ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਸਕਾਟਿਸ਼ ਨੈਸ਼ਨਲ ਪਾਰਟੀ ਦੇ ਫੰਡਿੰਗ ਅਤੇ ਵਿੱਤੀ ਖਾਤਿਆਂ ਦੀ ਜਾਂਚ ਦੇ ਸਬੰਧ 'ਚ ਸਾਬਕਾ ਸਕਾਟਿਸ਼ ਫਸਟ ਮਨਿਸਟਰ ਨਿਕੋਲਾ ਸਟਰਜਨ ਦੇ ਪਤੀ ਪੀਟਰ ਮੁਰੇਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਮੁਰੇਲ (58) ਨੇ ਫਰਵਰੀ ਵਿੱਚ ਫਸਟ ਮਨਿਸਟਰ ਵਜੋਂ ਸਟਰਜਨ ਦੇ ਅਸਤੀਫਾ ਦੇਣ ਤੋਂ ਬਾਅਦ ਸਕਾਟਿਸ਼ ਨੈਸ਼ਨਲ ਪਾਰਟੀ ਦੇ 2 ਮੁੱਖ ਕਾਰਜਕਾਰੀ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਸਬੰਧੀ ਸਕਾਟਲੈਂਡ ਪੁਲਸ ਨੇ ਇਕ ਬਿਆਨ ਵਿੱਚ ਕਿਹਾ ਕਿ ਉਕਤ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅਮਰੀਕਾ ਦੇ ਦੱਖਣ-ਪੂਰਬੀ ਮਿਸੂਰੀ 'ਚ ਤੂਫਾਨ ਨੇ ਤਬਾਹੀ ਮਚਾਈ, ਕਈ ਲੋਕਾਂ ਦੀ ਮੌਤ
ਇਸ ਸਬੰਧੀ ਬਿਆਨ ਵਿੱਚ ਕਿਹਾ ਗਿਆ ਕਿ ਜਾਂਚ ਦੇ ਹਿੱਸੇ ਵਜੋਂ ਕਈ ਪਤਿਆਂ ’ਤੇ ਤਲਾਸ਼ੀ ਵੀ ਲਈ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਸ ਸਕਾਟਿਸ਼ ਨੈਸ਼ਨਲ ਪਾਰਟੀ ਦੁਆਰਾ ਪੈਸੇ ਦੇ ਪ੍ਰਬੰਧਨ ਦੀ ਜਾਂਚ ਕਰ ਰਹੀ ਹੈ, ਜੋ ਸਕਾਟਿਸ਼ ਸੁਤੰਤਰਤਾ ਮੁਹਿੰਮ ਲਈ ਨਿਰਧਾਰਤ ਕੀਤਾ ਗਿਆ ਸੀ। ਸਕਾਟਿਸ਼ ਨੈਸ਼ਨਲ ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਪਾਰਟੀ ਇਸ ਜਾਂਚ ’ਤੇ ਟਿੱਪਣੀ ਨਹੀਂ ਕਰੇਗੀ ਪਰ ਇਹ ਇਸ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਹੀ ਹੈ ਤੇ ਅਜਿਹਾ ਕਰਨਾ ਜਾਰੀ ਰੱਖੇਗੀ। ਇਸ ਬਾਰੇ ਬੁਲਾਰੇ ਨੇ ਅੱਗੇ ਕਿਹਾ ਕਿ ਪਾਰਟੀ ਦੀ ਗਵਰਨਿੰਗ ਬਾਡੀ ਸ਼ਾਸਨ ਅਤੇ ਪਾਰਦਰਸ਼ਤਾ ਦੀ ਸਮੀਖਿਆ ਲਈ ਸਹਿਮਤ ਹੋ ਗਈ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕੀ ਹੈ ਮਰਦਾਨਾ ਕਮਜ਼ੋਰੀ ਅਤੇ ਮਰਦਾਨਾ ਤਾਕਤ ਘੱਟ ਹੋਣ ਦੇ ਪ੍ਰਮੁੱਖ ਕਾਰਨ?
NEXT STORY