ਬਰਲਿਨ (ਭਾਸ਼ਾ)- ਜਰਮਨ ਏਅਰਲਾਈਨਜ਼ ਕੰਪਨੀ ਯੂਰੋਵਿੰਗਜ਼ ਨੂੰ ਵੀਰਵਾਰ ਨੂੰ ਆਪਣੇ ਪਾਇਲਟਾਂ ਦੇ ਹੜਤਾਲ 'ਤੇ ਜਾਣ ਤੋਂ ਬਾਅਦ ਸੈਂਕੜੇ ਉਡਾਣਾਂ ਰੱਦ ਕਰਨੀਆਂ ਪਈਆਂ। ਲੁਫਥਾਂਸਾ ਦੀ ਸਹਾਇਕ ਕੰਪਨੀ ਯੂਰੋਵਿੰਗਜ਼ ਨੇ ਕਿਹਾ ਕਿ ਉਸਦੀਆਂ ਰੋਜ਼ਾਨਾ 500 ਉਡਾਣਾਂ ਵਿੱਚੋਂ ਅੱਧੀਆਂ ਦਾ ਸੰਚਾਲਨ ਰੁੱਕ ਜਾਵੇਗਾ, ਜਿਸ ਨਾਲ ਹਜ਼ਾਰਾਂ ਯਾਤਰੀ ਪ੍ਰਭਾਵਿਤ ਹੋਣਗੇ।
ਕੰਪਨੀ ਦੇ ਅਨੁਸਾਰ, ਪਾਇਲਟਾਂ ਦੀ ਹੜਤਾਲ ਨੇ ਨਾ ਸਿਰਫ਼ ਜਰਮਨ ਹਵਾਈ ਅੱਡਿਆਂ 'ਤੇ, ਸਗੋਂ ਸਟਾਕਹੋਮ, ਪ੍ਰਾਗ ਅਤੇ ਮੈਲੋਰਕਾ ਵਰਗੇ ਹੋਰ ਖੇਤਰਾਂ ਦੇ ਹਵਾਈ ਅੱਡਿਆਂ 'ਤੇ ਵੀ ਉਡਾਣ ਸੰਚਾਲਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਪਾਇਲਟ ਯੂਨੀਅਨ 'ਵੇਰੇਨਿਗੰਗ ਕਾਕਪਿਟ' ਨੇ ਕੰਮਕਾਜੀ ਹਾਲਾਤ ਸੁਧਾਰਨ ਦੇ ਮੁੱਦੇ 'ਤੇ ਪ੍ਰਬੰਧਨ ਨਾਲ ਗੱਲਬਾਤ ਰੁਕਣ ਤੋਂ ਬਾਅਦ ਹੜਤਾਲ ਦਾ ਐਲਾਨ ਕੀਤਾ।
ਦਰਅਸਲ, ਪਾਇਲਟ ਉਡਾਣ ਦੇ ਵੱਧ ਤੋਂ ਵੱਧ ਘੰਟਿਆਂ ਦੀ ਮੌਜੂਦਾ ਮਨਜ਼ੂਰ ਸੀਮਾ ਨੂੰ ਘਟਾਉਣ ਦੀ ਮੰਗ ਕਰ ਰਹੇ ਹਨ। ਵਧਦੀ ਮਹਿੰਗਾਈ ਦੇ ਪ੍ਰਭਾਵ ਨਾਲ ਨਜਿੱਠਣ ਲਈ ਏਅਰਲਾਈਨ ਕੰਪਨੀ ਅਤੇ ਯੂਨੀਅਨ ਵਿਚਕਾਰ ਇਕ ਤਨਖ਼ਾਹ ਸਮਝੌਤੇ 'ਤੇ ਸਹਿਮਤ ਬਣਨ ਦੇ ਬਾਅਦ ਪਿਛਲੇ ਮਹੀਨੇ ਮੂਲ ਕੰਪਨੀ ਲੁਫਥਾਂਸਾ ਵਿਚ ਹੜਤਾਲ ਵਾਪਸ ਲੈ ਲਈ ਗਈ ਸੀ।
ਜੈਸ਼ੰਕਰ ਨੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਅਰਡਰਨ ਨਾਲ ਦੁਵੱਲੇ ਸਹਿਯੋਗ 'ਤੇ ਕੀਤੀ ਚਰਚਾ
NEXT STORY