ਬਮਾਕੋ- ਮਾਲੀ ਸਰਕਾਰ ਨੇ ਦੇਸ਼ ਭਰ ਦੇ ਸਕੂਲਾਂ ਅਤੇ ਯੂਨੀਵਰਸਿਟੀ ਬੰਦ ਕਰਨ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਫਿਊਲ ਦੀ ਕਮੀ ਕਾਰਨ ਲਿਆ ਗਿਆ ਹੈ, ਜੋ ਜਿਹਾਦੀ ਅੱਤਵਾਦੀਆਂ ਵਲੋਂ ਰਾਜਧਾਨੀ 'ਚ ਫਿਊਲ ਆਯਾਤ 'ਤੇ ਨਾਕੇਬੰਦੀ ਕਾਰਨ ਪੈਦਾ ਹੋਈ ਹੈ। ਸਿੱਖਿਆ ਮੰਤਰੀ ਅਮਾਦੂ ਸਈ ਸਵਾਨੇ ਨੇ ਸਰਕਾਰੀ ਟੈਲੀਵਿਜ਼ਨ 'ਤੇ ਦੱਸਿਆ ਕਿ ਫਿਊਲ ਸਪਲਾਈ ਰੁਕੀ ਹੋਣ ਕਾਰਨ ਸਕੂਲ ਕਰਮਚਾਰੀਆਂ ਦੀ ਆਵਾਜਾਈ 'ਤੇ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਜਮਾਤਾਂ 2 ਹਫ਼ਤਿਆਂ ਲਈ ਮੁਅੱਤਲ ਰਹਿਣਗੀਆਂ। ਅਲ-ਕਾਇਦਾ ਸਮਰਥਿਤ ਸੰਗਠਨ ਜਮਾਤ ਨੁਸਰਤ ਅਲ-ਇਸਲਾਮ ਵਲ ਮੁਸਲਿਮੀਨ (ਜੇਐੱਨਆਈਐੱਮ) ਨੇ ਸਤੰਬਰ ਦੀ ਸ਼ੁਰੂਆਤ 'ਚ ਗੁਆਂਢੀ ਦੇਸ਼ਾਂ ਤੋਂ ਮਾਲੀ 'ਚ ਫਿਊਲ ਆਯਾਤ 'ਤੇ ਰੋਕ ਲਗਾਉਣ ਦਾ ਐਲਾਨ ਕੀਤਾ ਸੀ। ਇਸ ਪਾਬੰਦੀ ਨਾਲ ਮਾਲੀ ਦੀ ਨਾਜ਼ੁਕ ਅਰਥਵਿਵਸਥਾ 'ਤੇ ਭਾਰੀ ਅਸਰ ਪਿਆ ਹੈ ਅਤੇ ਸੈਂਕੜੇ ਫਿਊਲ ਟਰੱਕ ਸਰਹੱਦਾਂ 'ਤੇ ਫਸੇ ਹੋਏ ਹਨ।
ਇਹ ਵੀ ਪੜ੍ਹੋ : ਇਨ੍ਹਾਂ 2 ਬਲੱਡ ਗਰੁੱਪ ਵਾਲੇ ਲੋਕਾਂ ਦਾ ਦਿਮਾਗ਼ ਚੱਲਦਾ ਹੈ ਸਭ ਤੋਂ ਤੇਜ਼, ਰਿਸਰਚ 'ਚ ਹੋਇਆ ਵੱਡਾ ਖ਼ੁਲਾਸਾ
ਮਾਲੀ, ਬੁਰਕੀਨਾ ਫਾਸੋ ਅਤੇ ਨਾਈਜਰ ਪਿਛਲੇ ਕਈ ਸਾਲਾਂ ਤੋਂ ਹਥਿਆਰਬੰਦ ਸਮੂਹਾਂ ਦੀ ਹਿੰਸਾ ਨਾਲ ਜੂਝ ਰਹੇ ਹਨ, ਜਿਨ੍ਹਾਂ 'ਚ ਅਲ-ਕਾਇਦਾ ਅਤੇ ਇਸਲਾਮਿਕ ਸਟੇਟ ਨਾਲ ਜੁੜੇ ਧਿਰਾਂ ਦੇ ਨਾਲ-ਨਾਲ ਸਥਾਨਕ ਵਿਦਰੋਹੀ ਵੀ ਸ਼ਾਮਲ ਹਨ। ਹਾਲ ਦੇ ਸਾਲਾਂ 'ਚ ਤਿੰਨ ਦੇਸ਼ਾਂ 'ਚ ਫ਼ੌਜ ਤਖਤਾਪਲਟ ਤੋਂ ਬਾਅਦ ਫਰਾਂਸੀਸੀ ਫ਼ੋਰਸਾਂ ਨੂੰ ਕੱਢ ਦਿੱਤਾ ਗਿਆ ਅਤੇ ਸੁਰੱਖਿਆ ਸਹਿਯੋਗ ਲਈ ਰੂਸ ਦੇ ਕਿਰਾਏ ਦੇ ਫ਼ੌਜੀਆਂ ਦੀ ਮਦਦ ਲਈ ਗਈ। ਹਾਲਾਂਕਿ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਨਾਲ ਸਥਿਤੀ 'ਚ ਖ਼ਾਸ ਸੁਧਾਰ ਨਹੀਂ ਹੋਇਆ ਹੈ। ਮਾਲੀ ਦੀ ਰਾਜਧਾਨੀ ਬਮਾਕੋ 'ਚ ਪੈਟਰੋਲ ਪੰਪਾਂ ਦੇ ਬਾਹਰ ਲੰਬੀਆਂ ਲਾਈਨਾਂ ਲੱਗੀਆਂ ਹਨ ਅਤੇ ਫਿਊਲ ਸੰਕਟ ਕਾਰਨ ਜ਼ਰੂਰੀ ਵਸਤੂਆਂ ਅਤੇ ਆਵਾਜਾਈ ਦੀ ਕੀਮਤ ਵਧ ਗਈ ਹੈ।
ਇਹ ਵੀ ਪੜ੍ਹੋ : 2026 'ਚ Gold ਦੀਆਂ ਕੀਮਤਾਂ 'ਚ ਆਏਗਾ ਤੂਫਾਨ! ਬਾਬਾ ਵੇਂਗਾ ਦੀ ਭਵਿੱਖਬਾਣੀ ਸੁਣ ਤੁਸੀਂ ਰਹਿ ਜਾਓਗੇ ਹੈਰਾਨ
ਫਿਊਲ ਆਯਾਤ 'ਤੇ ਨਿਰਭਰ ਦੇਸ਼ ਮਾਲੀ ਲਈ ਇਹ ਨਾਕਾਬੰਦੀ ਫ਼ੌਜ ਸਰਕਾਰ ਲਈ ਇਕ ਵੱਡੀ ਚੁਣੌਤੀ ਮੰਨੀ ਜਾ ਰਹੀ ਹੈ। ਫ਼ੌਜ ਨੇ ਸਾਲ 2020 'ਚ ਸੱਤਾ 'ਤੇ ਕਬਜ਼ਾ ਕਰਦੇ ਸਮੇਂ ਦਾਅਵਾ ਕੀਤਾ ਸੀ ਕਿ ਇਹ ਕਦਮ ਦਹਾਕਿਆਂ ਤੋਂ ਚੱਲ ਰਹੇ ਸੁਰੱਖਿਆ ਸੰਕਟ ਨੂੰ ਖ਼ਤਮ ਕਰਨ ਲਈ ਜ਼ਰੂਰੀ ਸੀ। ਮਾਲੀ ਦੀ ਫ਼ੌਜ ਨੇ ਸਰਹੱਦੀ ਇਲਾਕਿਆਂ ਤੋਂ ਫਿਊਲ ਟਰੱਕਾਂ ਨੂੰ ਬਮਾਕੋ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਕੁਝ ਟਰੱਕ ਰਾਜਧਾਨੀ ਤੱਕ ਪਹੁੰਚੇ ਵੀ ਜਦੋਂ ਕਿ ਹੋਰ 'ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਸਿੱਖਿਆ ਮੰਤਰੀ ਨੇ ਐਤਵਾਰ ਨੂੰ ਕਿਹਾ ਕਿ ਸਰਕਾਰ 'ਫਿਊਲ ਦੀ ਸਪਲਾਈ ਆਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ' ਤਾਂ ਕਿ 10 ਨਵੰਬਰ ਤੋਂ ਸਕੂਲਾਂ 'ਚ ਜਮਾਤਾਂ ਮੁੜ ਸ਼ੁਰੂ ਕੀਤੀਆਂ ਜਾ ਸਕਣ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਉੱਘੇ ਇੰਟਰਨੈਸ਼ਨਲ ਕਬੱਡੀ ਕੋਚ ਸਾਧੂ ਸਿੰਘ ਬਰਾੜ ਨੂੰ ਫਰਿਜ਼ਨੋ 'ਚ ਕੀਤਾ ਗਿਆ ਸਨਮਾਨਿਤ
NEXT STORY