ਲੰਡਨ-ਮੌਤ ਦੇ ਬਾਅਦ ਵੀ ਇਨਸਾਨ ਦਾ ਦਿਮਾਗ ਕੁਝ ਸਮੇਂ ਤੱਕ ਕੰਮ ਕਰਦਾ ਰਹਿੰਦਾ ਹੈ। ਇਸਦਾ ਮਤਲਬ ਹੈ ਕਿ ਮ੍ਰਿਤਕ ਜਾਣਦਾ ਹੈ ਕਿ ਉਹ ਮਰ ਚੁੱਕਾ ਹੈ। ਇਕ ਨਵੀਂ ਖੋਜ ਦੇ ਨਤੀਜਿਆਂ ‘ਚ ਇਹ ਦਾਅਵਾ ਕੀਤਾ ਗਿਆ ਹੈ। ਖੋਜਕਾਰਾਂ ਨੇ ਕਿਹਾ ਕਿ ਅਸੀਂ ਪਾਇਆ ਕਿ ਦਿਲ ਦੇ ਰੁਕਣ ਦੇ ਕੁਝ ਪਲ ਬਾਅਦ ਤੱਕ ਦਿਮਾਗ ਦੀਆਂ ਸਰਗਰਮੀਆਂ ਜਾਰੀ ਰਹਿੰਦੀਆਂ ਹਨ। ਦੂਸਰੇ ਸ਼ਬਦਾਂ ‘ਚ, ਮੌਤ ਦੇ ਬਾਅਦ ਵੀ ਕੁਝ ਦੇਰ ਤੱਕ ਵਿਅਕਤੀ ਦੀ ਚੇਤਨਾ ਬਣੀ ਰਹਿੰਦੀ ਹੈ। ਇਸਦਾ ਮਤਲਬ ਇਹ ਹੈ ਕਿ ਮਰ ਚੁੱਕੇ ਵਿਅਕਤੀ ਨੂੰ ਇਹ ਪੂਰੀ ਤਰ੍ਹਾਂ ਪਤਾ ਹੋਵੇਗਾ ਕਿ ਉਸਦੇ ਨਾਲ ਕੀ ਹੋ ਰਿਹਾ ਹੈ।
ਮਰਨ ਤੋਂ ਬਾਅਦ ਵੀ ਸੁਣਦਾ ਹੈ ਵਿਅਕਤੀ
ਮੌਤ ਤੋਂ ਬਾਅਦ ਵੀ ਵਿਅਕਤੀ ਥੋੜ੍ਹੇ ਸਮੇਂ ਲਈ ਆਪਣੇ ਮ੍ਰਿਤਕ ਸਰੀਰ ਦੇ ਦਿਮਾਗ ‘ਚ ਫਸਿਆ ਰਹਿ ਜਾਂਦਾ ਹੋਵੇਗਾ। ਖੋਜ ਰਾਹੀਂ ਪਤਾ ਲੱਗਾ ਹੈ ਕਿ ਦਿਲ ਦਾ ਦੌਰਾ ਝੱਲ ਚੁੱਕੇ ਮਰੀਜ਼ਾਂ ਨੂੰ ਪਤਾ ਸੀ ਕਿ ਉਨ੍ਹਾਂ ਦੇ ਨੇੜੇ-ਤੇੜੇ ਕੀ ਚੱਲ ਰਿਹਾ ਸੀ। ਦੌਰੇ ਦੇ ਬਾਅਦ ‘ਜੀਵਨ ‘ਚ ਵਾਪਸ ਪਰਤਣ ਤੋਂ ਪਹਿਲਾਂ’ ਉਹ ਡਾਕਟਰੀ ਤੌਰ ‘ਤੇ ‘ਮ੍ਰਿਤਕ’ ਸਨ। ਖੋਜਕਾਰਾਂ ਨੇ ਦਾਅਵਾ ਕੀਤਾ ਕਿ ਮ੍ਰਿਤਕ ਇਹ ਸੁਣ ‘ਚ ਸਮਰੱਥ ਹੋ ਸਕਦਾ ਹੈ ਕਿ ਡਾਕਟਰ ਉਸਨੂੰ ਮ੍ਰਿਤਕ ਐਲਾਨ ਕਰ ਰਿਹਾ ਹੈ। ਇਹ ਖੋਜ ਨਿਊਯਾਰਕ ਦੀ ਸਟੋਨੀ ਬਰੁੱਕ ਯੂਨੀਵਰਸਿਟੀ ਸਕੂਲ ਆਫ ਮੈਡੀਸਿਨ ਦੇ ਡਾਕਟਰ ਸੇਮ ਪਰਾਨੀਆ ਅਤੇ ਉਨ੍ਹਾਂ ਦੀ ਟੀਮ ਨੇ ਕੀਤਾ ਹੈ।
ਦਿਮਾਗ ਦੀਆਂ ਕੋਸ਼ਿਕਾਵਾਂ ਰਹਿੰਦੀਆਂ ਹਨ ਸਰਗਰਮ
ਡਾਕਟਰ ਪਾਰਨੀਆ ਨੇ ਦਾਅਵਾ ਕੀਤਾ ਹੈ ਕਿ ਦਿਲ ਦੇ ਰੁਕਣ ਤੋਂ ਬਾਅਦ ਦਿਮਾਗ ਦੇ ਸੇਰੇਬ੍ਰਲ ਕਾੰਟੇਂਕਸ ਯਾਨੀ ਸੋਚਣ ਵਾਲੇ ਹਿੱਸੇ ਦੀ ਸਰਗਰਮੀ ਮੱਠੀ ਪੈਣ ਲੱਗਦੀ ਹੈ। ਪਰ ਦਿਲ ਦੇ ਬੰਦ ਹੋਣ ਤੋਂ ਬਾਅਦ ਵੀ ਦਿਮਾਗ ਦੀਆਂ ਇਹ ਕੋਸ਼ਿਕਾਵਾਂ ਘੰਟਿਆਂਬਧੀ ਸਰਗਰਮ ਰਹਿ ਸਕਦੀਆਂ ਹਨ।
ਯਾਦ ਨਹੀਂ ਰਹਿੰਦੀਆਂ ਮੌਤ ਦੇ ਬਾਅਦ ਦੀਆਂ ਗੱਲਾਂ
ਡਾਕਟਰ ਸੈਮ ਪਾਰਨੀਆ ਨੇ ਕਿਹਾ ਕਿ ਮਰਨ ਤੋਂ ਬਾਅਦ ਤਜ਼ਰਬਾ ਹਾਸਲ ਕਰਨ ਦੇ ਬਾਅਦ ਲੋਕ ਦੂਸਰਿਆਂ ਦੇ ਮੁਕਾਬਲੇ ਜ਼ਿਆਦਾ ਮਦਦਗਾਰ ਬਣਨ ਦੀ ਇੱਛਾ ਰੱਖਦੇ ਹਨ। ਅਸਲ ‘ਚ ਇਹ ਜ਼ਿਆਦਾਤਰ ਬਦਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਰ ਜੀਵਨ ‘ਚ ਪਰਤਰਣ ‘ਤੇ ਮਰਨ ਤੋਂ ਬਾਅਦ ਸਥਿਤੀ ਦੀਆਂ ਯਾਦਾਂ ਅਤੇ ਦ੍ਰਿਸ਼ ਯਾਦ ਨਹੀਂ ਰਹਿੰਦੇ। ਡਾਕਟਰ ਮੁਤਾਬਕ ਮੌਤ ਨਾਲ ਵਾਪਸ ਜੀਵਨ ‘ਚ ਪਰਤਣ ਤੇ ਬਾਅਦ ਵਿਅਕਤੀ ਯਾਦਾਂ ਨੂੰ ਲੈ ਕੇ ਨਹੀਂ ਮੁੜਦੇ।
ਨਾਸਾ ’ਤੇ ਮੰਗਲ ਕਿਊਬਸੈੱਟ ਦੀ ਸਫਲਤਾ ਛੋਟੇ ਡੂੰਘੇ ਪੁਲਾੜ ਜਾਂਚ-ਪੜਤਾਲ ਲਈ ਰਸਤਾ ਖੋਲ੍ਹੇਗੀ
NEXT STORY