ਇੰਟਰਨੈਸ਼ਨਲ ਡੈਸਕ- ਅਮਰੀਕਾ ’ਚ ਐੱਚ-1ਬੀ ਵੀਜ਼ਾ ਵਿਵਾਦ ਦੇ ਵਿਚਾਲੇ ਵਿਦੇਸ਼ੀ ਮਜ਼ਦੂਰਾਂ ਨੂੰ ਲੈ ਕੇ ਚੱਲ ਰਹੀ ਬਹਿਸ ਹੋਰ ਤੇਜ਼ ਹੋ ਗਈ ਹੈ। ਅਮਰੀਕੀ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨੇ ਵਿਦੇਸ਼ੀ ਕਰਮਚਾਰੀਆਂ ਨੂੰ ਸਸਤਾ ਨੌਕਰ ਦੱਸਦੇ ਹੋਏ ਕਿਹਾ ਹੈ ਕਿ ਸਾਨੂੰ ਉਨ੍ਹਾਂ ਦੀ ਲੋੜ ਨਹੀਂ।
ਵੈਂਸ ਨੇ ਵਿਰੋਧੀ ਪਾਰਟੀ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਡੈਮੋਕ੍ਰੇਟਸ ਦਾ ਮਾਡਲ ਘੱਟ ਤਨਖਾਹ ਵਾਲੇ ਪ੍ਰਵਾਸੀਆਂ ਨੂੰ ਦੇਸ਼ ਵਿਚ ਲਿਆਉਣ ’ਤੇ ਜ਼ੋਰ ਦਿੰਦਾ ਹੈ। ਇਸ ਨਾਲ ਅਮਰੀਕੀ ਲੋਕਾਂ ਦੇ ਰੋਜ਼ਗਾਰ, ਤਨਖਾਹ ਤੇ ਸਹੂਲਤਾਂ ਨੂੰ ਨੁਕਸਾਨ ਪਹੁੰਚੇਗਾ। ਟਰੰਪ ਦਾ ਮਾਡਲ ਦੂਜਾ ਹੈ, ਜੋ ਅਮਰੀਕਾ ’ਚ ਵਿਕਾਸ ਦਾ ਰਸਤਾ ਖੋਲ੍ਹੇਗਾ।
ਇਹ ਵੀ ਪੜ੍ਹੋ- ਚੀਨ ਨੇ ਹੋਰ ਵਧਾ ਲਈ ਆਪਣੀ ਸਮੁੰਦਰੀ ਤਾਕਤ ! ਪ੍ਰੀਖਣ ਲਈ ਭੇਜਿਆ ਅਤਿ-ਆਧੁਨਿਕ ਜੰਗੀ ਜਹਾਜ਼ 'ਸਿਚੁਆਨ'
ਉਨ੍ਹਾਂ ਕਿਹਾ ਕਿ ਅਮਰੀਕੀ ਮਜ਼ਦੂਰਾਂ ਨੂੰ ਤਕਨੀਕ ਰਾਹੀਂ ਮਜ਼ਬੂਤ ਬਣਾਉਣਾ ਚਾਹੀਦਾ ਹੈ, ਨਾ ਕਿ ਸਸਤੀ ਵਿਦੇਸ਼ੀ ਕਿਰਤ ’ਤੇ ਨਿਰਭਰ ਹੋਣਾ ਚਾਹੀਦਾ ਹੈ। ਐੱਚ-1ਬੀ ਵੀਜ਼ਾ ’ਤੇ ਟਰੰਪ ਦੀ ਪਾਰਟੀ ਇਕ ਬਿੱਲ ਲਿਆਉਣ ਦੀ ਤਿਆਰੀ ਕਰ ਰਹੀ ਹੈ, ਜਿਸ ਨਾਲ ਅਮਰੀਕਾ ’ਚ ਭਾਰਤੀਆਂ ਦੀ ਐਂਟਰੀ ਮੁਸ਼ਕਲ ਹੋ ਸਕਦੀ ਹੈ।
ਰਾਸ਼ਟਰਪਤੀ ਟਰੰਪ ਦੀ ਕਰੀਬੀ ਅਤੇ ਅਮਰੀਕੀ ਪ੍ਰਤੀਨਿਧੀ ਸਭਾ ਦੀ ਮੈਂਬਰ ਮਾਰਜੋਰੀ ਟੇਲਰ ਗ੍ਰੀਨ ਨੇ ਕਿਹਾ ਹੈ ਕਿ ਜਲਦੀ ਹੀ ਐੱਚ-1ਬੀ ਵੀਜ਼ਾ ਨੂੰ ਖਤਮ ਕਰਨ ਲਈ ਬਿੱਲ ਲਿਆਂਦਾ ਜਾਵੇਗਾ। ਰਿਪਬਲਿਕ ਪਾਰਟੀ ਦੀ ਮਾਰਜੋਰੀ ਵੱਲੋਂ ਦੋਸ਼ ਹੈ ਕਿ ਐੱਚ-1ਬੀ ਵੀਜ਼ਾ ਦੀ ਗਲਤ ਵਰਤੋਂ ਹੋ ਰਹੀ ਹੈ। ਅਮਰੀਕਾ ਫਸਟ ਦੀ ਨੀਤੀ ਤਹਿਤ ਐੱਚ-1ਬੀ ਵੀਜ਼ਾ ਕੈਟਾਗਰੀ ਨੂੰ ਖਤਮ ਕੀਤਾ ਜਾਵੇਗਾ।
ਹਾਲਾਂਕਿ ਉਨ੍ਹਾਂ ਕਿਹਾ ਕਿ ਅਗਲੇ 10 ਸਾਲਾਂ ਤਕ ਹਰ ਸਾਲ 10 ਹਜ਼ਾਰ ਡਾਕਟਰਾਂ ਨੂੰ ਐੱਚ-1ਬੀ ਵੀਜ਼ਾ ਜਾਰੀ ਕੀਤੇ ਜਾਣਗੇ। ਅਜੇ ਹਰ ਸਾਲ 85 ਹਜ਼ਾਰ ਐੱਚ-1ਬੀ ਵੀਜ਼ਾ ’ਚੋਂ ਲੱਗਭਗ 70 ਫੀਸਦੀ ਵੀਜ਼ਾ ਭਾਰਤੀਆਂ ਨੂੰ ਜਾਰੀ ਹੁੰਦੇ ਹਨ।
ਯੂਰਪ 'ਚ ਤੂਫ਼ਾਨ 'ਕਲਾਉਡੀਆ' ਨੇ ਮਚਾਈ ਤਬਾਹੀ; ਪੁਰਤਗਾਲ 'ਚ 3 ਮੌਤਾਂ, ਬ੍ਰਿਟੇਨ 'ਚ ਹੜ੍ਹ ਨਾਲ ਮਚੀ ਹਫੜਾ-ਦਫੜੀ
NEXT STORY