ਬੋਗੋਟਾ— ਕੋਲੰਬੀਆ ਦੀ ਰਾਜਧਾਨੀ ਬੋਗੋਟਾ ਦੇ ਮੇਅਰ ਦਾ ਕਹਿਣਾ ਹੈ ਕਿ ਸ਼ਹਿਰ 'ਚ ਸਥਿਤ ਪੁਲਸ ਅਕਾਦਮੀ 'ਚ ਵੀਰਵਾਰ ਨੂੰ ਕਾਰ ਬੰਬ ਧਮਾਕਾ ਹੋਣ ਕਾਰਨ ਘੱਟ ਤੋਂ ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਤੇ 10 ਹੋਰ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਜਨਰਲ ਸੇਂਟੇਂਡਰ ਪੁਲਸ ਅਕਾਦਮੀ ਦੇ ਬਾਹਰ ਸਥਿਤੀ ਬਹੁਤ ਖਰਾਬ ਸੀ ਤੇ ਉਥੇ ਹੈਲੀਕਾਰਟਰ ਤੇ ਐਂਬੂਲੈਂਸ ਪਹੁੰਚ ਰਹੇ ਸਨ।
ਚਸ਼ਮਦੀਦਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਧਮਾਕੇ ਦੀ ਤੇਜ਼ ਆਵਾਜ਼ ਸੁਣੀ ਤੇ ਧਮਾਕੇ ਕਾਰਨ ਕੋਲ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਟੁੱਟ ਗਈਆਂ। ਮੇਅਰ ਐਨਰਿਕ ਪੇਨਾਲੋਸਾ ਨੇ ਕਿਹਾ ਕਿ ਘੱਟ ਤੋਂ ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਤੇ 10 ਹੋਰ ਲੋਕ ਜ਼ਖਮੀ ਹੋ ਗਏ ਹਨ। ਸ਼ਾਂਤੀ ਗੱਲਬਾਤ ਦੁਬਾਰਾ ਸ਼ੁਰੂ ਕਰਨ ਦੇ ਤਰੀਕੇ ਨੂੰ ਲੈ ਕੇ ਰਾਸ਼ਟਰਪਤੀ ਇਵਾਨ ਡਿਯੂਕ ਨਾਲ ਵਿਰੋਧ ਬਣੇ ਰਹਿਣ ਦੇ ਵਿਚਾਲੇ ਨੈਸ਼ਨਲ ਲਿਬਰੇਸ਼ਨ ਆਰਮੀ ਦੇ ਵਿਧਰੋਹੀਆਂ ਨੇ ਕੋਲੰਬੀਆ 'ਚ ਪੁਲਸ ਕੰਪਲੈਕਸਾਂ 'ਤੇ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ।
ਅਫਗਾਨ ਸ਼ਾਂਤੀ ਗੱਲਬਾਤ ਲਈ ਅਮਰੀਕੀ ਰਾਜਦੂਤ ਪਹੁੰਚੇ ਪਾਕਿਸਤਾਨ
NEXT STORY