ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ ਤੋਂ ਬਾਹਰ ਜਾਣ 'ਤੇ ਰੋਕ ਲਗਾਏ ਜਾਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਸੱਤਾਧਾਰੀ ਗਠਜੋੜ ਦੇ ਨੇਤਾਵਾਂ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਨ੍ਹਾਂ ਦੀ ਵਿਦੇਸ਼ ਯਾਤਰਾ ਕਰਨ ਦੀ ਕੋਈ ਯੋਜਨਾ ਨਹੀਂ ਹੈ, ਕਿਉਂਕਿ ਨਾ ਤਾਂ ਉਨ੍ਹਾਂ ਦੀ ਵਿਦੇਸ਼ ਵਿਚ ਜਾਇਦਾਦ ਹੈ ਅਤੇ ਨਾ ਹੀ ਕੋਈ ਕਾਰੋਬਾਰ ਹੈ। ਖਾਨ, ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਅਤੇ ਉਨ੍ਹਾਂ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਹੋਰ ਨੇਤਾਵਾਂ ਅਤੇ ਸਾਬਕਾ ਜਨਤਕ ਨੁਮਾਇੰਦਿਆਂ ਨੂੰ ਵੀਰਵਾਰ ਨੂੰ ਕਥਿਤ ਤੌਰ 'ਤੇ ਦੇਸ਼ ਛੱਡਣ ਤੋਂ ਰੋਕ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਜਦੋਂ ਟੇਕ-ਆਫ ਦੌਰਾਨ ਅਚਾਨਕ ਯਾਤਰੀ ਨੇ ਖੋਲ੍ਹ ਦਿੱਤਾ ਜਹਾਜ਼ ਦਾ ਐਮਰਜੈਂਸੀ ਦਰਵਾਜ਼ਾ, ਵੇਖੋ ਵੀਡੀਓ
ਖਾਨ ਨੇ ਟਵਿੱਟਰ 'ਤੇ ਲਿਖਿਆ, ''ਮੈਂ ਆਪਣਾ ਨਾਂ ਈ.ਸੀ.ਐੱਲ. 'ਚ ਪਾਉਣ ਲਈ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਮੇਰੀ ਵਿਦੇਸ਼ ਯਾਤਰਾ ਕਰਨ ਦੀ ਕੋਈ ਯੋਜਨਾ ਨਹੀਂ ਹੈ, ਕਿਉਂਕਿ ਮੇਰੀ ਨਾ ਤਾਂ ਵਿਦੇਸ਼ ਵਿੱਚ ਕੋਈ ਜਾਇਦਾਦ ਜਾਂ ਕਾਰੋਬਾਰ ਹੈ ਅਤੇ ਨਾ ਹੀ ਮੇਰਾ ਦੇਸ਼ ਤੋਂ ਬਾਹਰ ਕੋਈ ਬੈਂਕ ਖਾਤਾ ਹੈ। ਜਦੋਂ ਮੈਨੂੰ ਕਦੇ ਛੁੱਟੀ 'ਤੇ ਜਾਣ ਦਾ ਮੌਕਾ ਮਿਲਿਆ ਤਾਂ ਮੈਂ ਦੁਨੀਆ ਦੇ ਆਪਣੇ ਮਨਪਸੰਦ ਸਥਾਨ, ਉੱਤਰੀ ਪਹਾੜੀਆਂ 'ਤੇ ਜਾਣਾ ਚਾਹਾਂਗਾ।" ਗ੍ਰਹਿ ਮੰਤਰਾਲਾ ਕੋਲ ਐਗਜ਼ਿਟ ਕੰਟਰੋਲ ਲਿਸਟ (ECL) ਹੁੰਦੀ ਹੈ। ਇਹ ਸੂਚੀ ਉਨ੍ਹਾਂ ਵਿਅਕਤੀਆਂ ਨਾਲ ਸਬੰਧਤ ਹੁੰਦੀ ਹੈ, ਜਿਨ੍ਹਾਂ ਨੂੰ ਲੰਬਿਤ ਅਦਾਲਤੀ ਕੇਸਾਂ ਜਾਂ ਹੋਰ ਕਾਰਨਾਂ ਕਰਕੇ ਦੇਸ਼ ਛੱਡਣ ਦੀ ਇਜਾਜ਼ਤ ਨਹੀਂ ਹੈ। ਇਸ ਤੋਂ ਪਹਿਲਾਂ 'ਸਮਾ' ਨਿਊਜ਼ ਚੈਨਲ ਨੇ ਵੀਰਵਾਰ ਨੂੰ ਖ਼ਬਰ ਦਿੱਤੀ ਸੀ ਕਿ ਪਾਕਿਸਤਾਨ ਸਰਕਾਰ ਨੇ ਖਾਨ, ਉਨ੍ਹਾਂ ਦੀ ਪਤਨੀ ਅਤੇ ਘੱਟੋ-ਘੱਟ 80 ਲੋਕਾਂ ਨੂੰ ਦੇਸ਼ ਛੱਡਣ 'ਤੇ ਰੋਕ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਪੰਜਾਬੀ ਦਾ ਕਾਰਾ, ਪਤਨੀ ਨਾਲ ਕੀਤੀ ਘਟੀਆ ਕਰਤੂਤ ਮਗਰੋਂ ਗ੍ਰਿਫ਼ਤਾਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ 'ਚ 11 ਸਾਲਾ ਮੁੰਡੇ ਨੇ ਮੰਗੀ ਮਦਦ, ਪੁਲਸ ਨੇ ਮਾਰ ਦਿੱਤੀ ਗੋਲੀ
NEXT STORY