਕ ਘਰ 'ਚ ਅੱਗ ਲੱਗ ਗਈ। ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ। ਇਕ ਨਿਊਜ਼ ਏਜੰਸੀ ਨੇ ਪੁਲਸ ਅਤੇ ਫਾਇਰ ਬ੍ਰਿਗੇਡ ਕਰਮੀਆਂ ਦੇ ਹਵਾਲੇ ਤੋਂ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਸਵੇਰੇ ਲਗਭਗ 4.30 ਵਜੇ ਇਕ ਐਮਰਜੈਂਸੀ ਫੋਨ ਆਇਆ, ਜਿਸ 'ਚ ਦੱਸਿਆ ਗਿਆ ਕਿ ਸੈਤਾਮਾ ਦੇ ਇਕ ਰਿਹਾਇਸ਼ੀ ਇਲਾਕੇ 'ਚ ਸਥਿਤ ਇਕ 2 ਮੰਜ਼ਿਲਾ ਲੱਕੜ ਦੇ ਘਰ 'ਚ ਅੱਗ ਲੱਗ ਗਈ ਹੈ।
ਪੁਲਸ ਅਨੁਸਾਰ ਅੱਗ 'ਤੇ ਕਾਬੂ ਪਾਉਣ 'ਚ ਲਗਭਗ 3.30 ਘੰਟੇ ਲੱਗੇ ਅਤੇ ਨੇੜੇ-ਤੇੜੇ ਦੇ ਘਰਾਂ ਨੂੰ ਇਸ ਨਾਲ ਨੁਕਸਾਨ ਨਹੀਂ ਪਹੁੰਚਿਆ ਹੈ। ਇਮਾਰਤ 'ਚ ਇਕ ਜੋੜਾ ਅਤੇ 80 ਸਾਲਾ ਬਜ਼ੁਰਗ ਰਹਿ ਰਹੇ ਸਨ। ਲਾਸ਼ਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਸ ਅੱਗ ਲੱਗਣ ਦੇ ਕਾਰਨਾਂ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
2 ਹਫ਼ਤਿਆਂ ਲਈ ਬੰਦ ਹੋਏ School, ਸਿੱਖਿਆ ਮੰਤਰੀ ਨੇ ਦੱਸੀ ਵਜ੍ਹਾ
NEXT STORY