ਤਾਈਪੇ— ਤਾਈਵਾਨ 'ਚ ਭਾਰੀ ਤੂਫਾਨ ਦੇ ਖਦਸ਼ੇ ਨੂੰ ਲੈ ਕੇ ਸੋਮਵਾਰ ਨੂੰ ਰਾਹਤ ਤੇ ਬਚਾਅ ਅਭਿਆਨਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਤੇ ਕਈ ਤਰ੍ਹਾਂ ਦੇ ਅਲਰਟ ਵੀ ਜਾਰੀ ਕੀਤੇ ਗਏ ਹਨ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਜਾ ਰਿਹਾ ਹੈ। ਦੇਸ਼ 'ਚ ਬੁੱਧਵਾਰ ਨੂੰ ਤਾਮੀਲ ਤੂਫਾਨ ਆਉਣ ਦਾ ਖਦਸ਼ਾ ਹੈ।
ਤਾਈਵਾਰ ਦੀ ਸਰਕਾਰ ਪਹਾੜੀ ਇਲਾਕਿਆਂ ਦੇ ਪਿੰਡਾਂ ਦੇ ਪ੍ਰਮੁੱਖਾਂ ਨਾਲ ਸੰਪਰਕ ਕਰ ਰਹੀ ਹੈ ਤੇ ਲੋਕਾਂ ਨੂੰ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ 'ਚੋਂ ਕੱਢਣ ਤੇ ਉਨ੍ਹਾਂ ਨੂੰ ਸ਼ਰਣ ਦਿਵਾਉਣ ਦੇ ਇੰਤਜ਼ਾਮ ਕਰ ਰਹੀ ਹੈ। ਇਸ ਦੇ ਇਲਾਵਾ ਸਰਕਾਰ ਨਦੀਆਂ ਤੇ ਜ਼ਮੀਣ ਖਿਸਕਣ ਵਾਲੇ ਇਲਾਕਿਆਂ 'ਤੇ ਵੀ ਨਜ਼ਰ ਬਣਾਏ ਹੋਏ ਹੈ। ਤਾਈਵਾਨ 'ਚ ਤਕਰੀਬਨ ਹਰ ਸਾਲ ਤੂਫਾਨ ਆਉਂਦੇ ਹਨ। 2009 'ਚ ਆਏ ਮੋਰਾਕੋਟ ਤੂਫਾਨ ਤੋਂ ਬਾਅਦ ਇਹ ਦੇਸ਼ ਤੂਫਾਨ ਦੀਆਂ ਤਿਆਰੀਆਂ ਨੂੰ ਲੈ ਕੇ ਬਹੁਤ ਗੰਭੀਰ ਹੋ ਗਿਆ ਹੈ। ਮੋਰਾਕੋਟ ਤੂਫਾਨ ਦੇ ਕਾਰਨ ਤਕਰੀਬਨ 700 ਲੋਕਾਂ ਦੀ ਮੌਤ ਹੋ ਗਈ ਸੀ ਤੇ ਇਨ੍ਹਾਂ 'ਚੋਂ ਜ਼ਿਆਦਾਤਰ ਮੌਤਾਂ ਜ਼ਮੀਣ ਖਿਸਕਣ ਕਾਰਨ ਹੋਈਆਂ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਟਾਪੂਆਂ 'ਤੇ ਰਹਿਣ ਵਾਲੇ ਲੋਕ ਚਿਤਾਵਨੀਆਂ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਸਰਕਾਰੀ 'ਨੈਸ਼ਨਲ ਐਂਡ ਟੈਕਨਾਲੋਜੀ ਸੈਂਟਰ ਫਾਰ ਡਿਜ਼ਾਸਟਰ ਰੀਡਕਸ਼ਨ' ਦੇ ਜਨਰਲ ਸਕੱਤਰ ਲੀ ਵੇਈ-ਸੇਨ ਨੇ ਕਿਹਾ ਕਿ ਤਾਈਵਾਨ 'ਚ ਭਾਰੀ ਮੀਂਹ ਕਾਰਨ ਅਚਾਨਕ ਜ਼ਮੀਣ ਖਿਸਕਣ ਦਾ ਬਹੁਤ ਜ਼ਿਆਦਾ ਖਤਰਾ ਹੈ। ਮੋਰਾਕੋਟ ਤੋਂ ਪਹਿਲਾਂ ਲੋਕ ਜੋਖਿਮ ਲੈ ਲੈਂਦੇ ਸਨ।
ਸਵਿਟਜ਼ਰਲੈਂਡ 'ਚ 2 ਟਰੇਨਾਂ ਵਿਚਾਲੇ ਹੋਈ ਭਿਆਨਕ ਟੱਕਰ, 30 ਲੋਕ ਜ਼ਖਮੀ
NEXT STORY